News

ਵਰਕਰਾਂ ਦੀ ਤਨਖਾਹ ਦੇਣ ਲਈ ਨਵਾਂ ਹੈਡ 30 ਕੁਟਰੈਚੂਲਰ ਸਰਵਿਸ ਲਿਆਉਣ 'ਤੇ ਜੱਥੇਬੰਦੀ ਵੱਲੋਂ ਕੀਤਾ ਵਿਰੋਧ

May 23, 2020 03:39 PM
ਪੰਜਾਬ ਸਰਕਾਰ ਤੇ ਮਹਿਕਮੇ ਦੇ ਮਾਰੂ ਫੈਸਲਿਆਂ ਤੋਂ ਅੱਕੇ ਕੰਟਰੈਕਟ ਵਰਕਰ ਜ਼ਿਲਾ ਮਾਨਸਾ ਵਿਚ ਪਾਣੀ ਵਾਲੀਆਂ ਟੈਂਕੀਆਂ 'ਤੇ ਚੱੜਣਗੇ- ਸਤਨਾਮ ਖਿਆਲਾ
 
ਵਰਕਰਾਂ ਦੀ ਤਨਖਾਹ ਦੇਣ ਲਈ ਨਵਾਂ ਹੈਡ 30 ਕੁਟਰੈਚੂਲਰ ਸਰਵਿਸ ਲਿਆਉਣ 'ਤੇ ਜੱਥੇਬੰਦੀ ਵੱਲੋਂ ਕੀਤਾ ਵਿਰੋਧ,
 
ਮਾਨਸਾ 23, ਮਈ (ਬਿਕਰਮ ਸਿੰਘ ਵਿੱਕੀ  ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ
ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਆਗੂ ਰਾਜ ਵਰਨ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਖਿਆਲਾ ਜਨਰਲ
ਸਕੱਤਰ  ਗੁਰਵਿੰਦਰ ਸਿੰਘ  ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੇਂਡੂ ਜਲ ਸਪਲਾਈ ਸਕੀਮਾਂ 'ਤੇ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਦੇ ਰਹੇ ਠੇਕਾ ਅਧਾਰਿਤ ਕੰਟਰੈਕਟ ਵਰਕਰਾਂ ਦੇ ਵਿਰੋਧ  'ਚ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਆਏ ਦਿਨ ਮਾਰੂ ਫੈਸਲੇ ਜਾ ਰਹੇ ਹਨ, ਜਿਸ ਤਹਿਤ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਇਨ੍ਹਾਂ ਕੰਟਰੈਕਟ ਵਰਕਰਾਂ ਨੂੰ ਤਨਖਾਹਾਂ ਦੇਣ ਵਾਲਾ ਪਹਿਲਾ 02 ਵੇਜਿਜ 2215 ਹੈਡ ਬਦਲ ਕੇ 1 ਅਪ੍ਰੈਲ 2020 ਤੋਂ 27 ਮਾਈਨਰ ਵਰਕ ਹੈਡ (ਠੇਕੇਦਾਰ ਨੂੰ ਮੈਨਟੀਨੇਸ ਦੀ ਪੇਮੈਟ ਦੇਣ) ਅਧੀਨ ਤਨਖਾਹਾਂ ਦੇਣ ਦਾ ਮਾਰੂ ਫੈਸਲਾ ਲਿਆ ਸੀ, ਜਿਸਦੇ ਬਾਅਦ ਜਲ ਸਪਲਾਈ ਵਿਭਾਗ ਦੇ ਵਧੀਕ ਡਾਇਰੈਕਟਰ (ਵਿੱਤ)  ਵਲੋਂ ਹੁਣ 19 ਮਈ 2020 ਨੂੰ ਪੱਤਰ ਨੰਬਰ 1384-1437 ਜਾਰੀ ਕਰਕੇ ਵਰਕਰਾਂ ਦੀ ਤਨਖਾਹ ਦੇਣ ਵਾਲਾ ਨਵਾਂ ਹੈਡ 30 ਕੁਟਰੈਚੂਲਰ ਸਰਵਿਸ ਲਿਆਂਦਾ ਜਾ ਰਿਹਾ ਹੈ, ਜਿਸਦੇ ਵਿਰੋਧ ਵਿਚ ਜਲ ਸਪਲਾਈ ਅਤੇ
ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਵਲੋਂ ਸੰਘਰਸ਼ ਨੂੰ ਭਵਿੱਖ 'ਚ ਹੋਰ ਤੇਜ ਕਰਦੇ ਹੋਏ ਸਮੂਹ ਪੰਜਾਬ ਦੇ ਜਿਲਿਆ ਨੂੰ ਦੋ ਹਿੱਸਿਆ ਵਿਚ ਵੰਡ ਕੇ 28 ਮਈ ਅਤੇ 29 ਮਈ 2020 ਨੂੰ ਸ਼ਹਿਰਾਂ 'ਚ ਜਨਤਕ ਥਾਵਾਂ 'ਤੇ ਬਣੀਆਂ ਪਾਣੀ ਵਾਲੀਆਂ ਟੈਕੀਆ ਤੇ ਉਪਰ ਚੜ ਕੇ ਪੰਜਾਬ  ਸਰਕਾਰ ਅਤੇ ਜਲ ਸਪਲਾਈ ਮਨੇਜਮੈਂਟ ਵਿਰੁੱਧ ਤਹਿਸੀਲ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਤਹਿਤ ਜਿਲ੍ਹਾ ਮਾਨਸਾ ਦੀਆ ਤਹਿਸੀਲ ਵਿਚ ਵਰਕਰਾਂ ਵਲੋਂ ਮਿਤੀ 28ਮਈ ਨੂੰ ਪ੍ਰਦਰਸ਼ਨ  ਕੀਤਾ ਜਾਵੇਗਾ, ਜਿਸਦੀਆਂ ਤਿਆਰੀ ਸਬੰਧੀ  ਵਰਕਰਾਂ ਨਾਲ ਵਿਸ਼ਸੇ ਤੋਰ ਤੇ ਸੂਬਾ ਪ੍ਧਾਨ ਵਰਿੰਦਰ ਸਿੰਘ ਮੋਮੀ  ਨੇ ਚੱਲ ਰਹੇ ਸੰਘਰਸ਼ ਅਤੇ ਮੰਗਾਂ ਸਬੰਧੀ ਆਗੂ  ਨਾਲ ਵਿਚਾਰ ਚਰਚਾ ਕਰਕੇ  ਜਿਲਾ ਟੀਮਾ ਨੂੰ ਲਾਮਬੰਦ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਵਿਚ ਵਰਕਰ ਆਪਣੀ ਡਿਊਟੀ ਨੂੰ ਨਿਰੰਤਰ ਜਾਰੀ ਰੱਖ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਦੇ ਰਹੇ ਹਨ ਅਤੇ ਕੰਟਰੈਕਟ ਵਰਕਰਾਂ ਨੂੰ ਵਿਭਾਗ 'ਚ ਲਿਆ ਕੇ ਰੈਗੂਲਾਰ ਕਰਨ ਸਮੇਤ ਹੋਰ ਜਾਇਜ ਮੰਗਾਂ ਦੇ ਸਬੰਧ ਵਿਚ ਪਿਛਲੇ ਸਮੇਂ ਦੌਰਾਨ ਮੌਜੂਦਾ ਹਲਾਤਾਂ ਨੂੰ ਮੁੱਖ ਰੱਖ ਕੇ ਸ਼ਾਂਤਮਈ ਢੰਗ ਨਾਲ ਜੱਥੇਬੰਦੀ
ਸੰਘਰਸ਼ ਕਰ ਰਹੀ ਸੀ ਪ੍ਰੰਤੂ ਫਿਰ ਵੀ ਪੰਜਾਬ ਸਰਕਾਰ ਵਲੋ ਨਿਗੁਣੀਆਂ ਜਿਹੀਆਂ ਤਨਖਾਹਾਂ
ਦੇ ਬਦਲੇ 24-24 ਘੰਟੇ ਸੇਵਾਵਾਂ ਦੇ ਰਹੇ ਠੇਕਾ ਵਰਕਰਾਂ ਦੇ ਖਿਲਾਫ ਮਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਭਵਿੱਖ ਵਿਚ ਵਰਕਰਾਂ ਨੂੰ ਆਪਣੇ ਰੁਜਗਾਰ ਨੂੰ ਬਚਾਉਣ ਲਈ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਸੰਘਰਸ਼ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜੁੰਮੇਵਾਰੀ ਸਿੱਧੇ ਤੌਰ 'ਤੇ
ਸਰਕਾਰ ਤੇ ਸਬੰਧਤ ਵਿਭਾਗ ਦੀ ਮਨੈਜਮੇਂਟ ਦੀ ਹੋਵੇਗੀ। ਜੱਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਨਵਾਂ ਹੈਡ 30 ਕੁਟਰੈਚੂਲਰ ਸਰਵਿਸ ਰਾਹੀ ਵਰਕਰਾਂ ਨੂੰ ਤਨਖਾਹ ਦੇਣ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਜਲ ਸਪਲਾਈ ਵਿਭਾਗ ਦੇ ਕੰਟਰੈਕਟ ਵਰਕਰਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਰੈਗੂਲਰ ਕੀਤਾ ਜਾਵੇ, 02 ਵੇਜਿਜ 2215 ਹੈਡ ਵਿਚੋਂ ਹੀ ਤਨਖਾਹ ਦਿੱਤੀ ਜਾਵੇ, ਕਿਰਤ ਕਾਨੂੰਨ ਤਹਿਤ ਮਿਨੀਮਮ ਵੇਜ ਉਜਰਤਾਦਿੱਤੀਆਂ ਜਾਣ, ਹਫਤਾਵਾਰੀ ਰੈਸਟ ਜਾਂ ਓਵਰ ਟਾਈਮ ਦਾ ਭੱਤਾ ਦਿੱਤਾ ਜਾਵੇ, 50 ਲੱਖ ਰੁਪਏ ਦਾ ਵਰਕਰ ਦਾ ਬੀਮਾ ਅਤੇ ਪਰਿਵਾਰ ਦਾ ਮੁਫਤ ਇਲਾਜ ਕਰਨ ਦੀ ਸਹੂਲਤ ਦਿੱਤੀ ਜਾਵੇ,ਜੇਕਰ ਵਰਕਰ ਦੀ ਕੋਰੋਨਾ ਮਹਾਮਾਰੀ ਦੌਰਾਨ ਡਿਊਟੀ ਕਰਨ 'ਤੇ ਮੋਤ ਹੋ ਜਾਂਦੀ ਹੈ ਤਾਂ
ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਵਰਕਰਾਂ ਨੂੰ 24ਘੰਟੇ ਡਿਉਟੀ ਲਈ ਬੋਨਸ ਜਾਂ ਮਾਨਭੱਤਾ ਦਿੱਤਾ ਜਾਵੇ, ਈ.ਪੀ.ਐਫ., ਈ.ਐਸ.ਆਈ. ਲਾਗੂ ਕੀਤਾ ਜਾਵੇ  ਜਲ ਘਰਾਂ ਦਾ ਪੰਚਾਇਤੀਕਰਨ ਬੰਦ ਕੀਤਾ ਜਾਵੇ ਅਤੇ ਵਰਕਰਾਂ ਨੂੰ ਕੋਵਿਡ-19 ਦੇ ਹਲਾਤਾਂ ਵਿਚ ਡਿਊਟੀ ਕਰਨ ਸਮੇਂ ਬਚਾਅ ਲਈ ਸੇਫਟੀ ਸਮਾਨ ਜਿਵੇਂ ਕਿ ਪੀ.ਪੀ. ਈ. ਕਿੱਟਾਂ, ਦਾ ਪ੍ਰਬੰਧ ਕੀਤਾ ਜਾਵੇ।
 
Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-