News

ਮੇਜਰ ਸਿੰਘ ਸਮੇਤ ਨਿਰਪੱਖ ਸੋਚ ਵਾਲੇ ਪੱਤਰਕਾਰਾਂ ਤੇ ਸਰਕਾਰੀ ਜਬਰ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਨਿਖੇਧੀ

May 23, 2020 03:43 PM

ਮੇਜਰ ਸਿੰਘ ਸਮੇਤ ਨਿਰਪੱਖ ਸੋਚ ਵਾਲੇ ਪੱਤਰਕਾਰਾਂ ਤੇ ਸਰਕਾਰੀ ਜਬਰ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਨਿਖੇਧੀ


" ਕੌਮ ਪ੍ਰਸਤ ਪੱਤਰਕਾਰਾਂ ਨੂੰ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਕੇ ਕੌਮੀ ਅਜਾਦੀ ਦੇ ਹੱਕ ਵਿੱਚ ਭੁਗਤਣ ਦਾ ਸੱਦਾ "


ਲੰਡਨ- ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਹਨ ਕਿ ਸਿੱਖ ਕੌਮ ਗੇਂਦ ਦੀ ਨਿਆਂਈਂ ਹੈ ਜਿੰਨਾ ਇਸਨੂੰ ਕੋਈ ਦਬਾਉਣ ਦਾ ਯਤਨ ਕਰੇਗਾ Aੁੱਨਾ ਹੀ ਇਹ ਜਿਆਦਾ ਉੱਭਰੇਗੀ । ਸਿੱਖ ਵਿਰੋਧੀ ਲਾਬੀ ਨੂੰ ਸੰਤਾਂ ਦੇ ਇਹਨਾਂ  ਬਚਨਾਂ ਨੂੰ ਚੰਗੀ ਤਰਾਂ ਸਮਝ ਕੇ ਕੰਧ ਤੇ ਲਿਖ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੋਈ ਭੁਲੇਖਾ ਨਾ ਰਹੇ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ  ਪੱਤਰਕਾਰ ਸ੍ਰ, ਮੇਜਰ ਸਿੰਘ ਤੇ ਪੁਲਿਸ ਵਲੋਂ ਢਾਹੇ ਗਏ ਕਹਿਰ ਦੀ ਸਖਤ ਨਿਖੇਧੀ ਕੀਤੀ ਗਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ  ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ,ਪ੍ਰਸਾਸ਼ਨ ਅਤੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੀਲੀ ਪੱਤਰਕਾਰੀ ਦੇ ਪਾਜ਼ ਉਘੇੜਨ ਵਾਲੇ ਪੱਤਰਕਾਰਾਂ ਤੇ ਜ਼ੁਲਮ ਢਾਹੁਣ ਨਾਲ ਸੱਚ ਦੀ ਅਵਾਜ ਦਬਾਇਆ ਨਹੀਂ ਜਾ ਸਕੇਗਾ ਬਲਕਿ ਹੋਰ ਵੀ ਬੁਲੰਦ ਹੋਵੇਗੀ । ਸੌ ਫੀਸਦੀ ਝੂਠ ਬੋਲਣ ਵਾਲੇ ਮੀਡੀਏ ਨੂੰ ਸਰਕਾਰਾਂ ਅਤੇ ਸਿੱਖ ਵਿਰੋਧੀ ਤੱਤਾਂ ਵਲੋਂ ਹਮੇਸ਼ਾਂ ਹੀ ਸ਼ਹਿ ਦਿੱਤੀ ਜਾਂਦੀ ਰਹੀ ਹੈ । ਜਿਸ ਫਿਰਕੂ ਅਤੇ ਪੱਖਪਾਤੀ ਮੀਡੀਏ ਦਾ ਕੰਮ ਕੇਵਲ  ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਦੇ ਅਕਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਸ ਫਿਰਕੂ ਅਤੇ ਪੱਖਪਾਤੀ ਮੀਡੀਏ ਨੂੰ ਪੀਲੀ ਪੱਤਰਕਾਰੀ ਦਾ ਪ੍ਰਤੱਖ ਨਮੂਨਾ ਆਖਿਆ ਗਿਆ ਹੈ । ਪਹਿਲਾਂ ਵੀ ਪੁਲਿਸ ਭਾਈ ਭੁਪਿੰਦਰ ਸਿੰਘ ਸੱਜਣ ਸਮੇਤ ਸਿੱਖ ਕੌਮ ਪ੍ਰਤੀ ਸਾਰਥਕ ਸੋਚ ਰੱਖਣ ਵਾਲੇ ਪੱਤਰਕਾਰਾਂ ਨੂੰ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾ ਚੁੱਕੀ ਹੈ । ਸਿੱਖ ਸਰੂਪ ਅਤੇ ਸਿੱਖ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਸਮੁੱਚੇ ਪਤੱਰਕਾਰਾਂ,ਅਖਬਾਰ ਨਵੀਸਾਂ ,ਮੀਡੀਆ ਕਰਮੀਆਂ ਵਾਸਤੇ ਹੁਣ ਪਰਖ ਦੀ ਘੜੀ ਹੈ ਕਿ ਉਹ ਇੱਕ ਪਾਸਾ ਕਰ ਲੈਣ ਅਤੇ ਆਪਣੀ ਕੌਮ ਨਾਲ ਡੱਟ ਕੇ ਖੜ ਜਾਣ । ਫਿਰਕਾਪ੍ਰਸਤ ਹਿੰਦੂਤਵੀ ਮੀਡੀਆ ਵਾਰ ਵਾਰ ਸਿੱਖਾਂ ਖਿਲਾਫ ਭੁਗਤ ਰਿਹਾ ਹੈ ਪੈਰ ਪੈਰ ਤੇ ਸਿੱਖ ਕੌਮ ਨੂੰ ਆਨੇ ਬਹਾਨੇ ਬਦਨਾਮ ਅਤੇ ਜਲੀਲ ਕਰਨ ਤੇ ਤੁਲਿਆ ਹੋਇਆ ਹੈ ਇਸ ਨਾਜ਼ੁਕ ਮੌਕੇ  ਪ੍ਰੈੱਸ ਨਾਲ ਸਬੰਧਤ ਸਮੁੱਚੇ ਸਿੱਖ ਭਾਈਚਾਰੇ ਨੂੰ ਸਿੱਖ ਦਾ ਡੱਟ ਕੇ ਸਾਥ ਦੇਣ ਦੀ ਜਰੂਰਤ ਹੈ । ਪੰਜਾਬ  ਦੀ ਬੁੱਚੜ ਪੁਲਿਸ ਪਾਸੋਂ ਕਦੇ ਵੀ ਚੰਗਿਆਈ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂ ਕਿ ਇਸ ਨੇ ਹਜਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅੰਦਰ ਸ਼ਹੀਦ ਕਰਕੇ ਤਰੱਕੀਆਂ ਅਤੇ ਇਨਾਮ ਹਾਸਲ ਕੀਤੇ ,ਸਿੱਖ ਨੌਜਵਾਨਾਂ ਨੂੰ ਅਗਵਾ ਕਰਕੇ ਉਹਨਾਂ ਦੇ ਵਾਰਸਾਂ ਤੋਂ ਮੋਟੀਆਂ ਰਕਮਾਂ ਦੀਆਂ ਫਿਰੋਤੀਆਂ ਲਈਆ ਹਨ । ਇਸ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੇ ਅਤੇ ਕਦੇ ਵੀ ਭਲਾਈ ਆਸ ਨਹੀਂ ਰੱਖੀ ਜਾ ਸਕਦੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਈ ਮੇਜਰ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਸੱਜਣ ਵਰਗੇ  ਪੱਤਰਕਾਰਾਂ ਦੀ  ਨਿਰਪੱਖ ਸੋਚ ਦਾ ਡੱਟ ਕੇ ਸਮਰਥਨ ਕੀਤਾ ਗਿਆ ।

Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-