News

ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜਾ ਹਟਾਉਣ ਗਈ ਪੰਚਾਇਤ ਤੇ ਹੋਰਾਂ ਨੂੰ ਕੀਤਾ ਗਾਲ਼ੀ ਗਲੌਚ ਤੇ ਚੱਲੀਆਂ ਡਾਂਗਾ ,ਪ੍ਰਸ਼ਾਸਨ ਖਾਮੋਸ਼ ਹੈ

May 23, 2020 07:18 PM

ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜਾ ਹਟਾਉਣ ਗਈ ਪੰਚਾਇਤ ਤੇ ਹੋਰਾਂ ਨੂੰ ਕੀਤਾ ਗਾਲ਼ੀ ਗਲੌਚ ਤੇ ਚੱਲੀਆਂ ਡਾਂਗਾ  ,ਪ੍ਰਸ਼ਾਸਨ ਖਾਮੋਸ਼ ਹੈ 

ਮਾਨਸਾ ( ਤਰਸੇਮ ਸਿੰਘ ਫਰੰਡ ) ਜਿਲ੍ਹਾ ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿੱਚ ਪਿੰਡ ਦੀ ਪੰਚਾਇਤੀ ਉੱਪਰ ਕੀਤੇ ਗਏ ਨਜਾਇਜ਼ ਕਬਜੇ ਖਾਲੀ ਕਰਵਾਉਣ ਜਾਣ ਨੂੰ ਲੈਕੇ ਪਿੰਡ ਦੀ ਸਥਿਤੀ ਤਣਾਅਪੂਰਨ ਬਣਦੀ ਜਾ ਰਹੀ ਹੈ ਜਿਸ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੌਜੂਦਾ ਪੰਚਾਇਤ ਨੂੰ ਅਨੇਕਾਂ ਹੀ ਸਮੱਸਿਆਵਾਂ ਵਿਚੋਂ ਦੀ ਲੰਘਣਾਂ ਪੈ ਰਿਹਾ ਹੈ । ਅੱਜ ਇੱਥੇ ਮਾਨਸਾ ਖੁਰਦ ਪਿੰਡ ਦੇ ਮੌਜੂਦਾ ਸਰਪੰਚ ਸ੍ਰ ਕੁਲਦੀਪ ਸਿੰਘ ਮਾਨਸ਼ਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਪੰਚਾਇਤੀ ਉੱਪਰ ਕੁੱਝ ਵਿਆਕਤੀਆਂ ਨੇ ਨਜਾਇਜ਼ ਕਬਜੇ ਕੀਤੇ ਹੋਏ ਹਨ । ਜਿਸਦੇ ਕਾਰਨ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਪੰਚਾਇਤ ਨੂੰ ਸਾਰੇ ਕੇਸਾਂ ਦੀ ਪੈਰਵੀ ਕਰਨੀ ਪੈਂਦੀ ਹੈ । ਜਿਹਨੇ ਵੀ ਕੇਸ ਇਹਨਾਂ ਮਾਮਲਿਆਂ ਨੂੰ ਲੈਕੇ ਵਿਚਾਰ ਅਧੀਨ ਹਨ ਜਾਂ ਨਿਪਟਾਰਾ ਹੋ ਚੁੱਕਿਆ ਹੈ ਉਹ ਸਾਰੇ ਕੇਸਾਂ ਵਿੱਚ ਪੰਚਾਇਤ ਨੇ ਸਾਰੇ ਮਾਲਕੀ ਹੱਕ ਹਾਸਿਲ ਹਨ । ਜੋ ਕੇਸ ਵਿਚਾਰ ਅਧੀਨ ਹਨ ਉਹਨਾਂ ਕੇਸਾਂ ਵਿੱਚ ਲੋੜੀਂਦੇ ਦਸਤਾਵੇਜ਼ ਪੰਚਾਇਤ ਪਾਸ ਮੌਜੂਦ ਸਨ । ਉਹਨਾਂ ਦੱਸਿਆ ਕਿ ਸਾਲ 1962 ਤੋਂ ਲੈਕੇ ਸਾਲ 1989 ਤੱਕ ਸਾਰੀ ਪੰਚਾਇਤੀ ਜ਼ਮੀਨ ਨੂੰ ਹਰ ਸਾਲ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਪੰਚਾਇਤ ਠੇਕੇ ਤੇ  ਬੋਲੀ ਕਰਵਾਉਂਦੀ ਰਹੀ ਹੈ । ਇਸੇ ਦੌਰਾਨ ਗਲਤ ਅਨਸਰਾਂ ਦੇ ਹੱਥ ਪੰਚਾਇਤ ਦੀ ਵਾਂਗਡੋਰ ਆਉਣ ਕਾਰਨ , ਗਲਤ ਅਨਸਰਾਂ ਦੀ ਮਿਲੀਭੁਗਤ ਨਾਲ ਕੁੱਝ ਵਿਆਕਤੀਆਂ ਨੂੰ ਪੰਚਾਇਤੀ ਜ਼ਮੀਨ ਤੇ ਕਾਬਜ਼ ਕਰਵਾ ਦਿੱਤਾ । ਨਵੀਂ ਪੰਚਾਇਤ ਦੇ ਆਉਣ ਉਪਰੰਤ ਪੰਚਾਇਤ ਨੇ ਮਾਨਯੋਗ ਅਦਾਲਤ ਰਾਹੀਂ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਦੇ ਸਾਰੇ ਹੱਕ ਹਾਸਿਲ ਕਰ ਲਏ । ਹੁਣ ਮੌਜੂਦਾ ਸਥਿਤੀ ਇਹ ਹੈ ਕਿ ਅਦਾਲਤ ਰਾਹੀਂ ਪੰਚਾਇਤੀ ਜ਼ਮੀਨ ਦਾ ਕਬਜਾ ਲੈਕੇ ਨਵੇਂ ਸਿਰੇ ਤੋਂ ਜ਼ਮੀਨ ਦੀ ਬੋਲੀ ਕਰਵਾਈ ਗਈ ਤੇ ਬੋਲੀ ਤੋਂ ਪ੍ਰਾਪਤ ਹੋਈ ਰਾਸ਼ੀ ਮਹਿਕਮੇ ਪਾਸ ਮਾਲੀਏ ਦੇ ਰੂਪ ਵਿੱਚ ਜਮਾਂ ਕਰਵਾ ਦਿੱਤੀ । ਠੇਕੇਦਾਰ ਨੇ ਬੋਲੀ ਉੱਪਰ ਲਈ ਜ਼ਮੀਨ ਤੇ ਫ਼ਸਲ ਦੀ ਪੈਦਾਵਾਰ ਕਰਨ ਲਈ ਪੈਸਾ ਖਰਚ ਕੀਤਾ ਪਰ ਠੇਕੇਦਾਰ ਦੀ ਗੈਰਹਾਜਰੀ ਵਿੱਚ  ਸ਼ਰਾਰਤੀ ਅਨਸਰਾਂ ਨੇ ਫਿਰਤੋਂ ਪੰਚਾਇਤੀ ਜ਼ਮੀਨ ਉੱਪਰ ਕਬਜਾ ਕਰ ਲਿਆ ਜਿਸਨੂੰ ਖਾਲੀ ਕਰਵਾਏ ਜਾਣ ਲਈ ਪੰਚਾਇਤ ਨੇ ਮੌਜੂਦਾ ਸਰਕਾਰ ਅਧਿਕਰੀਆਂ ਪਾਸ ਆਪਣੀ ਫਰਿਯਾਦ ਲਗਾਈ ਜਿਸਤੇ ਆਪਣੀ ਕਾਰਵਾਈ ਕਰਦਿਆਂ ਮਿਤੀ 27 , 04 , 2020 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਹਿਬ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਪੰਚਾਇਤੀ ਜ਼ਮੀਨ ਤੋਂ ਕਬਜਾ ਖਾਲੀ ਕਰਵਾਉਣ ਲਈ ਪੰਚਾਇਤ ਨੂੰ ਪੁਲਿਸ ਦੀ ਸਹਾਇਤਾ ਦਿੱਤੀ ਜਾਵੇ । ਪੰਚਾਇਤ ਨੂੰ ਦਿੱਤੇ ਸਮੇਂ ਅਨੁਸਾਰ ਮੌਜੂਦਾ ਪੰਚਾਇਤ ਆਪਣੇ ਸਮਥਕਾਂ ਤੇ ਅਮਲੇ ਨੂੰ ਲੇਕਰ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਲਈ ਪਹੁੰਚੇ ਪਰ ਪੁਲਿਸ ਨੇ ਕੋਈ ਵੀ ਮੱਦਦ ਨਹੀਂ ਕੀਤੀ ਜਿਸ ਕਾਰਨ ਕਬਜਾਧਾਰੀਆਂ ਨੇ ਪੰਚਾਇਤ ਤੇ ਪੂਰੇ ਅਮਲੇ ਨੂੰ ਗਾਲ਼ੀ ਗਲੌਚ ਕੀਤਾ ਤੇ ਨਾਲ ਗਏ ਵਿਆਕਤੀਆਂ ਤੇ ਸੋਟੀਆਂ ਡਾਂਗਾ ਨਾਲ ਹਮਲਾ ਕੀਤਾ । ਜਿਸ ਸਬੰਧੀ ਸਾਰੇ ਵਾਕਿਆਤ ਵਾਰੇ ਪੁਲਿਸ ਨੂੰ ਇਤਲਾਹ ਦੇਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ । ਇਸ ਭੂੰ ਮਾਫ਼ੀਆ ਦੇ ਹੌਂਸਲੇ ਇਹਨੇ ਬੁਲੰਦ ਹੋ ਗਏ ਹਨ ਕਿ ਬਸਤੀਆਂ ਵਿੱਚ ਰਹਿੰਦੇ ਘਰਾਂ ਤੇ ਵੀ ਕਬਜੇ ਕਰਨ ਦੀ ਨੀਅਤ ਨਾਲ ਬਸਤੀਆਂ ਵਿੱਚ ਗਏ ਜਿਥੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਭੱਜ ਨਿਕਲੇ । ਮਾਨਸਾ ਖੁਰਦ ਦੇ ਸਰਪੰਚ ਨੇ ਪੁਲਿਸ ਦੀ ਇਸ ਕਾਰਗੁਜ਼ਾਰੀ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਚਾਇਤ ਨੂੰ ਕਬਜਾਧਾਰੀਆਂ ਨੇ ਗਾਲ਼ੀ ਗਲੌਚ ਕੀਤਾ ਮੈਂਬਰਾਂ ਨੂੰ ਡਾਂਗਾ ਮਾਰੀਆਂ ਇਹਨਾਂ ਨੂੰ ਅੰਦਰੂਨੀ ਤੌਰ ਤੇ ਕਾਰਜ਼ ਪਾਲਿਕਾ ਦੀ ਸ਼ੈਅ ਪ੍ਰਾਪਤ ਹੈ । ਉਹਨਾਂ ਕਿਹਾ ਕਿ ਪੰਚਾਇਤੀ ਕੰਮਕਾਜ ਨੂੰ ਲੈਕੇ ਅਸੀਂ ਤਾਂ ਹਰ ਸਮੇਂ ਕੰਮ ਕਾਜ ਜਾਂਦੇ ਰਹਿੰਦੇ ਹਾਂ ਇਸੇ ਦੌਰਾਨ ਮੇਰਾ ਜਾਂ ਮੇਰੀ ਪੰਚਾਇਤ ਦੇ ਕਿਸੇ ਵੀ ਮੈਂਬਰ ਦਾ ਕੋਈ ਵੀ ਜਾਨ ਮਾਲ ਦਾ ਨੁਕਸਾਨ ਕਰ ਸਕਦੇ ਹਨ ਜਿਸਦੀ ਜਿੰਮੇਵਾਰੀ ਸਬੰਧਤ ਪੁਲਿਸ ਦੀ ਹੋਵੇਗੀ ਜੋ ਸਾਨੂੰ ਪੁਲਿਸ ਪ੍ਰੋਡਕਸ਼ਨ ਦੇਣ ਵਿੱਚ ਆਨਾ ਕਾਨੀ ਕਰ ਰਹੀ ਹੈ ਜਿਸ ਨਾਲ ਪੰਚਾਇਤੀ ਜ਼ਮੀਨ ਤੇ ਕਬਜੇ ਕਰਨ ਵਾਲਿਆਂ ਦੇ ਹੌਸਲੇ ਵਧ ਰਹੇ ਹਨ । ਜਾਂ ਫਿਰ ਪੁਲਿਸ ਇਹਨਾਂ ਨੂੰ ਕਿਸੇ ਵੱਡੀ ਘਟਨਾਂ ਅੰਜਾਮ ਦੇਣ ਲਈ ਸਮਾਂ ਦੇ ਰਹੀ ਹੈ । ਸ੍ਰ ਕੁਲਦੀਪ ਸਿੰਘ ਸਰਪੰਚ ਕਿਹਾ ਕਿ ਜੇਕਰ ਇਸੇ ਤਰ੍ਹਾਂ ਪੰਚਾਇਤੀ ਜ਼ਮੀਨਾਂ ਤੇ ਕਬਜਾਧਾਰੀਆਂ ਦੇ ਕਬਜੇ ਹੁੰਦੇ ਰਹੇ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਤਮਾਸ਼ਾ ਦੇਖਦਾ ਰਿਹਾ ਤਾਂ ਕੋਈ ਵੀ ਪੰਚਾਇਤ ਦੀਆਂ ਜ਼ਮੀਨਾਂ ਤੇ ਮਿਲੀਭੁਗਤ ਕਰਕੇ ਕਬਜੇ ਕਰ ਲਵੇ ਗਾ । ਮੌਜੂਦਾ ਸਰਪੰਚ ਨੇ ਮੰਗ ਕੀਤੀ ਹੈ ਕਿ ਪੰਚਾਇਤੀ ਜ਼ਮੀਨ ਤੋਂ ਕਬਜੇ ਖਾਲੀ ਕਰਵਾਉਣ ਲਈ ਵਿਸ਼ੇਸ਼ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ ।  ਇਥੇ ਜਿਕਰਯੋਗ ਹੈ ਕਿ ਮਾਨਸਾ ਖੁਰਦ ਦੇ ਸਰਪੰਚ ਸੱਤਾਧਾਰੀ ਪਾਰਟੀ ਦੇ ਸਰਪੰਚ ਹਨ । ਜਦੋਂ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਹੜੀਆਂ ਪੰਚਾਇਤਾਂ ਹੋਰ ਪਾਰਟੀਆਂ ਨਾਲ ਸਬੰਧ ਰੱਖਦੀਆਂ ਹਨ ਉਹਨਾਂ ਦੀ ਕੌਣ ਸੁਣੇਗਾ ? ਮਾਨਸਾ ਖੁਰਦ ਦੀ ਪੰਚਾਇਤ ਨੇ ਚੀਫ਼ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ , ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ , ਡਾਇਰੈਕਟਰ ਜਨਰਲ ਪੁਲਿਸ ਆਫ ਪੰਜਾਬ ਚੰਡੀਗੜ , ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਚੰਡੀਗੜ ਤੇ ਕੇਂਦਰੀ ਜਾਂਚ ਬਿਊਰੋ ਨਵੀਂ ਦਿੱਲੀ ਤੋਂ ਮੰਗ ਕੀਤੀ ਹੈ ਕਿ ਜਿਹਨਾਂ  ਵਿਆਕਤੀਆਂ ਨੇ ਪੰਚਾਇਤੀ ਜਮੀਨਾਂ ਤੇ ਕਬਜੇ ਕਰ ਰੱਖੇ ਹਨ ਖਾਲੀ ਕਰਵਾਏ ਜਾਣ ਤੇ ਜਿਹੜੇ ਕਾਰਜ ਪਾਲਿਕਾ ਦੇ ਕਰਮਚਾਰੀ ਅਧਿਕਾਰੀ ਅਜਿਹੇ ਵਿਆਕਤੀਆਂ ਭੂੰ ਮਾਫੀਆ ਨੂੰ ਸ਼ੈਅ ਦੇ ਰਹੇ ਹਨ ਉਹਨਾਂ ਦੀ ਪੜਤਾਲ ਕਰਵਾਕੇ ਉਹਨਾਂ ਉਪਰ ਵੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ । ਇਸ ਸਬੰਧੀ ਸਬੰਧਤ ਵਿਆਕਤੀਆਂ ਤੇ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀ ਹੋ ਸਕਿਆ । 

Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-