Article

ਰੱਬ ਦੇ ਰੰਗ /ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

May 23, 2020 08:38 PM

ਰੱਬ ਦੇ ਰੰਗ /ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ 


ਅੱਜ ਗਗਨ ਦੇ ਘਰ ਜਦੋ ਚੌਥੀ ਬੇਟੀ ਨੇ ਜਨਮ ਲਿਆ ਤਾਂ ਉਸਨੂੰ ਸਾਰਾ ਪ੍ਰੀਵਾਰ ਇੰਜ ਘੂਰ,ਘੂਰ ਵੇਖ ਰਿਹਾ ਸੀ ਜਿਵੇ ਉਸਤੋ ਕੋਈ ਐਸਾ ਗੁਨਾਹ ਹੋ ਗਿਆ ਹੋਵੇ ਜਿਸਦੀ ਮੁਆਫੀ ਦੇਣੀ ਅਸ਼ੰਭਵ ਅਤੇ ਸਜਾ ਪੱਕੀ ਹੋਵੇ।ਪਰ ਗਗਨ ਨੂੰ ਆਪਣੀ ਬੱਚੀ ਦਾ ਬੇਅਥਾਹ ਪਿਆਰ ਆ ਰਿਹਾ ਸੀ ।ਪਰ ਇੱਕ ਡਰ ਗਗਨ ਨੂੰ ਵਾਰ ਵਾਰ ਸਤਾ ਰਿਹਾ ਸੀ ਕਿ ਉਸਦੇ ਘਰ ਦੇ ਬਾਕੀ ਮੈਬਰ (ਜਾਣੀ ਸੱਸ,ਸੁਹਰਾ,ਪਤੀ ) ਮੇਰੀ ਬੇਟੀ ਨੂੰ ਕਿਤੇ ਮਾਰ ਮੁਕਾ ਹੀ ਨਾ ਦੇਣ।ਸੱਸ ਵੱਲੋ ਕਹੇ ਸਬਦ ਗਗਨ ਦੇ ਵਾਰ ਵਾਰ ਦਿਮਾਗ ਵਿੱਚ ਘੁੰਮ ਰਹੇ ਸਨ ਕਿ ਜੇਕਰ ਇਸ ਦੀ ਕੁੱਖੋ ਐਤਕੀ ਵੀ ਪੱਥਰ ਜਮਿੰਆ ਤਾਂ ਘਰੇ ਨਹੀ ਲਿਆਉਣਾ।ਵੇਖੋ ਜੀ ਰੱਬ ਦੇ ਰੰਗ ਗਗਨ ਦੀ ਸੱਸ ਕੁੜੀ ਤੇ ਗਗਨ ਨੂੰ ਕਮਰੇ ਵਿੱਚ ਛੱਡ ਬਾਹਰ ਆਈ ਤੇ ਵੇਖਿਆ ਇੱਕ ਅਧੱਖੜ ਜਿਹਾ ਜੋੜਾ ਡਾਕਟਰ ਦੇ ਅੱਗੇ ਹੱਥ ਜੋੜ ਤਰਲੇ ਪਾ ਰਿਹਾ ਸੀ ਕਿ ਸਾਨੂੰ ਹਰ ਪਾਸਿa ਨਾਹ ਹੀ ਹੋ ਰਹੀ ਹੈ ਕਿ ਤੁਹਾਡੇ ਬੱਚਾ ਨਹੀ ਹੋ ਸਕਦਾ ।ਸਾਡੀ ਆਸ ਦੀ ਆਖਰੀ ਕਿਰਨ ਤੁਸੀ ਹੋ ਜੀ ਮਿਹਰ ਕਰੌ ਪਰ ਜਦੋ ਡਾਕਟਰ ਨੇ ਸਭ ਰਿਪੋਟਾ ਦੇਖਣ ਤੋ ਬਾਅਦ ਕਿਹਾ ਕਿ ਤੁਹਾਡੇ ਬੱਚਾ ਨਹੀ ਹੋ ਸਕਦਾ ਤਾਂ ਉਹ ਬੇਔਲਾਦ ਜੋੜਾ ਰੱਬ ਨੂੰ ਤਾਹਨੇ ਮਾਰ ਰਿਹਾ ਸੀ ਕਿ ਰੱਬਾ ਤੇਰੇ ਘਰ ਘਾਟਾ ਹੈ ਕਿਸੇ ਚੀਜ ਦਾ ਜੇਕਰ ਸਾਨੂੰ ਪੁੱਤ ਨਹੀ ਧੀ ਹੀ ਦੇਦੇ।ਇਹ ਸਬਦ ਜਿਵੇ ਹੀ ਕੋਲ ਬੈਠੀ ਗਗਨ ਦੀ ਸੱਸ ਦੇ ਕੰਨੀ ਪਏ ਤਾਂ ਉਸਨੇ ਝੱਟ ਹੀ ਉਸ ਬੇਅੋਲਾਦ ਜੋੜੇ ਨੂੰ ਕਿਹਾ ਭੈਣੇ ਇੰਜ ਨਾ ਕਹਿ ਇਹ ਤਾਂ ਪੱਥਰ ਜਿਸਦੇ ਮਗਰ ਪੈ ਜਾਣ ਫਿਰ ਇੰਨਾ ਤੋ ਖਹਿੜਾ ਨਹੀ ਛੁੱਟਦਾ ਆਹ ਚੌਥਾ ਪੱਥਰ ਹੈ ਸਾਡੇ ਕਿਵੇ ਘਰ ਲੈ ਕੇ ਜਾਵਾ ਇੰਨਾ ਮਾਵਾ ਧੀਆ ਨੂੰ ਸਾਡਾ ਤਾਂ ਘਰ ਭਰਤਾ ਇਸ ਚੰਦਰੀ ਨੇ ਪੱਥਰਾ ਨਾਲ।ਪਰ ਜਿਸਨੂੰ ਬੱਚੇ ਦੀ ਭੁੱਖ ਹੋਵੇ ਉਹਨੂੰ ਤਾਂ ਇੰਜ ਲੱਗਦਾ ਕਿ ਕਿਸੇ ਵੀ ਕੀਮਤ ਤੇ ਬੱਚਾ ਗੋਦ ਵਿੱਚ ਹੋਵੇ।ਉਸ ਜੋੜੇ ਨੇ ਮਾਤਾ ਦੀ ਸਾਰੀ ਗੱਲਬਾਤ ਭਾਂਪ ਲਈ ਤੇ ਕੁੜੀ ਗੋਦ ਲੈਣ ਦੀ ਗੱਲ ਡਾਕਟਰ ਨਾਲ ਕੀਤੀ।ਜਦੋ ਹੀ ਡਾਕਟਰ ਨੇ ਗਗਨ ਦੇ ਪ੍ਰੀਵਾਰ ਨਾਲ ਗੱਲ ਕੀਤੀ ਤੇ ਸਭਨਾ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਉੱਠੀ।ਹੁਣ ਗਗਨ ਨੇ ਵੀ ਦਿਲ ਤੇ ਪੱਥਰ ਰੱਖ ਸਾਰੇ ਪ੍ਰੀਵਾਰ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਤੇ ਹੰਝੂ ਕੇਰਦੀ ਹੋਈ ਦਿਲ ਹੀ ਦਿਲ ਵਿੱਚ ਸੋਚੇ ਕਿ ਚਲ ਮੇਰੀ ਬੱਚੀ ਜਿੰਦਾ ਤਾਂ ਰਹੇਗੀ ਭਵੇ ਮੇਰੀ ਨਜਰ ਤੋ ਦੂਰ ਹੀ ਰਹੇਗੀ।ਵੇਖੋ  ਰੱਬ ਦੇ ਰੰਗ ਜਿਹੜੀ ਬੱਚੀ ਇੱਕ ਦਿਨ ਪਹਿਲਾ ਕਿਸੇ ਦੀਆ ਨਜਰਾ ਵਿੱਚ ਪੱਥਰ ਸੀ ।ਅੱਜ ਉਹੀ ਬੱਚੀ ਨੂੰ ਜਦੋ ਇੱਕ ਬੇਅੋਲਾਦ ਜੋੜਾ ਆਪਣੇ ਘਰ ਲੈ ਗਿਆ ਤਾਂ ਉਸੇ ਬੱਚੀ ਦੇ ਆਉਣ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਜਾ ਰਹੇ ਸਨ,ਵਧਾਈਆ ਮਿਲ ਰਹੀਆ ਸਨ,ਰੱਬ ਦਾ ਸ਼ਕਰਾਨਾ ਉਸ ਜੋੜੇ ਵੱਲੋ ਵਾਰ,ਵਾਰ ਕੀਤਾ ਜਾ ਰਿਹਾ ਸੀ ।ਤੇ ਬੱਚੀ ਨੂੰ ਰਾਜਕੁਮਾਰੀਆ ਦੀ ਤ੍ਹਰਾ ਪਾਲਿਆ ਪੋਸਿਆ ਜਾ ਰਿਹਾ ਸੀ।ਇਹ ਸਭ ਰੱਬ ਦੇ ਹੀ ਰੰਗ ਨੇ ਜਿਸਨੇ ਸਮੇ ਅਨੁਸਾਰ ਸਭਨਾ ਨੂੰ ਖੁਸ਼ੀਆ ਦੇ ਨਿਹਾਲ ਕਰ ਹੀ ਦੇਣਾ ਹੁੰਦਾ ਹੈ।

 ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ    ੯੪੭੮੬  ੫੮੩੮੪

Have something to say? Post your comment