News

ਸਿਆਣੇ ਕਹਿੰਦੇ ਹਨ ਕਿ ਜਦੋ ਗਿੱਦੜ ਦੀ ਮੌਤ ਆਉਦੀ ਤਾਂ ਉਹ ਸ਼ਹਿਰ ਵੱਲ ਭੱਜਦਾ :: ਮਨਦੀਪ ਕੌਰ ਪੰਨੂ

May 24, 2020 01:28 AM
ਮਨਦੀਪ ਕੌਰ ਪੰਨੂੰ

ਸਿਆਣੇ ਕਹਿੰਦੇ ਹਨ ਕਿ ਜਦੋ ਗਿੱਦੜ ਦੀ ਮੌਤ ਆਉਦੀ ਤਾਂ ਉਹ ਸ਼ਹਿਰ ਵੱਲ ਭੱਜਦਾ ਪਰ ਇੱਥੇ ਤਾਂ ਕਿਰਪਾਨ ਤੇ ਰੋਟੀਆਂ ਖਾਣ ਵਾਲਾ ਪਿੰਡ ਵਿੱਚ ਹੀ ਲੁੱਕਿਆ ਫਿਰਦਾ। ਹੁਣ ਲਗਦਾ ਡਾਲਰਾਂ ਵਾਂਗ ਨਾਮ ਨਹੀ ਚੱਲਦਾ ਜਾਂ ਕਰੰਸੀ ਦਾ ਰੇਟ ਘੱਟ ਹੋ ਗਿਆ।

ਮੈਨੂੰ ਤਾਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇ ਆਈ ਐਮ ਹਰਜੀਤ ਸਿੰਘ ਦਾ ਇਨਾਮ ਮਿਲ ਰਿਹਾ ਲਗਦਾ ਕਿਉਕਿ ਹੋਰ ਕੰਮਾਂ ਲਈ(ਪਟਿਆਲਾ ਕਾਂਡ) ਤਾਂ ਪੁਲਿਸ ਵਾਲੇ ਦੋ ਘੰਟੇ ਵਿੱਚ ਆਪਰੇਸ਼ਨ ਚਲਾ ਦਿੰਦੇ ਸੀ ਤੇ ਅਖੌਤੀ ਪੱਤਰਕਾਰ ਕਹਿੰਦੇ ਸੀ ਕਿ ਡੇਰੇ ਵਿੱਚੋ 25 ਲੱਖ ਬਰਾਮਦ ਹੋਇਆ(ਉਹ ਵੀ 12 ਵਾਰ ਪੋਸਟ ਐਡਿਟ ਕਰਨ ਤੋ ਬਾਅਦ)
ਮੂਸੇ ਵਾਲੇ ਦੇ ਮਾਮੇ ਉਹ ਨੂੰ ਟੋਚਨ ਪਾਉਣ ਤਾਂ ਹੀ ਗੱਲ ਬਣਦੀ ਨਹੀ ਤਾਂ ਇਹੋ ਜਿਹੇ ਅਖੌਤੀ ਗਾਇਕਾਂ ਦੇ ਹੌਸਲੇ ਬਹੁੱਤ ਵੱਧਦੇ ਹਨ।
ਇਸਦਾ ਜਿੰਨਾ ਹੋ ਸਕੇ ਵਿਰੋਧ ਕਰੋ ਕਿਉਂਕਿ ਇਹ ਉਹੀ ਚਵਲ ਹੈ,ਜਿਹਨੇ ਪਠਲਾਵੇ ਵਾਲੇ ਬਜੁਰਗ ਦੇ ਸਿਵੇ ਫਰੋਲੇ ਸੀ। ਜੋ ਬਜੁਰਗਾਂ ਦੀ ਮੌਤ ਤੇ ਹੱਸੇ ਤੇ ਬਦਨਾਮ ਵੀ ਕਰੇ,ਉਹਨੂੰ ਲਾਹਨਤਾਂ ਹੀ ਲਾਹਨਤਾਂ ਮਿਲ ਸਕਦੀਆਂ। ਇਕ ਅਜਿਹੇ ਗਾਇਕਾਂ ਦੇ ਸਪੋਰਟਰ ਉਸਤਾਦ ਜੀ-ਉਸਤਾਦ ਜੀ ਕਰਕੇ ਜਿਆਦਾ ਦਿਮਾਗ ਖਰਾਬ ਕਰਦੇ ਹਨ। ਇਹ ਆਪਣੇ ਹੋਸ਼-ਹਵਾਸ ਭੁੱਲ ਜਾਂਦੇ ਹਨ।
ਮੂਸੇ ਵਾਲੇ ਤੇ ਉਹਦੇ ਸਮਰਥਕਾਂ ਨੇ ਦੁਨੀਆਂ ਨੂੰ ਹੈਂਕੜਬਾਜ਼ ਰਵੱਈਆ ਹੀ ਦਿਖਾ ਕੇ ਹਮੇਸ਼ਾ ਹੀ ਪੰਜਾਬੀਆਂ ਨੂੰ ਲਲਕਾਰਿਆ ਹੈ। ਉਹਦੇ ਵਿੱਚ ਚਾਹੇ ਮਾਤਾ ਭਾਗ ਕੌਰ ਜੀ ਬਾਰੇ ਭੰਦੀ ਟਿਪਣੀ ਵਾਲਾ ਗਾਣਾ ਹੋਵੇ ਜਾਂ ਗੁਰਬਖਸ਼ ਸਿੰਘ ਗਵਾਚੇ ਤੇ ਗੱਲ ਹੋਵੇ।

ਚੇਤੇ ਰਹੇ IP Singh ਹੁਣਾ ਦੀ ਕਲਮ ਨੇ ਬਲਦੇਵ ਸਿੰਘ ਪਠਲਾਵਾ ਵਾਲਿਆਂ ਨੂੰ ਇਨਸਾਫ ਦਿਵਾਇਆ ਸੀ ਤੇ ਦੁੱਧ ਤੇ ਪਾਣੀ ਅਲਗ ਕੀਤਾ ਸੀ। ਜਿੱਥੇ ਇਸਦਾ ਵਿਰੋਧ ਕਰਨਾ ਜਰੂਰੀ ਹੈ,ਉੱਥੇ ਹੀ ਆਈ.ਪੀ.ਸਿੰਘ ਹੁਣਾ ਦੀ ਪ੍ਰਸ਼ੰਸਾ ਕਰਨੀ ਅਤਿ ਜਰੂਰੀ ਹੈ। ਜਦੋ ਸਾਰੇ ਪੰਜਾਬ ਦੇ ਅਖੌਤੀ ਪੱਤਰਕਾਰਾਂ ਨੇ ਦੁਆਬੇ ਇਲਾਕੇ ਨੂੰ ਭੰਡਣ ਵਿੱਚ ਕੋਈ ਕਮੀ ਨਹੀ ਛੱਡੀ ਸੀ,ਉਹਨਾਂ ਨੇ ਹੀਰੋ ਦਾ ਰੋਲ ਅਦਾ ਕੀਤਾ ਸੀ।
ਮੈ ਦਿਲ ਦੀਆਂ ਗਹਿਰਾਈਆਂ ਤੋ ਉਹਨਾਂ ਦਾ ਧੰਨਵਾਦ ਕਰਦੀ ਹਾਂ।

ਮਨਦੀਪ ਕੌਰ ਪੰਨੂ

Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-