Friday, July 10, 2020
FOLLOW US ON

News

ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ

May 29, 2020 09:00 AM

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

19840 ਤੋਂ ਪੰਜਾਬ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਅਰੰਭੇ ਸੰਘਰਸ਼ ਵਿਚ ਬੇਅੰਤ ਸਿੰਘ ਸਿੰਘਣੀਆਂ ਨੇ ਘਾਲਣਾ ਘਾਲੀ ਹੈ ਜੋ ਕਿ ਇਕ ਦਿਨ ਕੌਮੀ ਘਰ ਦੀ ਸੁਪਨੇ ਨੂੰ ਸਾਕਾਰ ਕਰੇਗੀ। ਮੈਨੂੰ ਦੁੱਖ ਹੈ ਕਿ ਇਕ ਪਾਸੇ ਸਾਡੇ ਸੰਘਰਸ਼ ਦਾ ਸ਼ਾਨਾਮੱਤਾ ਇਤਿਹਾਸ ਹੈ ਤੇ ਦੂਜੇ ਪਾਸੇ ਇਹੋ ਜਿਹੇ ਲੋਕ ਵੀ ਹਨ ਜੋ ਸੰਘਰਸ਼ ਦੌਰਾਨ ਆਪਣੇ ਪਿੰਡੇ ਉੱਤੇ ਦੁੱਖ ਝੱਲਣ ਵਾਲਿਆਂ ਖਿਲਾਫ ਕੂੜ ਪ੍ਰਚਾਰ ਕਰਦੇ ਹਨ ਜਿਸ ਦੇ ਫਲਸਰੂਪ ਆਮ ਸਿੱਖਾਂ ਦੀ ਨਜ਼ਰ ਵਿਚ ਕੌਮੀ ਯੋਧਿਆਂ ਦੀ ਤਸਵੀਰ ਗੰਧਲੀ ਹੁੰਦੀ ਹੈ ਜੋ ਸੰਘਰਸ਼ ਨੂੰ ਕੁਰਾਹੇ ਪਾਉਣ ਦਾ ਕਾਰਨ ਬਣਦੀ ਹੈ।
ਅੱਜ ਮੈਂ ਸਿਰਫ ਇਸੇ ਵਜ੍ਹਾ ਕਰਕੇ ਸ਼ਹੀਦ ਭਾਈ ਮਹਿੰਦਰ ਸਿੰਘ ਦਾ ਭਰਾ ਹੋਣ ਨਾਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਫੈਲਾਏ ਜਾ ਰਹੇ ਭਰਮਾਂ ਨੂੰ ਖਾਰਜ ਕਰਨ ਹਿੱਤ ਦੁਖੀ ਹਿਰਦੇ ਨਾਲ ਇਹ ਪੱਤਰ ਲਿਖ ਰਿਹਾ ਹਾਂ। ਚਾਹੀਦਾ ਤਾਂ ਸੀ ਕਿ ਜਿਸ ਜਥੇਬੰਦੀ ਵਿਚ ਭਾਈ ਮਹਿੰਦਰ ਸਿੰਘ ਨੇ ਸੇਵਾ ਕੀਤੀ, ਇਸ ਕੂੜ-ਪ੍ਰਚਾਰ ਦਾ ਜਵਾਬ ਦਿੰਦੀ ਪਰ ਐਸਾ ਨਾ ਹੋਣ ਕਰਕੇ ਅਸੀਂ ਭਾਈ ਮਹਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਸੱਚ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ।
ਪਿਛਲੇ ਕੁਝ ਦਿਨਾਂ ਤੋਂ ਮੇਰੇ ਭਰਾਵਾਂ ਵਰਗੇ ਭਾਈ ਧੰਨਾ ਸਿੰਘ ਉੱਤੇ ਪੰਥ ਦੋਖੀ ਹੋਣ ਦੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਹਨ , ਉਹ ਬਹੁਤ ਹੀ ਸ਼ਰਮਨਾਕ ਹਨ। 14 ਜੁਲਾਈ 1989 ਨੂੰ ਭਾਈ ਮਹਿੰਦਰ ਸਿੰਘ ਆਪਣੇ ਸਾਥੀ ਸਿੰਘਾਂ ਸਮੇਤ ਖੇਮਕਰਨ ਦੇ ਲਾਗੇ ਬਾਡਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਬੀ.ਐਸ.ਐਫ. ਨਾਲ ਹੋਏ ਹਮਲੇ ਵਿਚ ਉਹ ਸ਼ਹੀਦ ਹੋ ਗਏ। ਭਾਈ ਸਾਹਿਬ ਨੇ ਆਪਣੇ ਅੰਤਮ ਸੁਆਸ ਭਾਈ ਧੰਨਾ ਸਿੰਘ ਦੀਆਂ ਬਾਹਾਂ ਵਿਚ ਵਾਹਿਗੁਰੂ ਦਾ ਸਿਮਰਨ ਕਰਦਿਆਂ ਲੲੇ ਤੇ ਉਹਨਾਂ ਦੀ ਅੰਤਮ ਅਰਦਾਸ ਭਾਈ ਲਾਲ ਸਿੰਘ ਅਕਾਲਗੜ੍ਹ ਨੇ ਕੀਤੀ ਸੀ।
ਅਖੀਰ ਭਾਈ ਮਹਿੰਦਰ ਸਿੰਘ ਦਾ ਪਰਿਵਾਰ ਕੌਮ ਨੂੰ ਸ਼ਰਾਰਤੀ ਅਤੇ ਕੂੜ ਕਿਸਮ ਦੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਸਿਰਫ਼ ਏਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਧੰਨਾ ਸਿੰਘ ਸਾਨੂੰ ਅੱਜ ਵੀ ਭਾਈ ਮਹਿੰਦਰ ਸਿੰਘ ਖ਼ਾਲਸਾ ਦੀ ਤਰਾਂ ਜਾਪਦੇ ਹਨ। ਉਹਨਾਂ ਨਾਲ ਸਾਡਾ ਪਰਿਵਾਰਕ ਮੇਲ 1986 ਤੋਂ ਪਹਿਲਾਂ ਦੀ ਤਰਾਂ ਅੱਜ ਵੀ ਸਨੇਹ ਅਤੇ ਸਤਿਕਾਰ ਭਰਿਆ ਹੈ। ਹਰ ਸਾਲ ਭਾਈ ਮਹਿੰਦਰ ਸਿੰਘ ਦੀ ਬਰਸੀ ਉੱਪਰ ਭਾਈ ਧੰਨਾ ਸਿੰਘ ਜੀ ਆਉਂਦੇ ਹਨ। ਸੋ ਸਾਡੇ ਸਾਰੇ ਪਰਿਵਾਰ ਦੀ ਬੇਨਤੀ ਹੈ ਕਿ ਭਾਈ ਮਹਿੰਦਰ ਸਿੰਘ ਦੀ ਸ਼ਹਾਦਤ ਸਬੰਧੀ ਫੈਲਾਏ ਜਾ ਰਹੇ ਭੁਲੇਖਿਆਂ ਤੋਂ ਸੁਚੇਤ ਰਿਹਾ ਜਾਵੇ ਉਹ ਬਿਲਕੁਲ ਝੂਠ ਦਾ ਪੁਲੰਦਾ ਹਨ।
ਅਗਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਇਸ ਨੰਬਰ ਤੇ ਫੋਨ 07794121673 ਤੇ ਗੱਲ ਕਰ ਸਕਦਾ ਹੈ। ਬਹੁਤ ਸਾਰੇ ਜਥੇਬੰਦੀ ਦੇ ਨਾਲ ਦੇ ਸਿੰਘ ਵਾਹਿਗੁਰੂ ਦੀ ਮਿਹਰ ਨਾਲ ਜਿਉਂਦੇ ਜਾਗਦੇ ਹਨ, ਭਾਵੇਂ ਜੇਲਾਂ ਦੇ ਵਿਚ ਹਨ, ਜਵਾਬ ਵੀ ਦੇਣਗੇ ਪਰ ਸਮਾਂ ਆਉਣ ਤੇ।

ਦਾਸ ਹਰਮੇਲ ਸਿੰਘ ਕੂਨਰ

ਨੋਟ : ਭਾਈ ਹਰਮੇਲ ਸਿੰਘ ਕੂਨਰ ਵੱਲੋਂ ਭੇਜੀ ਚਿੱਠੀ ਦੀ ਫੋਟੋ ਨਾਲ ਪਾਈ ਜਾ ਰਹੀ ਹੈ । 

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-