Friday, July 10, 2020
FOLLOW US ON

News

ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ

May 29, 2020 05:06 PM

ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ

ਬਠਿੰਡਾ 29 ਮਈ (ਗੁਰਬਾਜ ਗਿੱਲ) -ਹਰੇਕ ਖੇਤਰ ਵਿੱਚ ਕੁੱਝ ਲੋਕ ਦੂਸਰਿਆਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਨੇ, ਕੁਝ ਲੋਕ ਪੈਸਾ ਕਮਾਉਣ ਲਈ ਅਤੇ ਕੁਝ ਆਪਣਾ ਨਾਂ ਚਮਕਾਉਣ ਲਈ ਜਿੰਦਗੀ ਭਰ ਸੰਘਰਸ਼ ਕਰਦੇ ਰਹਿੰਦੇ ਹਨ। ਅਜਿਹਾ ਹੀ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵੱਖਰਾ ਅਤੇ ਸਥਾਪਿਤ ਨਾਂ ਐ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ। ਆਪਣੇ ਉਸਤਾਦ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਸਾਹਬ ਜੀ ਦੀ ਸੱਚੇ ਮਨ ਨਾਲ ਸੇਵਾ ਕਰਨ ਵਾਲੇ ਗਾਇਕ ਗੁਰਮੀਤ ਮੀਤ ਨੇ ਅੱਜ ਤੱਕ ਕਦੇ ਵੀ ਪੈਸਾ ਕਮਾਉਣ ਲਈ ਦੋ ਅਰਥੀ, ਨਸ਼ਿਆਂ, ਹਥਿਆਰਾਂ, ਨੰਗੇਜਵਾਦ ਅਤੇ ਗੈਂਗਸਟਰਾਂ ਆਦਿ ਵਾਲੇ ਗੀਤਾਂ ਦਾ ਸਹਾਰਾ ਨਹੀਂ ਲਿਆ। ਹਰ ਵਰਗ ਵੱਲੋਂ ਬੇਹੱਦ ਪਿਆਰ ਸਤਿਕਾਰ ਦੇ ਕੇ ਨਿਵਾਜੇ ਜਾ ਰਹੇ ਗੀਤ ‘ਇਹ ਜੰਗ ਜਿੱਤਣੀ’ ਬਾਰੇ ਗੱਲਬਾਤ ਕਰਦਿਆ ਗਾਇਕ ਗੁਰਮੀਤ ਮੀਤ ਜੀ ਨੇ ਆਖਿਆ ਕਿ ‘ਭਾਵੇਂ ਮੈਂ ਅਤੇ ਮੇਰਾ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਭੁੱਖੇ ਰਹਿ ਜਾਈਏ, ਪਰ ਮੈਂ ਕਦੇ ਵੀ ਆਪਣੇ ਗੀਤਾਂ ਰਾਹੀਂ ਇਨ੍ਹਾਂ ਦੋ ਅਰਥੀ ਗੀਤਾਂ ਦਾ ਸਹਾਰਾ ਨਹੀਂ ਲੈਣਾ, ਆਪਣੇ ਗੁਰੂ ਜਨਾਬ ਸ੍ਰੀ ਕੁਲਦੀਪ ਮਾਣਕ ਜੀ ਅਤੇ ਗੀਤਕਾਰੀ ਦੇ ਥੰਮ੍ਹ ਬਾਪੂ ਦੇਵ ਥਰੀਕੇ ਵਾਲਾ ਜੀ ਦੇ ਅਸ਼ੀਰਵਾਦ ਸਦਕਾ ਹਮੇਸਾਂ ਪੰਜਾਬੀ ਸੱਭਿਆਚਾਰ ਗਾਇਕੀ ਦੇ ਖੇਤਰ ਵਿੱਚ ਏਸੇ ਤਰ੍ਹਾਂ ਸੇਵਾ ਕਰਦਾ ਰਹਾਗਾਂ। ‘ਇਹ ਜੰਗ ਜਿੱਤਣੀ’ ਗੀਤ ਨੂੰ ਪ੍ਰਸਿੱਧ ਗੀਤਕਾਰ ਗੁਰਨੇਕ ਸਿੰਘ ਝਾਵਰ ਜੀ ਨੇ ਲਿਖਿਆ ਅਤੇ ਜਿਸ ਨੂੰ ਸੰਗੀਤ-ਬੱਧ ਕੀਤਾ ਸੰਗੀਤਕਾਰ ਤਾਰ ਈ ਬੀਟ ਬਰੈਕਰ ਜੀ ਨੇ। ਪੋ੍ਰਡਿਊਸਰ ਗੁਰਧਿਆਨ ਸਿੰਘ ਖਰੌੜ ਜੀ ਦੀ ਰਹਿਨੁਮਾਈ ਵਿੱਚ ਤਿਆਰ ਕੀਤੇ ਇਸ ਪ੍ਰੋਜੈਕਟ ਦਾ ਵੀਡੀਓ ਜੀਰੋ ਨਾਈਨ ਸਟੂਡੀਓਜ਼ ਦੁਆਰਾ ਵੱਖ-ਵੱਖ ਲੋਕੇਸ਼ਨਾਂ ਤੇ ਬੜੇ ਵਧੀਆ ਤਰੀਕੇ ਨਾਲ ਫਿਲਮਾਂਕਣ ਕਰਕੇ ਤਿਆਰ ਕੀਤਾ ਗਿਆ ਹੈ। ਨੱਛਤਰ ਸਿੰਘ ਸੰਧੂ ਪੰਜਾਬ ਪੁਲਿਸ ਟੈਲੀਫੋਨ ਅਪਰੇਟਰ ਕਮਿਸ਼ਨਰ ਆਫਿਸ ਜਲੰਧਰ, ਜੱਪਨੂਰ ਝਾਵਰ ਤੇ ਜੱਸਰੂਪ ਝਾਵਰ ਦਾ ਇਸ ਗੀਤ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ, ਜਿੰਨ੍ਹਾਂ ਦੀ ਇਹ ਦਿਨ ਰਾਤ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਇਹ ਗੀਤ ਹਰ ਪਾਸੇ ਚਰਚਾ ‘ਚ ਐ, ਜਿਸ ਨੂੰ ਹਰ ਵਰਗ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਲਈ ਮੈਂ ਆਪਣੇ ਚਾਹੁੰਣ ਵਾਲਿਆ ਦਾ ਸਦਾ ਰਿਣੀ ਰਹਾਗਾਂ, ਜਿੰਨ੍ਹਾਂ ਨੇ ਮੇਰੇ ਹਰ ਇੱਕ ਗੀਤ ਨੂੰ ਰੱਜਵਾਂ ਪਿਆਰ ਸਤਿਕਾਰ ਦੇ ਕੇ ਨਿਵਾਜਿਆ ਹੈ’।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-