Friday, July 10, 2020
FOLLOW US ON

News

ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ।

May 29, 2020 05:09 PM
ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ   ਦੇ
ਪੜ੍ਹਾਈ ਦੇ  ਤਰੀਕੇ,ਵੱਖ ਵੱਖ ਬੈਠਣ  ਦੀ ਹੋਵੇਗੀ ਵਿਵਸਥਾ।               
  ਜੰਡਿਆਲਾ ਗੁਰੂ 29 ਮਈ (ਵਰੁਣ ਸੋਨੀ) ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿਚ ਲੋਕਡਾਉਣ ਹੋਣ ਕਾਰਨ ਸਕੂਲ ਪਿਛਲੇ ਦੋ ਮਹੀਨੇ ਤੋਂ ਪੂਰੀ ਤਰਾਂ ਬੰਦ ਹੋਣ ਕਾਰਨ  ਜਿਥੇ ਸਕੂਲੀ  ਬੱਚੇ ਪ੍ਰੇਸ਼ਾਨ ਹਨ ਉਥੇ ਪ੍ਰਾਈਵੇਟ ਸਕੂਲ ਦੇ ਟੀਚਰ  ਬੱਚਿਆਂ ਦਾ ਸਕੂਲ ਨਾ ਆਉਣ ਕਾਰਨ ਆਨਲਾਈਨ ਪੜ੍ਹਾਉਣ ਦੀ ਮਜ਼ਬੂਰੀ ਵੀ ਸਾਫ਼ ਦਿਖਾਈ ਦੇ ਰਹੀ ਹੈ।ਜਦੋਂ  ਪੱਤਰਕਾਰ ਨੇ  ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਤਾਂ ਸਕੂਲ ਦਾ ਨਜ਼ਾਰਾ ਵੱਖਰਾ ਹੀ ਦੀਖਿਆ।ਕਰੀਬ ਸਾਰੇ  ਸਕੂਲ ਦੇ ਕਮਰੇ ਬੰਦ ਸੀ।ਕੁਝ ਕਲਾਸਾਂ ਵਿਚ ਬੱਚਿਆਂ ਨੂੰ ਆਨਲਾਈਨ  ਪੜ੍ਹਾਉਣ ਲਈ ਕੁਝ ਟੀਚਰ ਇਕੱਲੇ ਕਮਰੇ ਵਿਚ ਵਿਅਸਤ   ਸਨ। ਸਕੂਲ ਵਿਚ ਦਾਖਿਲ ਹੋਣ ਤੇ ਮੇਨ ਗੇਟ ਉੱਤੇ ਲੋਹੇ ਦੇ ਬਣੀ ਮਸ਼ੀਨ  ਵਿਚ ਸੈਨਿਟਾਈਜ਼ਰ ਦੀ ਬੋਤਲ ਪੈਰਾਂ ਨਾਲ ਦਬਾਉਣ ਅਤੇ ਹੱਥ ਫੈਲਾਉਣ ਨਾਲ ਸੈਨਿਟਾਈਜ਼ਰ ਆਟੋਮੈਟਿਕ ਹੱਥ ਵਿਚ ਆ ਜਾਂਦੇ ਹਨ।ਜਦੋਂ ਸਕੂਲ ਦੇ ਸੰਚਾਲਕ ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਸਭ ਤੋਂ ਪਹਿਲਾਂ ਸਾਰੇ ਸਕੂਲ ਨੂੰ ਸੈਨਿਟਾਈਜ਼ ਕੀਤਾ ਅਤੇ ਰੰਗ ਰੌਂਗਣ ਕਰਵਾਇਆ ਗਿਆ ਅਤੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਰੱਖਿਆ ਗਿਆ।ਕਿਸੇ ਵੀ ਲੋਕ ਲਈ ਸਕੂਲ ਵਿਚ ਦਾਖਿਲ ਹੋਣ ਤੇ ਪਹਿਲਾਂ ਹੱਥ ਸੈਨਿਟਾਈਜ਼ ਅਤੇ ਮੂੰਹ ਉੱਤੇ ਮਾਸਕ ਪਾਉਣਾ ਅਤਿ ਜ਼ਰੂਰੀ ਹੈ।ਸਕੂਲਾਂ ਦਾ ਦਰਵਾਜ਼ਾ ਪੈਰ ਨਾਲ ਖੋਲਣਾ ਅਤੇ ਪੈਰਾਂ ਨਾਲ ਸੈਨਿਟਾਈਜ਼ ਕਰਨਾ ਅਤੇ ਖੁਦ ਨੂੰ ਸੁਰੱਖਿਅਤ ਰੱਖਣਾ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣਾ ਹੀ ਸਕੂਲ ਦੀ ਪਹਿਲੀ ਤਰਜ਼ੀਹ ਹੈ।ਉਹਨਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਬੱਚਿਆਂ ਨੂੰ ਇਹ ਮੈਸੇਜ ਪਹੁੰਚਾਇਆ ਜਾ ਰਿਹਾ ਹੈ।ਤਾਂ ਜੋ ਬਚਿਆ ਦੀ ਪ੍ਰੇਰਨਾ ਲੈ ਕੇ ਮਾਪੇ ਵੀ ਜਾਗਰੂਕ ਹੋ ਸਕੇ।
Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-