Friday, July 10, 2020
FOLLOW US ON

News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ

May 30, 2020 02:11 AM

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ  ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ:
ਜਥੇਦਾਰ ਕਰਮ ਸਿੰਘ ਹਾਲੈਂਡ

ਡੈਨਹਾਗ ਹਾਲੈਂਡ 29 ਮਈ :   ਹਰਜੋਤ ਸੰਧੂ 

ਪਿਛਲੇ ਦਿਨੀਂ ਪੰਜਾਬ ਵਿੱਚ ਉਠਾਏ ਗਏ ਮਸਲੇ ਉਪਰ ਵਿਚਾਰ ਦਿੰਦਿਆ ਜਥੇਦਾਰ ਕਰਮ ਸਿੰਘ ਹਾਲੈਂਡ ਨੇ ਕਿਹਾ ਕਿ ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀ ਹੈ।

ਜਥੇਦਾਰ ਕਰਮ ਸਿੰਘ ਹਾਲੈਂਡ ਦੱਸਿਆ ਕਿ ਗੁਰਮਤਿ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਕੀਤੇ ਜਾ ਰਹੇ ਕੁਝ ਸੰਸਥਾਵਾਂ ਵਲੀ ਵਿਤਕਰੇ ਨੂੰ ਸੰਜੀਦਗੀ ਨਾਲ ਨਜਿੱਠਣ ਦੀ ਲੋੜ ਹੈ। ਇਹ ਮਸਲਾ ਜਥੇਦਾਰ ਹਾਵਾਰਾ ਕਮੇਟੀ ਅਤੇ ਵਰਲਡ ਸਿੱਖ ਪਾਰਲੀਮੈਂਟ ਕੋਲ ਵੀ ਪਹੁੰਚ ਚੁੱਕਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼ਰੋਮਣੀ ਕਮੇਟੀ ਨੂੰ ਵੀ ਇਸ ਉਪਰ ਲੰਬੀ ਵੀਚਾਚ ਚਰਚਾ ਕੀਤੀ ਜਾਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਸਾਰਾ ਮਸਲਾ ਸਾਰੀਆਂ ਧਿਰਾਂ ਨੂੰ ਆਪਸ ਵਿੱਚ ਬੈਠ ਕੇ ਨਿਪਟਾਉਣ ਚਾਹੀਦਾ ਹੈ।

ਜਥੇਦਾਰ ਬਾਬਾ ਕਰਮ ਸਿੰਘ ਯੋਰਪ ਦੇ ਬਜੁਰਗ ਸਿੱਖ ਲੀਡਰ ਨੇ ਸਪਸ਼ਟ ਕੀਤਾ ਕੇ ਜਾਤ ਪਾਤ ਦੇ ਨਾਂ ਉਪਰ ਗੁਰਦੁਆਰਾ ਸਾਹਿਬ ਬਨਾਉਣੇ, ਆਪਣੇ ਦਲ ਜਥੇ ਸੰਸਥਾਵਾਂ ਬਨਾਉਣਾ ਇਹ ਵੀ ਸਾਰੇ ਜੁੰਮੇਵਾਰ ਹਨ ਸਿੱਖ ਧਰਮ ਵਿੱਚ ਪੈਦਾ ਹੋਏ ਇਸ ਵਿਵਾਦ ਲਈ।

ਜਥੇਦਾਰ ਕਰਮ ਸਿੰਘ ਹਾਲੈਂਡ ਨੇ ਸਾਰੀਆਂ ਸੁਹਿਰਦ ਸਿੱਖ ਸੰਸਥਾਵਾਂ ਨੂੰ ਅੱਗੇ ਆ ਕੇ ਇਸ ਵਿੱਚ ਆਪਣਾ ਸਹੀ ਯੋਗਦਾਨ ਪਾਉਣਾ ਚਾਹੀਦਾ ਹੈ। ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਨੂੰ ਬਦਨਾਮ ਕਰਨ ਲਈ ਇਸ ਤਰਾਂ ਦੇ ਮਸਲੇ ਲੈ ਕੇ ਆਉਂਦੇ ਹਨ ਕਰੋੜਾਂ ਰੁਪਏ ਲਾ ਕੇ ਸਿੱਖ ਧਰਮ ਦੇ ਖਿਲਾਫ ਪ੍ਰਚਾਰ ਕਰਦੀਆਂ ਹਨ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-