Friday, July 10, 2020
FOLLOW US ON

Article

ਇੱਕ ਕਾਮਯਾਬ ਵੀਡੀਓ ਡਾਇਰੈਕਟਰ - ਏ,ਪੀ, ਗਗਨ ਗਿੱਲ ।

May 31, 2020 12:17 AM

ਇੱਕ ਕਾਮਯਾਬ ਵੀਡੀਓ ਡਾਇਰੈਕਟਰ - ਏ,ਪੀ, ਗਗਨ
ਗਿੱਲ ।

ਅਜੋਕੇ ਸਮੇਂ ਚ ਹਰ ਤਰਾਂ ਦੀ ਕਲਾ ਦੇ ਖੇਤਰ ਚ ਹਰ ਇਨਸਾਨ ਆਪਣੀ ਮਿਹਨਤ, ਲਗਨ, ਤੇ ਸਿਰੜ ਸਦਕਾ ਆਪਣੀ ਮੰਜਿਲ ਤੇ ਪਹੁੰਚਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਇੱਕ ਅਜਿਹਾ ਹੀ ਮਿਹਨਤਕਸ਼ ਤੇ ਉਸਾਰੂ ਸੋਚ ਰੱਖਣ ਵਾਲਾ ਇੱਕ ਨਾਂਅ ਹੈ ਪ੍ਰਸਿੱਧ ਵੀਡੀਓ ਡਾਇਰੈਕਟਰ ਏ,ਪੀ, ਗਗਨ ਗਿੱਲ ਇਸ ਸਖਸ਼ੀਅਤ ਦਾ ਜਨਮ ਪਿਤਾ ਗੁਰਨਾਮ ਸਿੰਘ ਗਿੱਲ ਦੇ ਗ੍ਰਹਿ ਤੇ ਮਾਤਾ ਗੁਰਮੀਤ ਕੌਰ ਜੀ ਦੀ ਕੁੱਖੋਂ 1ਅਪਰੈਲ
1996 ਨੂੰ ਪੰਜਾਬ ਦੇ ਜਿਲ੍ਹਾ ਮੁਕਤਸਰ ਦੀ ਮਲੋਟ ਮੰਡੀ ਵਿਖੇ ਹੋਇਆ ਮੁੱਢਲੀ ਸਿੱਖਿਆ ਪਾਰੀਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਵਤਸਰ ਤੋਂ ਕਰਨ ਉਪਰੰਤ  ਗਰੈਜੂਏਸ਼ਨ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਤੋਂ ਮੁਕੰਮਲ ਕੀਤੀ ਪੜ੍ਹਨ ਦੇ ਨਾਲ ਨਾਲ ਗਿੱਲ ਨੂੰ ਡਾਇਰੈਕਸ਼ਨ ਕਰਣ ਦਾ ਵੀ ਬਹੁਤ ਸ਼ੌਂਕ ਸੀ ਜੋ ਹੁਣ ਉਸ ਦਾ ਕਿੱਤਾ ਬਣ ਗਿਆ ਹੈ ਗਿੱਲ ਆਪਣੇ ਕੰਮ ਨਾਲ ਪੂਰੀ ਵਫਾਦਾਰੀ ਕਰਦਾ ਹੈ ਤਾਂਹੀਓ ਤਾਂ ਉਸਦੀ ਨਿਰਦੇਸ਼ਣਾ ਹੇਠ ਆ ਚੁੱਕੇ ਇਹ ਗੀਤ ਬਹੁਤ ਮਕਬੂਲ ਹੋਏ ਹਨ ਤੇ ਗਗਨ ਨੂੰ ਇਹਨਾਂ ਦੇ ਇਸ ਕੰਮ ਨੇ ਮੂਹਰਲੀ ਕਤਾਰ ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ
ਗਿੱਲ ਦੀ ਡਾਇਰੈਕਸ਼ਨ ਚ ਆ ਚੁੱਕੇ ਇਹ ਗੀਤ ਜਿਨ੍ਹਾਂ ਚ ਲੌਂਗ ਟੂ ਪਿੰਡ, ਫਸਲਾਂ ਆਲੇ, ਰੇਂਜ ਰੋਵਰ, ਕਬੂਤਰਬਾਜ਼ੀ, ਚੱਕਵੇਂ ਬਰੈਂਡ, ਦਿਲ ਮੇਰਾ, ਵਿਖਾਵਾ, ਸਟਰੀਟਸ, ਯਾਰੀ ਜੱਟ ਦੀ, ਥਿੰਨਕਿੰਗ, ਕੋਹੇਨੂਰ, ਜੱਟ ਹਾਈਰੇਟ, ਬਲੈਕ ਅੈਂਡ ਵਾਈਟ,ਮਾਈਰੂਲਜ, ਸਰਕਾਰਾਂ, ਨੈਵਰ, ਕਾਲੇ ਬਾਦਲ, ਗੱਲ ਯਾਰਾਂ ਦੀ, ਹੀਰੀਏ, ਜਿਨ੍ਹਾਂ ਨੂੰ ਗਿੱਲ ਨੇ ਆਪਣੀ ਕਮਾਲ ਦੀ ਡਾਇਰੈਕਸ਼ਨ ਚ ਦਰਸ਼ਕਾਂ ਦੇ ਰੂਬਰੂ ਕੀਤਾ ਹੈ ਤੇ ਇਹਨਾਂ ਦੇ ਸਾਰੇ ਗੀਤ ਹੀ ਹਿੱਟ ਰਹੇ ਹਨ ਕਈ ਗੀਤ ਤਾਂ ਦੋ ਮਿਲੀਅਨ ਵਿਊਜ ਤੋਂ ਵੀ ਕਰੌਸ ਹੋ ਗਏ ਇਸ ਪਿੱਛੇ ਗਗਨ ਗਿੱਲ ਦੀ ਆਪਣੇ ਕੰਮ ਪ੍ਰਤੀ ਵਫ਼ਾਦਾਰੀ ਨਜ਼ਰ ਆਉਂਦੀ ਹੈ  ਗਿੱਲ ਨੇ ਆਈ ਫੋਨ ਸੱਤ ਤੇ ਵੀ ਕਈ ਗੀਤ ਕੀਤੇ ਹਨ
ਹੁਣ ਤੱਕ ਇਸ ਵੀਡੀਓ ਡਾਇਰੈਕਟਰ ਗਗਨ ਗਿੱਲ ਨੇ 30 ਦੇ ਨੇੜੇ ਵੀਡੀਓ ਕੀਤੀਆਂ ਜਿਨ੍ਹਾਂ ਚੋਂ ਦਸ ਬਾਰਾਂ ਗੀਤ ਦੁਬਈ ਅਤੇ ਹੋਰ ਕੰਟਰੀਆਂ ਚ ਫਿਲਮਾਏ ਹੁਣ ਤੱਕ ਗਿੱਲ ਦੋ ਤਿੰਨ ਵਾਰ ਦੁਬਈ ਦਾ ਟੂਰ ਲਾ ਚੁੱਕੇ ਹਨ ਗਗਨ ਗਿੱਲ ਪਿਛਲੇ ਸਾਲ ਹੀ ਵਿਆਹ ਬੰਧਨ ਚ ਬੱਝੇ ਹਨ ਇਹਨਾਂ ਦੀ ਕਾਮਯਾਬੀ ਪਿੱਛੇ ਇਹਨਾਂ ਦੀ ਸੁਪਤਨੀ ਅਕਾਸ਼ਦੀਪ ਕੌਰ ਦਾ ਪੂਰਾ ਸਹਿਯੋਗ ਹੈ ਤੇ ਆਕਾਸ਼ਦੀਪ ਕੌਰ ਆਪ ਇੱਕ ਵਧੀਆ ਅੈਕਟਰਿਸ ਹਨ ਤੇ ਉਹਨਾਂ ਦੀ ਪੰਜਾਬੀ ਮੂਵੀ ਟਾਈਟੈਨਿਕ ਆ ਚੁੱਕੀ ਹੈ ਜਿਸ ਚ ਉਹਨਾਂ ਦਾ ਇੱਕ ਅਹਿਮ ਕਿਰਦਾਰ ਹੈ ਗਗਨ ਦੇ ਵੱਡੇ ਭਰਾਤਾ ਰਾਜਵਿੰਦਰ ਸਿੰਘ ਜੋ ਕਿ ਗਗਨ ਨੂੰ ਦਿਲੋਂ ਸਹਿਯੋਗ ਕਰ ਰਹੇ ਹਨ ਗਿੱਲ ਆਪਣੇ ਇਸ ਖੇਤਰ ਚ ਜਸ਼ਨ ਨੰਨੜ ਜੀ ਨੂੰ ਆਪਣਾ ਉਸਤਾਦ ਮੰਨਦਾ ਹੈ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਗਗਨ ਇਸੇ ਤਰਾਂ ਆਪਣੀ ਮਿਹਨਤ ਸਦਕਾ ਆਪਣੇ ਕੰਮ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਵੇ । 
      ਆਮੀਨ- ਜਸਪਾਲ ਕੌਰੇਆਣਾ
              ਬਠਿੰਡਾ-151001,
     ਮੋਬਾਇਲ ਨੰਬਰ- 9780852097,

Have something to say? Post your comment