Friday, July 10, 2020
FOLLOW US ON

News

ਨਿਊਜ਼ੀਲੈਂਡ ਦੇ ਵਿਚ ਬਿਲੀਅਨ ਡਾਲਰ ਦੀ ਹਾਲੀਵੁੱਡ ਮੂਵੀ 'ਐਵਟਾਰ' ਦੀ ਅਗਲੀ ਸੀਰੀਜ਼ ਲਈ ਵੱਡਾ ਫਿਲਮੀ ਦਲ ਪਹੁੰਚਿਆ

May 31, 2020 05:13 PM

ਵਾਹ!: ਕਰੋਨਾ ਭਜਾਇਆ ਪੈਸਾ ਸੱਦਿਆ


ਨਿਊਜ਼ੀਲੈਂਡ ਦੇ ਵਿਚ ਬਿਲੀਅਨ ਡਾਲਰ ਦੀ ਹਾਲੀਵੁੱਡ ਮੂਵੀ 'ਐਵਟਾਰ' ਦੀ ਅਗਲੀ ਸੀਰੀਜ਼ ਲਈ ਵੱਡਾ ਫਿਲਮੀ ਦਲ ਪਹੁੰਚਿਆ


-ਆਰਟ ਡਾਇਰੈਕਟਰਾਂ ਦੀ ਟੀਮ ਵਿਚ ਸ਼ਾਮਿਲ ਹੈ ਭਾਰਤੀ ਕੁੜੀ ਅਸ਼ਰਿਤਾ ਕਾਮਥ


ਔਕਲੈਂਡ 31 ਮਈ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਸਰਕਾਰ ਅਤੇ ਲੋਕਾਂ ਨੇ ਮਿਲ ਕੇ ਵਿਸ਼ਵ ਵਿਆਪੀ ਫੈਲ ਰਹੀ ਕਰੋਨਾ ਦੀ ਮਹਾਂਮਾਰੀ ਦੀ ਲਗਪਗ ਰੋਕਥਾਮ ਕਰ ਲਈ ਹੈ। ਦੇਸ਼ ਨੇ ਮਿਲੀਅਨ ਡਾਲਰ ਇਸ ਬਿਮਾਰੀ ਉਤੇ ਕਾਬੂ ਪਾਉਣ ਲਈ ਖਰਚੇ ਹਨ, ਲੋਕਾਂ ਨੂੰ ਏਕਾਂਤਵਾਸ ਦੇ ਵਿਚ ਤਨਖਾਹ ਦਿੱਤੀ ਗਈ ਅਤੇ ਹੋਰ ਵੱਡੇ ਪ੍ਰਾਜੈਕਟ ਪੇਸ਼ ਕੀਤੇ। ਹੁਣ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਦੇਸ਼ ਦੀਆਂ ਸਰਹੱਦਾਂ ਬੰਦ ਹੋਣ ਦੇ ਬਾਵਜੂਦ ਇਕ ਨਿਯਮ ਤਹਿਤ ਹਾਲੀਵੁੱਡ ਦੀ ਇਕ ਵੱਡੀ 1 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਵਾਲੀ ਫਿਲਮ 'ਐਵਟਾਰ-2' (ਅਵਤਾਰ-2) ਦੀ ਅਗਲੀ ਸੀਰੀਜ਼ ਬਨਾਉਣ ਦੀ ਫਿਲਮੀ ਦੱਲ ਨੂੰ ਇਥੇ ਸੱਦ ਲਿਆ ਹੈ। ਅੱਜ 50 ਮੈਂਬਰੀ ਦਲ ਇਥੇ ਵਲਿੰਗਟਨ ਵਿਖੇ ਪਹੁੰਚਿਆ ਅਤੇ ਫਿਲਮੀ ਦਾ ਹੋਰ ਸਾਮਾਨ ਸਮੁੰਦਰੀ ਜਹਾਜ਼ ਦੇ ਵਿਚ ਆ ਰਿਹਾ ਹੈ। ਫਿਲਮ ਦੇ ਪ੍ਰੋਡਿਊਸਰ ਜੌਨ ਲੈਂਡਾਊ ਨੇ ਇਸ ਸਬੰਧੀ ਸੋਸ਼ਲ ਮੀਡੀਆ ਉਤੇ ਵੀ ਪਾ ਦਿੱਤਾ ਹੈ। ਇਸ ਫਿਲਮੀ ਦਲ ਨੂੰ 14 ਦਿਨਾਂ ਦੇ ਲਈ ਅਲੱਗ ਰੱਖਿਆ ਜਾਵੇਗਾ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸੈਂਕੜੇ ਲੋਕਾਂ ਨੂੰ ਹੋਰ ਕੰਮ ਮਿਲਣਾ ਹੈ ਅਤੇ ਦੇਸ਼ ਨੂੰ 400-500 ਮਿਲੀਅਨ ਡਾਲਰ ਦਾ ਆਰਥਿਕ ਹੁਲਾਰਾ ਮਿਲਣਾ ਹੈ। ਬਾਰਡਰ ਬੰਦ ਹੋਣ ਦੇ ਬਾਵਜੂਦ ਇਸ ਫਿਲਮੀ ਦਲ ਨੂੰ 'ਸਿਗਨੀਫੀਕੈਂਟ ਇਕਨਾਮਿਕਸ ਵੈਲਿਊ' ਦੇ ਤਹਿਤ ਦਾਖਲਾ ਦਿੱਤਾ ਗਿਆ। ਅਵਤਾਰ-2 ਦੀ ਪ੍ਰੋਡਕਸ਼ਨ ਦੇ ਵਿਚ ਇਕ ਭਾਰਤੀ ਕੁੜੀ ਅਸ਼ਰਿਤਾ ਕਾਮਥ ਆਰਟ ਡਾਇਰੈਕਟਰ ਵਜੋਂ ਕੰਮ ਕਰ ਰਹੀ ਹੈ। ਕਲਕੱਤੇ ਪੈਦਾ ਹੋਈ ਅਤੇ ਚੇਨਈ ਵਿਖੇ ਵੱਡੀ ਹੋਈ ਤੇ ਮੁੰਬਈ ਵਿਖੇ ਪੜ੍ਹੀ ਇਸ ਕੁੜੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ। ਬਾਲੀਵੁੱਡ ਦੀਆਂ ਫਿਲਮਾਂ  'ਵੈਸਟ ਇਜ ਵੈਸਟ' ਐਂਡ 'ਯਹ ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਦੇ ਵਿਚ ਇਸ ਨੇ ਕਾਫੀ ਆਰਟ ਕੰਮ ਕੀਤਾ।
ਸੋ ਸਰਕਾਰ ਨੇ 7-8 ਫਿਲਮੀ ਪ੍ਰੋਡਕਸ਼ਨਾਂ ਨੂੰ ਇਥੇ ਸੱਦਾ ਦੇ ਦਿੱਤਾ ਹੈ ਅਤੇ ਦੇਸ਼ ਦੇ ਲਗਪਗ 4000 ਲੋਕਾਂ ਨੂੰ ਇਥੇ ਸਥਾਨਿਕ ਪੱਧਰ 'ਤੇ ਕੰਮ ਮਿਲੇਗਾ ਅਤੇ ਦੇਸ਼ ਦੀ ਆਰਥਿਕਤਾ ਉਪਰ ਜਾਵੇਗੀ। ਸੋ ਸ਼ਾਬਾਸ਼ ਹੈ ਨਿਊਜ਼ੀਲੈਂਡ ਦੇ ਜਿਸ ਨੇ ਕਰੋਨਾ ਭਜਾਇਆ ਹੈ ਅਤੇ ਪੈਦਾ ਸੱਦ ਲਿਆ ਹੈ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-