Friday, July 10, 2020
FOLLOW US ON

Poem

ਲੇਖਕਾਂ ਨੂੰ ਸਨਿਮਰ ਬੇਨਤੀ/ਜਸਵੀਰ ਸ਼ਰਮਾਂ ਦੱਦਾਹੂਰ

June 07, 2020 09:45 PM
ਲੇਖਕਾਂ ਨੂੰ ਸਨਿਮਰ ਬੇਨਤੀ/ਜਸਵੀਰ ਸ਼ਰਮਾਂ ਦੱਦਾਹੂ

ਇਸ਼ਕ ਮੁਸ਼ਕ ਨਾ ਲਿਖੀਏ ਦੋਸਤੋ,
          ਮਸਲੇ ਲਿਖੋ ਲੁਕਾਈ ਦੇ।
ਕਵਿਤਾਵਾਂ ਵਿਚ ਪਰੋਈਏ ਅੱਖ਼ਰ,
            ਹੁੰਦੀ ਰੋਜ਼ ਤਬਾਹੀ ਦੇ।
ਘੁਣ ਵਾਂਗ ਜਵਾਨੀ ਖਾਧੀ ਨਸ਼ਿਆਂ,
          ਪੰਜਾਬ ਦੇ ਵਿੱਚ ਹੈ ਸੋਗ ਪਿਆ,
ਉਜਾਗਰ ਕਰੋ ਕਿੱਸੇ ਲੇਖਕੋ,
             ਸਰਕਾਰਾਂ ਦੀ ਬੇਪਰਵਾਹੀ ਦੇ।
ਬੇਰੁਜ਼ਗਾਰੀ ਨਾਲ ਸੜਕਾਂ ਉੱਤੇ,
             ਜਵਾਨੀਆਂ ਰੋਜ਼ ਹੀ ਰੁਲਦੀਆਂ ਨੇ,
ਪੱਗਾਂ ਚੁੰਨੀਆਂ ਮਿੱਟੀ ਰੁਲੀਆਂ,
              ਨਾਲੇ ਮਿੱਟੀ ਰੁਲੀ ਪੜ੍ਹਾਈ ਦੇ।
ਉਂਝ ਤਾਂ ਰੁਜ਼ਗਾਰ ਹੈਨੀ ਦੇਸ਼ ਚ,
              ਪਰ ਓੜਮਾਂ ਕੋੜਮਾ ਪਾਲਦੇ ਨੇ,
ਅਰਥ ਵਿਵਸਥਾ ਡਾਵਾਂ ਡੋਲ ਹੈ,
                ਲੋਈ ਸ਼ਰਮ ਹਯਾ ਦੀ ਲਾਹੀ ਦੇ।
ਇੱਕ ਸੌ ਪੈਂਤੀ ਕਰੋੜ ਅਬਾਦੀ ਦੇਸ਼ ਦੀ,
           ਕੁੱਲੀ ਗੁੱਲੀ ਜੁੱਲੀ ਨੂੰ ਤਰਸ ਗਈ,
ਸਿਆਸੀ ਤੇ ਅਫ਼ਸਰਸ਼ਾਹੀ ਲੁੱਟਿਆ,
            ਲਿਖੀਏ ਕਿਸ ਦੀ ਤਾਨਾਸ਼ਾਹੀ ਦੇ।
ਦੱਦਾਹੂਰੀਆ ਸੋਨੇ ਦੀ ਚਿੜੀ,
            ਭਾਰਤ ਦੇਸ਼ ਨੂੰ ਸਾਰੇ ਕਹਿੰਦੇ ਸੀ,
ਸਾਰਾ ਆਲਮ ਕੰਬਦਾ ਰਿਹੈ ਪਰ,
         ਹੁਣ ਵਿੱਚ ਡਿੱਗ ਗਿਆ ਡੂੰਘੀ ਖਾਈ ਦੇ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment