Friday, July 10, 2020
FOLLOW US ON

Poem

ਮਾਂ ਦਾ ਸਬਰ/ਪਰਮਜੀਤ ਕੌਰ ਭੁਲਾਣਾ

June 08, 2020 02:56 PM
ਮਾਂ ਦਾ ਸਬਰ/ਪਰਮਜੀਤ ਕੌਰ ਭੁਲਾਣਾ
 
ਮਾਤਾ ਇੱਕ ਤੁਰੀ ਜਾਵੇ ਪਗਡੰਡੀ ਤੇ।
ਨਜ਼ਰ ਮੇਰੀ ਪਈ ਉਸਦੀ ਦਾਤੀ ਰੰਬੀ ਤੇ।
ਕੱਛ ਵਿੱਚ ਮਾਰੀ ਉਸਨੇ ਇੱਕ ਪੱਲੀ ਸੀ।
ਨਾਲ ਨਹੀਂ ਸੀ ਕੋਈ ਮਾਤਾ ਜਾਂਦੀ 'ਕੱਲੀ ਸੀ।
ਲਿੱਸਾ ਜਿਹਾ ਸਰੀਰ ਸੀ ਨਹੀਂ ਮਾਤਾ ਮੋਟੀ ਸੀ।
ਕੱਦ ਦੀ ਵੀ ਲੰਮੀ ਨਹੀਂ ਸੀ ਥੋੜੀ ਛੋਟੀ ਸੀ।
ਪੈਰੀਂ ਪਾਈ ਮਾਤਾ ਨੇ ਰਬੜ ਦੀ ਜੁੱਤੀ ਸੀ।
ਸਿਰ ਉੱਤੇ ਮਾਤਾ ਦੇ ਚਿੱਟੀ ਚੁੰਨੀ ਸੂਤੀ ਸੀ।
ਨਿੱਕੀ ਬੂਟੀ ਦਾ ਸੀ ਪਾਇਆ ਸੂਟ ਮਾਤਾ ਨੇ।
ਸਬਰ ਬੜਾ ਉਸਨੂੰ ਸੀ ਦਿੱਤਾ ਦਾਤਾ ਨੇ।
ਇਸ ਉਮਰ 'ਚ ਵੀ ਭਰੀ ਪੱਠਿਆਂ ਦੀ ਚੁੱਕਦੀ।
ਬਿਨਾਂ ਰੁਕਿਆਂ ਉਹ ਕਾਹਲੀ ਨਾਲ ਕਦਮ ਪੁੱਟਦੀ।
ਮਾਤਾ ਦੇ ਨੇੜੇ ਜਾ ਮੈਂ ਸਤਿ ਸ਼੍ਰੀ ਅਕਾਲ ਕੀਤੀ ਸੀ।
ਜਿਊਂਦਾ ਰਹਿ ਉਏ ਸ਼ੇਰਾ! ਉਸ ਅਸੀਸ ਦਿੱਤੀ ਸੀ।
ਮੈਂ ਪੁੱਛਿਆ ਇਸ ਉਮਰ 'ਚ ਕਿਉਂ ਖੁਦ ਪੱਠੇ ਢੌਂਦੇ ਓ।
ਘਰ ਵਿੱਚ ਨਹੀਂ ਕੋਈ ਪੁੱਤ ਉਸਨੂੰ ਕਿਉਂ ਨੀਂ ਕੰਮੀਂ ਲਾਓੁਂਦੇ ਓ।
ਇਹ ਗੱਲ ਸੁਣ ਮਾਤਾ ਦੀਆਂ ਅੱਖਾਂ ਵਿੱਚੋਂ ਨੀਰ ਆ ਗਿਅਾ।
ਲੰਮਾ ਹੋਕਾ ਭਰ ਉਸ ਮੈਨੂੰ ਕੋਲ ਬਿਠਾ ਲਿਆ।
ਆਖਣ ਲੱਗੀ ਮਾਤਾ, ਪੁੱਤ ਮੇਰਾ ਇੱਕੋ 'ਕੱਲਾ ਸੀ।
ਨਸ਼ੇ ਖਾ ਕੇ ਪੁੱਤਰਾ ਉਹ ਹੋਇਆ ਝੱਲਾ ਸੀ।
ਮੇਰੀ ਉਸ ਇੱਕ ਵੀ ਨਾ ਕਹੀ ਗੱਲ ਗੋੌਲੀ ਸੀ।
ਨਸ਼ੇ ਬਣਕੇ ਆਏ ਪੁੱਤਰਾ ਉਸਦੀ ਹੋਣੀ ਸੀ।
ਆਖਿਰ ਮੇਰਾ ਪੁੱਤ ਸੀ ਨਸ਼ਿਆਂ ਨੇ ਖਾ ਲਿਆ।
ਇਸੇ ਗਮ ਕਰਕੇ ਮੈਂ ਸਿਰ ਦਾ ਸਾਂਈ ਵੀ ਗੁਆ ਲਿਆ।
ਹੁਣ ਪੁੱਤ ਘਰ ਵਿੱਚ ਮੈਂ ਰਹਿੰਦੀ ਇਕੱਲੀ ਹਾਂ।
ਗਾਂ ਦਾ ਦੁੱਧ ਵੇਚ ਮੈਂ ਆਪਣਾ ਘਰ ਚਲਾਉਂਦੀ ਹਾਂ।
ਕਿਸੇ ਅੱਗੇ ਵੀ ਨਾ ਹੱਥ ਅੱਡਣਾ ਪਵੇ ਮੈਨੂੰ।
ਦਿਨ ਰਾਤ ਰੱਬ ਕੋਲੋ ਬਸ ਇਹੋ ਚਾਹੁੰਦੀ ਹਾਂ।
ਸੁਣਕੇ ਗੱਲਾਂ ਮਾਤਾ ਦੀਆਂ ਮੈਂ ਸੁੰਨ ਹੋ ਗਿਅਾ।
ਇੰਨੀ ਨੇਕ ਰੂਹ ਨੂੰ ਮਿਲ ਧੰਨ ਹੋ ਗਿਅਾ।
ਰੱਬ ਅੱਗੇ ਕੀਤੀ ਮੈਂ ਇਹੋ ਅਰਜ਼ੋਈ ਜੀ।
ਮਾਤਾ ਰਹੇ ਸਦਾ ਸੁਖੀ ਨਾ ਹੋਵੇ ਦੁੱਖ ਹੁਣ ਕੋਈ ਜੀ।
ਕਦੇ ਨਾ ਹਾਰੋ ਹਿੰਮਤ ਸਦਾ ਹੀ ਕਰੋ ਮਿਹਨਤਾਂ।
ਇਸ ਗੱਲ ਵਿੱਚ ਨਾ ਰਿਹਾ ਹੁਣ ਉਹਲਾ ਕੋਈ ਜੀ।
ਸਾਡੇ ਸਾਹਮਣੇ ਮਾਤਾ ਸੀ ਮਿਸਾਲ ਬਣਕੇ ਖਲੋਈ ਜੀ।
ਪਰਮਜੀਤ ਕੌਰ ਭੁਲਾਣਾ।
9877262705🙏🏻
Have something to say? Post your comment