Friday, July 10, 2020
FOLLOW US ON

Poem

ਹਕੀਕੀ/ਨਿਰਖੀਆਂ ਪਰਖੀਆਂ/ ਜਸਵੀਰ ਸ਼ਰਮਾਂ ਦੱਦਾਹੂਰ

June 09, 2020 06:26 PM
ਹਕੀਕੀ/ਨਿਰਖੀਆਂ ਪਰਖੀਆਂ/
ਜਸਵੀਰ ਸ਼ਰਮਾਂ ਦੱਦਾਹੂਰ
 
ਪਰਿਵਾਰ ਤੋਂ ਵੱਡਾ ਧੰਨ ਨਾ,
ਸੁਣ  ਲਓ   ਕਰੋ  ਵਿਚਾਰ।
ਸਮਾਜ ਸੁਧਾਰਕ ਬਣੋ ਬੇਸ਼ੱਕ,
ਪਹਿਲਾਂ ਸਾਂਭ ਲੳਂ ਪਰਿਵਾਰ।
ਛਾਂ ਨਹੀ ਮਾਂ ਤੋਂ ਸੰਘਣੀ ਕੋਈ,
ਨਹੀਂ ਪਿਓ ਜਿਹਾ ਸਲਾਹਕਾਰ।
ਕੋਈ ਦੋਸਤ ਦੁੱਖ ਚ ਪਹੁੰਚੇ ਨਾ,
ਭਾਈ  ਹੀ ਬਣਦੈ ਭਾਗੀਦਾਰ।
ਸ਼ੁਭਚਿੰਤਕ ਭੈਣਾਂ ਹੀ ਹੁੰਦੀਆਂ,
ਇਹ ਗੱਲ ਮੰਨਦਾ ਹੈ ਸੰਸਾਰ।
ਪਤਨੀ ਜਿਹਾ ਕੋਈ ਦੋਸਤ ਨਾ,
ਜੋ   ਸੱਭ  ਤੋਂ  ਆਗਿਆਕਾਰ।
ਗਰਜ਼ੀ   ਦੋਸਤ    ਬਣ  ਜ਼ਾਂਦੇ,
ਜੇ  ਦਿਸੇ   ਜੇਬ੍ਹ  ਵਿੱਚ  ਭਾਰ।
ਨਿਰਖ ਪਰਖ ਕੇ ਵੇਖਿਓ ਭਲਾਂ,
ਜੇ ਕਿਸੇ ਨੂੰ ਨਹੀਓਂ  ਇਤਬਾਰ।
ਸੋਚ  ਸਮਝ  ਕੇ  ਲਿਖੀਆਂ  ਨੇ,
ਮੈਂ ਇਹ ਦੋਸਤੋ ਲਾਈਨਾਂ ਚਾਰ।
ਵੈਸੇ ਕੌਲੀ ਚੱਟਾਂ ਦੀ ਘਾਟ ਨਾ,
ਮਿਲ   ਜਾਂਦੇ   ਲੋਕ   ਹਜ਼ਾਰ।
 ਅਣਖ ਨੂੰ ਤੱਕਦੇ ਰਹਿਣ ਸਦਾ,
ਓਹੋ  ਦੋਸਤੋ   ਯਾਰ   ਗਵਾਰ।
ਦੱਦਾਹੂਰੀਏ ਦਾ ਇਤਬਾਰ ਕਰੋ,
ਨਹੀ  ਹੋਵੋਗੇ   ਬਹੁਤ  ਖਵਾਰ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment