Friday, July 10, 2020
FOLLOW US ON

Poem

ਬਿਮਾਰੀ/ਬਲਵੀਰ ਸਿੰਘ

June 09, 2020 06:33 PM

ਬਿਮਾਰੀ/ਬਲਵੀਰ ਸਿੰਘ 


 ਟਿੱਡੀ ਦਲ ਤੇ ਕੋਰੋਨਾ ਕਹਿਰ ਭਾਰੀ ,
ਕਿਵੇਂ  ਨਿੱਬੜੂ ਦੇਸ ਬਿਮਾਰੀਆਂ ਨਾਲ ਮੀਆਂ ,

ਮਨ ਕੀ ਬਾਤ ਤੇ ਨਾ ਹੀ ਗੱਲ ਨਿੱਬੜੇ ,
ਦੇਸ ਭਰਿਆ ਪਿਆ ਭਿਖਾਰੀਆਂ ਨਾਲ ਮੀਆਂ ,

ਸੰਨਾਟਾ ਛਾਆ ਗਿਅਾਂ ਸੁੰਨੇ ਖੇਤ ਹੋਏ ,
ਕਿਸਾਨ ਲੱਭਦਾ ਫਿਰੇ ਦਾਲ ਮੀਆਂ ,

ਭੁੱਖੇ ਵਜ਼ੀਰ ਤੇ ਬਾਬੂ ਸਰਕਾਰੀ ਕਈ ,
ਸੈਨੇਟਾਈਜ਼ ਪੀ ਗਏ ਤੇ ਰਾਸ਼ਨ ਗਏ ਡਕਾਰ ਮੀਆਂ ,

ਬਿਜਲੀ ਬਿੱਲ ਸਕੂਲ ਫੀਸ ਤੋਂ ਡਰੋ ਨਾ ਹੀ ,
ਬੈਂਕ ਖਾਤਿਆਂ ਚ ਕਰ ਦੇਣੀ ਬੋਛਾਰ ਮੀਆਂ ,

ਭਿ੍ਸ਼ਟਾਚਾਰ ਤੇ ਬੇਈਮਾਨੀ ਦੀ ਹੱਦ ਵਧੀ ,
ਬਿਨਾ ਮੰਗੇ ਨਾ ਦੇਵੇ ਹੱਕ ਕੋਈ ਦਿੰਦੇ ਸੱਚ ਨੂੰ ਫਾਂਸੀ ਚਾੜ ਮੀਆਂ ,

ਬਲਵੀਰ ਸਿੰਘ
ਰਾਮਾਂ ਨੰਦੀ ਡਾਕ:ਬਾਜੇਵਾਲਾ
ਤਹਿ ਸਰਦੂਲਗੜ ਜਿਲ੍ਹਾ ਮਾਨਸਾ
9463235728

Have something to say? Post your comment