Entertainment

ਅੱਜ ਰਿਲੀਜ਼ ਹੋਵੇਗਾ, ਗਾਇਕ ਤੇ ਸੰਗੀਤਕਾਰ ਮਿਸਟਰ ਪੀਕੇ ਸਿੰਘ ਦਾ ਟਰੈਕ ‘ਯਾਰ ਗੱਦਾਰ’

June 09, 2020 06:51 PM

ਅੱਜ ਰਿਲੀਜ਼ ਹੋਵੇਗਾ, ਗਾਇਕ ਤੇ ਸੰਗੀਤਕਾਰ ਮਿਸਟਰ ਪੀਕੇ ਸਿੰਘ ਦਾ ਟਰੈਕ ‘ਯਾਰ ਗੱਦਾਰ’


ਬਠਿੰਡਾ 9 ਜੂਨ (ਗੁਰਬਾਜ ਗਿੱਲ) -ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ ਪੂਰੀ ਦੁਨੀਆ ਤੇ ਆਫ਼ਤ ਆਈ ਹੋਈ ਆ, ਜਿਸ ਕਰਕੇ ਲੋਕਾਂ ਦੇ ਕੰਮ ਠੱਪ ਹੋ ਗਏ, ਸਾਰੇ ਸਹਿਮੇ ਘਰਾਂ ਵਿੱਚ ਬੰਦ ਹੋਕੇ ਰਹਿਣ ਲਈ ਮਜਬੂਰ ਨੇ, ਓਹਨਾ ਨੂੰ ਮਾਨਸਿਕ ਤੌਰ ਤੇ ਠੀਕ ਰੱਖਣ ਦਾ ਕੰਮ ਕਲਾਕਾਰ ਕਰਦੇ ਹਨ। ਇਸੇ ਤਰ੍ਹਾਂ ਤੁਹਾਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਮਿਸਟਰ ਪੀਕੇ ਸਿੰਘ, ਜਿੰਨ੍ਹਾਂ ਦੇ 90 ਦੇ ਲਗਭਗ ਗੀਤ ਪਹਿਲਾ ਰਿਲੀਜ ਹੋ ਚੁੱਕੇ ਨੇ ਜਿਹਨਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਗਾਇਕ ਤੇ ਸੰਗੀਤਕਾਰ ਮਿਸਟਰ ਪੀਕੇ ਸਿੰਘ ਨੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਓਹਨਾ ਦਾ ਇਹ ਨਵਾ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗਾ, ਕਿਓਕਿ ਇਹ ਸਿੱਖਿਆਦਾਇਕ ਵੀ ਹੈ ਤੇ ਮਨੋਰੰਜਨਕ ਵੀ ਹੈ। ਇਸ ਗੀਤ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ’। ਇਸ ਗੀਤ ਦਾ ਮਿਊਜ਼ਿਕ ਤੇ ਇਸ ਗੀਤ ਨੂੰ ਅਵਾਜ ਮਿਸਟਰ ਪੀਕੇ ਸਿੰਘ ਨੇ ਦਿੱਤੀ ਤੇ ਮਿਊਜ਼ਿਕ ਧੁੰਨਾਂ ਨਾਲ ਸਿੰਗਾਰਿਆ ਤੇ ਇਸ ਗੀਤ ਨੂੰ ਲਿਖਿਆ ਕਹਾਣੀਕਾਰ ਦੀਪ ਭੁੱਲਰ ਹੇੜੀ ਤੇ ਇਸ ਗੀਤ ਦਾ ਪੋਸਟਰ ਡਿਜ਼ਾਈਨ ਟੀ.ਐਚ.ਪੀ ਆਰਟਸ ਨੇ ਕੀਤਾ ਜੋ ਕਿ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਿਸਟਰ ਪੀਕੇ ਸਿੰਘ ਕਲਾਕਾਰਾਂ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਲੋੜਵੰਦ ਗਾਇਕ ਗੀਤਕਾਰ ਜੋਂ ਆਰਥਿਕ ਤੌਰ ਤੇ ਕਮਜ਼ੋਰ ਨੇ ਓਹਨਾ ਦੀ ਵੀ ਹੈਲਪ ਕਰਦੇ ਆ ਰਹੇ ਹਨ। ਓਹਨਾ ਦਾ ਸੁਭਾਅ ਬਹੁਤ ਮਿੱਠੜਾ ਤੇ ਮਿਲਾਪੜਾ ਹੈ ਜੋ ਇਕਵਾਰ ਮਿਲ ਲੈਂਦਾ ਓਹਨਾ ਦਾ ਮੁਰੀਦ ਹੋ ਜਾਂਦਾ। ਗਾਇਕ ਤੇ ਸੰਗੀਤਕਾਰ ਮਿਸਟਰ ਪੀਕੇ ਸਿੰਘ ਦਾ ਟਰੈਕ ‘ਯਾਰ ਗਦਾਰ’ ਅੱਜ 10 ਜੂਨ ਨੂੰ ਕੈਂਥ ਮਿਊਜ਼ਿਕ ਰਿਕਾਰਡਜ਼ ਚੈਨਲ ਤੇ ਵਰਲਡਵਾਈਡ ਰਿਲੀਜ ਕੀਤਾ ਜਾਵੇਗਾ। ਜੋ ਹਰ ਵਰਗ ਦੀ ਪਸੰਦ ਬਣੇਗਾ।

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-