Friday, July 10, 2020
FOLLOW US ON

Poem

ਬਿਆਨ-ਏ-ਦਰਦ/ਬਲਤੇਜ ਸੰਧੂ ਬੁਰਜ

June 09, 2020 06:54 PM

ਗਜ਼ਲ
ਬਿਆਨ-ਏ-ਦਰਦ/ਬਲਤੇਜ ਸੰਧੂ ਬੁਰਜ

ਤੂੰ ਸੱਜਣਾਂ ਫੋਲ ਨਾ ਪੰਨੇ ਸਾਡੀ ਜਿੰਦਗੀ ਦੇ
ਹਰ ਪੰਨੇ ਤੇ ਤੈਨੂੰ ਮਿਲਣੇ ਸਾਡੇ ਐਬ ਗੁਨਾਂਹ

ਕਦੇ ਸੁਣਿਆ ਸੀ ਅੱਜ ਪਰਖ ਲਿਆ ਭੀੜ ਪਈ
ਤੋਂ ਸਾਡੇ ਆਪਣਿਆਂ ਕਰ ਲਏ ਪੈਰ ਪਿਛਾਂਹ

ਦੁੱਖਾਂ ਦੇ ਸਮੁੰਦਰਾਂ ਵਿੱਚ ਗੋਤੇ ਖਾਂਦੀ ਜਿੰਦਗੀ
ਸਮਝ ਨਾ ਆਵਦੀ ਅਸੀਂ ਕਿਸਦੀ ਫੜੀਏ ਬਾਂਹ।

ਮੈਂ ਗਮਾਂ ਦਿਆ ਸਾਗਰਾਂ ਵਿੱਚ ਡੁੱਬ ਚੱਲਿਆ
ਖੈਰ ਸੁੱਖ ਦਿੰਦੇ ਨਹੀਂ ਸਾਨੂੰ ਅੱਜ ਪਨਾਂਹ

ਅੱਜ ਨੇੜੇ ਹੋ ਕੇ ਸਾਡੇ ਕੋਈ ਵੀ ਨਹੀਂ ਬੈਠਦਾ
ਕੀਹਨੂੰ ਦਿਲ ਦੇ ਦਰਦ ਦੇਈਏ ਅਸੀਂ ਸੁਣਾਅ

ਕੱਲਾ ਆਇਆ ਕੱਲਿਆ ਜਾਣਾ ਪੈਵਣਾ
ਚੰਗੀ ਰਹੇਗੀ ਜਿੰਦੇ ਸੱਚ ਨੂੰ ਲੈ ਅਪਣਾਅ

ਜਾਣ ਵਾਲੀਏ ਦੇ ਜਾ ਇੱਕ ਹੋਰ ਪਰਾਗਾ ਭਾਂਵੇ ਪੀੜ ਦਾ
ਨੀ ਹੱਸ ਕੇ ਸੰਧੂ ਬਲਤੇਜ ਨੇ ਏਹ ਵੀ ਲੈਣੀ ਪੀੜ ਹੰਢਾ।।

ਬਲਤੇਜ ਸੰਧੂ ਬੁਰਜ
ਜ਼ਿਲੇ ਬਠਿੰਡੇ ਵਾਲਾ
9465818158

Have something to say? Post your comment