Friday, July 10, 2020
FOLLOW US ON

Poem

ਕਾਵਿ ਕਿਆਰੀ/ਜਸਵੀਰ ਸ਼ਰਮਾਂ ਦੱਦਾਹੂਰ

June 10, 2020 10:49 AM
ਕਾਵਿ ਕਿਆਰੀ/ਜਸਵੀਰ ਸ਼ਰਮਾਂ ਦੱਦਾਹੂਰ

ਕਰੋਨਾ ਦਾ ਹੈ ਕਹਿਰ ਬਹੁਤ ਵਧ ਗਿਆ ਦੇਸ਼ ਵਿੱਚ,
ਰਹਿਣਾ ਪਊ ਹੋਰ ਹੁਣ ਹੋ ਕੇ ਚੁਕੰਨੇ ਜੀ।
ਸਭਨਾਂ ਨੇ ਹਥਿਆਰ ਇਸ ਮਹਾਂਮਾਰੀ ਅੱਗੇ ਸੁੱਟੇ,
ਕਹਿੰਦੇ ਕਹਾਉਂਦੇ ਦੇਸ਼ ਜੋ ਦੁਨੀਆਂ ਚ ਮੰਨੇ ਜੀ।
ਅਰਥ ਵਿਵਸਥਾ ਨੂੰ ਖੋਰਾ ਬਹੁਤ ਲੱਗ ਚੁੱਕਾ,
ਵਿਗਿਆਨੀ ਓਹੋ ਕਹਿਣ ਜਿਹੜੇ ਮੰਨੇ ਪ੍ਰਮੰਨੇ ਜੀ।
ਰੱਬ ਦੀ ਕਰੋਪੀ ਲੱਗੇ ਚਰਮ ਸੀਮਾ ਤੇ ਪਹੁੰਚੀ,
ਦੁਨੀਆਂ ਇਹ ਸਾਰੀ ਹੁਣ ਲਾਊ ਇੱਕ ਬੰਨੇ ਜੀ।
ਇਵੇਂ ਬਣ ਰਹਿਣਾ ਪਊ ਇਹਦੇ ਨਾਲ ਸਾਰਿਆਂ ਨੂੰ,
ਜਾਂਦਾ ਨਹੀਂ ਇਹ ਖੜਕਾਓ ਭਾਵੇਂ ਪਰਾਂਤਾਂ ਥਾਲੀਆਂ ਜਾਂ ਛੰਨੇ ਜੀ।
ਕੁਦਰਤ ਨੂੰ ਛੇੜ ਕੇ ਖੱਟਿਆ ਕੀ ਦੱਦਾਹੂਰੀਆ ਕਹੇ,
ਮਨਮਰਜ਼ੀ ਰਹੇ ਕਰਦੇ ਆਪਾਂ ਹੋ ਹੋ ਕੇ ਅੰਨ੍ਹੇ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment