ਅੱਜ ਰਿਲੀਜ਼ ਹੋਵੇਗਾ, ਗਾਇਕ ਤੇ ਗੀਤਕਾਰ ਹੈਪੀ ਪੁੰਨਾਂਵਾਲੀਆ ਦਾ ਟਰੈਕ ‘ਜੱਟਲੈਂਡ’
ਬਠਿੰਡਾ 10 ਜੂਨ (ਗੁਰਬਾਜ ਗਿੱਲ) –‘ਮਾਂ ਦੀਆਂ ਫੂਕਾਂ’ ਗੀਤ ਨਾਲ ਚਰਚਾ ‘ਚ ਆਏ ਗਾਇਕ ਤੇ ਗੀਤਕਾਰ ਹੈਪੀ ਪੁੰਨਾਂਵਾਲੀਆ ਕਿਸੇ ਬਹੁਤੀ ਜਾਣ ਪਹਿਚਾਣ ਦਾ ਮੋਹਤਾਜ ਨਹੀਂ। ਹਮੇਸਾਂ ਸਭਿਆਚਾਰਕ ਗੀਤਾਂ ਨੂੰ ਤਰਜੀਹ ਦੇਣ ਵਾਲੇ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਤੇ ਗੀਤਕਾਰ ਹੈਪੀ ਪੁੰਨਾਂਵਾਲੀਆ ਦਾ ਨਵਾਂ ਗੀਤ ‘ਜੱਟਲੈਂਡ’ ਅੱਜ 11 ਜੂਨ ਨੂੰ ਡ੍ਰੀਮਜ਼ ਰਿਕਾਰਡ ਵੱਲੋਂ ਜਨਾਬ ਸੁਖਵਿੰਦਰ ਮਹਿਬੂਬ ਜੀ ਦੀ ਮਾਣਮੱਤੀ ਪੇਸ਼ਕਸ਼ ਹੇਠ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਆਪਣੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆ ਗਾਇਕ ਤੇ ਗੀਤਕਾਰ ਪੁਨੀਤ ਪੁੰਨਾਂਵਾਲੀਆ ਜੀ ਨੇ ਦੱਸਿਆ ਕਿ ‘ਪੰਜਾਬੀਆਂ ਨੇ ਵਿਦੇਸਾਂ ਵਿੱਚ ਜਾ ਕੇ ਕਿਵੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ, ਇਸ ਗੀਤ ਵਿੱਚ ਇਹ ਬਾਖੂਬੀ ਦਰਸਾਇਆ ਗਿਆ ਹੈ। ਸਾਡੀ ਪੂਰੀ ਟੀਮ ਨੂੰ ਉਮੀਦ ਹੈ ਕਿ ਇਹ ਗੀਤ ਦਰਸਕਾਂ ਦੀ ਕਚਹਿਰੀ ‘ਚ ਖਰ੍ਹਾਂ ਉਤਰੇਗਾ ਅਤੇ ਮੈ ਭਵਿੱਖ ਵਿੱਚ ਵੀ ਵਧੀਆ ਸਭਿਆਚਾਰਕ ਤੇ ਸਮਾਜਿਕ ਗੀਤਾਂ ਨੂੰ ਹੀ ਪਹਿਲ ਦੇਵਾਗਾਂ’। ਜਨਾਬ ਸੁਖਵਿੰਦਰ ਮਹਿਬੂਬ ਜੀ ਦੇ ਕੰਪੋਜ ਕੀਤੇ, ਮੇਰੇ ਖ਼ੁਦ ਦੇ ਲਿਖੇ ਤੇ ਗਾਏ ਇਸ ਗੀਤ ਨੂੰ ਸੰਗੀਤ-ਬੱਧ ਕੀਤਾ ਹੈ ਪ੍ਰਸਿੱਧ ਸੰਗੀਤਕਾਰ ਡੀ ਜੇ ਨਰਿੰਦਰ ਜੀ ਨੇ। ਜਿਸ ਦਾ ਵੀਡੀਓ ਸਨਮ ਬਜਾਜ ਜੀ ਨੇ ਆਪਣੀ ਟੀਮ ਨਾਲ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਕੇ ਤਿਆਰ ਕੀਤਾ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ'।