ਕੁੰਡੀ ਮੁੱਛ ਰਿਕਾਰਡ ਪੀਬੀ 31 ਵੱਲੋਂ ਦੀਪ ਚੀਮਾ ਦੀ ਪੇਸ਼ਕਸ਼ ਹੇਠ, 13 ਜੂਨ ਨੂੰ ਰਿਲੀਜ਼ ਹੋਵੇਗਾ, ਗਾਇਕ ਜੀਤ ਐਸ ਗਿੱਲ ਦਾ ਟਰੈਕ ‘ਵਰਥ’
ਬਠਿੰਡਾ 10 ਜੂਨ (ਗੁਰਬਾਜ ਗਿੱਲ) -ਸੰਗੀਤ ਦੀ ਦੁਨੀਆਂ ਵਿੱਚ ਆਪਣੀ ਆਵਾਜ਼ ਤੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਜੀਤ ਐਸ ਗਿੱਲ ਦਾ ਨਵਾਂ ਟਰੈਕ 'ਵਰਥ' 13 ਜੂਨ ਨੂੰ ਕੁੰਡੀ ਮੁੱਛ ਰਿਕਾਰਡ ਪੀਬੀ 31 ਵੱਲੋਂ ਦੀਪ ਚੀਮਾ ਦੀ ਪੇਸ਼ਕਸ਼ ਹੇਠ ਬੜੇ ਪੱਧਰ 'ਤੇ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਗਾਇਕ ਜੀਤ ਐਸ ਗਿੱਲ ਦੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੀਪ ਚੀਮਾ ਜੀ ਨੇ ਦੱਸਿਆ ਕਿ ‘ਹਨੀ ਮੱਟੂ ਦੇ ਲਿਖੇ ਇਸ ਗੀਤ ਦਾ ਮਿਊਜ਼ਿਕ ਡਾ. ਡੀ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ। ਫਤਹਿ ਸ਼ੇਰਗਿੱਲ, ਡਾਇਰੈਕਟਰ ਜੋਤ ਹਰਜੋਤ, ਰਾਨਜੋ ਧਾਲੀਵਾਲ, ਢਿੱਲੋਂ ਜਗਰਾਵਾਂ, ਨਵੀ ਸਿੱਧੂ ਤੇ ਵਿੱਕੀ ਰਾਏ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ ਇਸ ਪ੍ਰੋਜੈਕਟ ਦਾ ਵੀਡੀਓ ਪ੍ਰਭ ਚੀਮਾ ਵੱਲੋਂ ਗੀਤ ਦੀ ਡੀਮਾਂਡ ਅਨੁਸਾਰ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਂਕਣ ਕਰਕੇ ਤਿਆਰ ਕੀਤਾ ਗਿਆ ਹੈ। ਮਿਸਟਰ ਸੈਨਰੀ ਦੀ ਪੋਸਟਰ ਡੀਜਾਈਨਿੰਗ ਵੀ ਕਾਬਲੇ-ਤਾਰੀਫ ਐ। ਪੰਕੀ ਜਗਰਾਵਾਂ ਦੁਆਰਾ ਤਿਆਰ ਕੀਤੇ ਇਸ ਪ੍ਰੋਜੈਕਟ ਲਈ ਪੂਰੀ ਟੀਮ ਨੇ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਦੇ ਦਿਲਾਂ ਤੇ ਆਪਣਾ ਅਸਰ ਜ਼ਰੂਰ ਛੱਡ ਕੇ ਜਾਵੇਗਾ’।