Friday, July 10, 2020
FOLLOW US ON

Poem

ਸੱਚੀ ਖ਼ਬਰ ਤਸਵੀਰ ਬੋਲਦੀ ਕਿਉਂ ਨਹੀਂ ਅਰਸ਼ਪ੍ਰੀਤ ਸਿੱਧੂ

June 11, 2020 03:00 PM

ਸੱਚੀ ਖ਼ਬਰ
ਤਸਵੀਰ ਬੋਲਦੀ ਕਿਉਂ ਨਹੀਂ
ਅਰਸ਼ਪ੍ਰੀਤ ਸਿੱਧੂ


ਬਾਬੁਲ ਤੇਰੀ ਤਸਵੀਰ ਮੇਰੇ ਨਾਲ
ਬੋਲਦੀ ਕਿਉਂ ਨਹੀਂ
ਜਦ ਵੀ ਰੋਈ ਆ ਇਹ ਮੇਰੇ ਵੱਲ
ਤੱਕਦੀ ਏ
ਜਦ ਮੈਂ ਹੱਸਦੀ ਆ ਇਹ ਨਾਲ
ਮੇਰੇ ਹੱਸਦੀ ਏ
ਮੇਰਾ ਹਰ ਇੱਕ ਦਿਲ ਦਾ ਭੇਤ
ਇਹ ਸੁਣਦੀ ਰਹਿੰਦੀ ਏ
ਪਰ ਆਪਣੇ ਦਿਲ ਦੇ ਭੇਤ ਮੇਰੇ ਨਾਲ ਖੋਲਦੀ ਕਿਉਂ ਨਹੀਂ
ਬਾਬੁਲ ਤੇਰੀ ਤਸਵੀਰ ਮੇਰੇ ਨਾਲ ਬੋਲਦੀ ਕਿਉਂ ਨਹੀਂ
ਅਕਸਰ ਜਦੋਂ ਵੀ ਮੈਂ ਤੇਰੀ ਤਸਵੀਰ ਨੂੰ ਛੂੰਹਦੀ ਹੁੰਦੀ ਹਾਂ
ਅੱਖਾਂ ਬੰਦ ਕਰ ਤੇਰਾ ਅਹਿਸਾਸ ਮਨ ਹੀ ਮਨ ਪਾਉਂਦੀ ਹਾਂ
ਜਦ ਵੀ ਮੈਂ ਘਰ ਤੋਂ ਹੋਵਾਂ ਬਾਹਰ ਕਰਦੀ ਉਡੀਕ ਰਹਿੰਦੀ ਏ
ਪਰ ਘਰ ਆਉਣ ਤੇ ਮੇਰੇ ਇਹ ਬੂਹਾ ਖੋਲਦੀ ਕਿਉਂ ਨਹੀਂ
ਬਾਬੁਲ ਤੇਰੀ ਤਸਵੀਰ ਮੇਰੇ ਨਾਲ ਬੋਲਦੀ ਕਿਉਂ ਨਹੀਂ
ਮਾਂ ਨੂੰ ਮੈਂ ਅਕਸਰ ਤੇਰੀ ਤਸਵੀਰ ਨਾਲ ਗੱਲਾਂ ਕਰਦੇ ਦੇਖਿਆ ਏ
ਕਿੰਨੀਆਂ ਗੱਲਾਂ ਦੇ ਜਵਾਬ ਤਸਵੀਰ ਤੋਂ ਲੱਭਦੇ ਦੇਖਿਆ ਏ
ਤੇਰੀ ਤਸਵੀਰ ਨੂੰ ਗਲ ਲਾ ਕੇ ਮੈਂ ਜਦ ਵੀ ਰੋਂਦੀ ਹਾਂ
ਦਿਲ ਤਾਂ ਤੇਰਾ ਵੀ ਰੋਂਦਾ ਪਰ ਮੇਰੇ ਨਾਲ ਹੰਝੂ ਕੇਰਦੀ ਕਿਉਂ ਨਹੀਂ
ਬਾਬੁਲ ਤੇਰੀ ਤਸਵੀਰ ਮੇਰੇ ਨਾਲ ਬੋਲਦੀ ਕਿਉਂ ਨਹੀਂ।
ਸੰਪਰਕ:-94786-22509

Have something to say? Post your comment