Friday, July 10, 2020
FOLLOW US ON

Poem

" ਰੰਗਲਾ ਦੇਸ਼ "/ ਹਾਕਮ ਸਿੰਘ ਮੀਤ ਬੌਂਦਲੀ

June 11, 2020 03:04 PM
  " ਰੰਗਲਾ ਦੇਸ਼ "/ ਹਾਕਮ ਸਿੰਘ ਮੀਤ ਬੌਂਦਲੀ 
 

ਹੁਣ  ਉੱਠ ਤੂੰ ਗੱਭਰੂ ਦੇਸ਼  ਪੰਜਾਬ ਦਿਆ ,,

ਨਸ਼ੇ ਦਾ ਗੱਫਾ ਲਾਕੇ  ਕਿੱਥੇ ਢੇਰੀ ਗਿਆ ।।
 
ਦੇਸ਼ 'ਚ  ਝੁੱਲ ਗਈ ਨਸ਼ਿਆਂ  ਦੀ ਹਨੇਰੇ ,,
ਸਾਡੀ ਤਾਂ ਹੋ ਗਈ  ਕਾਲੀ ਸੱਜਰੀ ਸਵੇਰ ।।
 
ਦੇਸ਼ ਤਾਂ  ਲੁੱਟ ਲਿਆ  ਦੇਸ਼ ਦੇ ਦਾਅਵੇਦਾਰ ,,
ਬਿਨਾਂ ਬਾਗੀ  ਫਿਰਦੇ ਨਾ ਕੋਈ ਲਵੇ ਸਾਰ ।।
 
ਗਰੀਬਾਂ ਦੀ  ਲੁੱਟ  ਅਫਸਰ ਸਾਹੀ ਖਰੀਦ ,,
ਨਸ਼ੇ  ਦੇ  ਖੁਲੇ  ਭੰਡਾਰ  ਹੋਰ  ਨਾ  ਉਮੀਦ ।।
 
ਭਵਿੱਖ ਡੋਬਿਆ  ਨਸ਼ੇ  ਦੀ ਭੇਟ ਚੜ੍ਹਾ ਦਿੱਤਾ ,,
ਦਸਤਗੀਰਾਂ ਨੂੰ ਇੱਥੇ  ਵਹਿਲੇ ਬਿਠਾ ਦਿੱਤਾ ।।
 
ਕਿਰਸਾਣ  ਨੂੰ ਵੀ  ਦਿੱਤਾ  ਜਾਲ ਵਿੱਚ ਫਸਾ ,,
ਸਾਰੇ ਹੀ ਬੰਨ  ਦਿੱਤੇ  ਕਰਜੇ ਦਾ ਚੱਕਰ ਪਾ ।।
 
ਖੁਦਕੁਸ਼ੀਆਂ  ਨੇ  ਕਰਦੇ ਜੋ  ਦੇਸ਼  ਦਾ ਮਾਣ ,,
ਕਰਜ਼ਾ  ਲਹਿੰਦਾ ਨਾ ਲੀਡਰ  ਹੈ ਬੇਈਮਾਨ ।।
 
ਸਾਡੇ ਭਵਿੱਖ ਤੋਂ ਡਿਗਰੀਆਂ ਨੇ ਖੋ ਲਈਆਂ ,,
ਨੌਕਰੀ ਮੰਗਣ ਤੇ ਹੁਣ ਜੇਲ'ਚ ਕਰਦੇ ਬੰਦ ।।
 
ਜੰਮੇ ਕੋਈ ਭਗਤ  ਸੂਰਮਾ ਲਵੇ  ਦੇਸ਼ ਬਚਾ ,,
ਹਾਕਮ ਮੀਤ ਉੱਜੜਦੇ ਦੇਸ਼ਨੂੰ ਦੇਵੇ  ਰਸਨਾ ।।
 
         ਹਾਕਮ ਸਿੰਘ ਮੀਤ ਬੌਂਦਲੀ 
              ਮੰਡੀ ਗੋਬਿੰਦਗੜ੍ਹ ।।
 
Have something to say? Post your comment