Friday, July 10, 2020
FOLLOW US ON

Poem

ਸ਼ੋਸਲ ਮੀਡੀਆ ਦੇ ਰਿਸ਼ਤੇ ----- ਅਮਨਦੀਪ ਕੌਰ ਜਲੰਧਰੀ

June 12, 2020 12:24 AM
ਸ਼ੋਸਲ ਮੀਡੀਆ ਦੇ ਰਿਸ਼ਤੇ 
 
ਮਾਇਆ ਨਗਰੀ ਤੈਨੂੰ ਠੱਗਿਆ ਸੱਜਣਾ,
ਬਹਿ ਗਿਓਂ ਸੱਚੇ ਰਿਸ਼ਤੇ ਭੁਲਾ ਕੇ |
ਓਹਨਾ ਰਿਸ਼ਤਿਆਂ ਕੁਝ ਨੀ ਦੇਣਾ,
ਇੱਕ ਦਿਨ ਜਾਣਗੇ ਪਿੱਠ ਲੁਆ ਕੇ |
ਜਿੰਨਾ ਚਿਰ ਜੇਬ ਵਿੱਚ ਪੈਸਾ, 
ਰਿਸ਼ਤੇ ਗੱਠਣਗੇ ਘੁੰਮ - ਘੁੰਮਾ ਕੇ |
ਜਵਾਨੀ ਤੱਕ ਹੀ ਸਾਥ ਦੇਣਗੇ, 
ਫੇਰ ਬਹਿ ਜਾਵੇਂਗਾ ਸਭ ਕੁਝ ਗਵਾ ਕੇ |
ਇੱਕ ਵਾਰ ਜੋ ਏਸ ਦਲਦਲ ਵਿੱਚ ਫਸਿਆ,
ਬਹਿੰਦਾ ਕਾਲ਼ਿਖ ਮਲਾ ਕੇ |
ਖੁੰਝਿਆ ਵੇਲ਼ਾ ਹੱਥ ਨੀ ਆਉਂਦਾ, 
ਦੇਖ ਲਓ ਹੱਥ ਤੇ ਸਰੋਂ ਅਜ਼ਮਾ ਕੇ |
ਸੁਣ ਸੱਜਣਾ ਤੂੰ ਅਜੇ ਵੀ ਸੰਭਲ ਜਾ, 
ਨਹੀਂ ਤਾਂ ਬਹਿ ਜਾਏਂਗਾ ਕਦਰ ਘਟਾ ਕੇ |
 
               ਅਮਨਦੀਪ ਕੌਰ ਜਲੰਧਰੀ 
                  88720-40085
Have something to say? Post your comment