Friday, July 10, 2020
FOLLOW US ON

Poem

ਸੇ਼ਅਰ (ਪੰਜਾਬੀ ਪਹਿਰਾਵਾ)/ਬਲਤੇਜ ਸੰਧੂ ਬੁਰਜ

June 12, 2020 08:51 PM
 ਸੇ਼ਅਰ (ਪੰਜਾਬੀ ਪਹਿਰਾਵਾ)/ਬਲਤੇਜ ਸੰਧੂ ਬੁਰਜ
 
ਸਬਰ ਦੀ ਰੋਟੀ ਖਾਈਏ ਮਿੱਤਰੋ ਕੁੱਲੀ ਹੋਵੇ ਭਾਵੇਂ ਕੱਖਾਂ ਦੀ 
ਚੁੰਨੀ ਬੇਸ਼ੱਕ ਸੌ ਦੀ ਆਉਂਦੀ ਪਰ ਇੱਜਤ ਢੱਕ ਲਏ ਲੱਖਾਂ ਦੀ
 
ਅੱਜ ਕੱਲ੍ਹ ਦੇ ਚੰਦਰੇ ਫੈਸ਼ਨ ਨੇ ਖਾ ਲਿਆ ਸਾਡੇ ਪਹਿਰਾਵੇ ਨੂੰ
ਸੁਣ ਪੰਜਾਬੀ ਮੁੰਡਿਆਂ ਵੇ ਤੁਰਲੇ ਵਾਲੀ ਪੱਗ ਤਰਸ ਗਈ ਮਾਵੇ ਨੂੰ 
 
ਸੂਟ ਪੰਜਾਬੀ ਭੁੱਲ ਕੇ ਪਾਏ ਸਰਾਰਾ ਕੀ ਕਹੀਏ ਮਜਾਜਣ ਨੂੰ 
ਅੱਧੀ ਹਿੰਦੀ ਅੱਧੀ ਅੰਗਰੇਜ਼ੀ ਬੋਲੇ ਪੰਜਾਬੀ ਤਰਸੇ ਪੰਜਾਬਣ ਨੂੰ 
 
ਕੇਸ ਕਟਵਾ ਕੇ ਮੁੰਡਿਆਂ ਗਿੱਚੀਓ ਉੱਚੇ ਬੋਦੇ ਰੱਖੇ ਨੇ 
ਇਹ ਦੌਰ ਕੇਹਾ ਹੈ ਆਇਆ ਬਾਬੇ ( ਬਾਪੂ ) ਹੱਕੇ ਬੱਕੇ ਨੇ 
 
ਪਾਟੀਆ ਜੀਨਾ ਤਨ ਨੰਗੇ ਕਿੰਝ ਰੋਕੀਏ ਪੱਛਮ ਦੇ ਧਾਵੇ ਨੂੰ 
ਕੀ ਕਰੀਏ ਸੰਧੂਆ ਪੰਜਾਬੀ ਹੀ ਭੁੱਲ ਗਏ ਪੰਜਾਬੀ ਪਹਿਰਾਵੇ ਨੂੰ 
 
ਬਲਤੇਜ ਸੰਧੂ ਬੁਰਜ
ਬੁਰਜ ਲੱਧਾ ( ਬਠਿੰਡਾ )
9465818158
 
Have something to say? Post your comment