Friday, July 10, 2020
FOLLOW US ON

Article

ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ/ਮਨਪ੍ਰੀਤ ਸਿੰਘ ਮੰਨਾ

June 13, 2020 09:18 PM
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ/ਮਨਪ੍ਰੀਤ ਸਿੰਘ ਮੰਨਾ
 
ਮਾੜੀ ਸੋੋਚ ਕੋਈ ਘੋਲ ਕੇ ਨਹੀਂ ਪਿਲਾਉਂਦਾ ਸੋਚ ਸਮਝ ਕੇ ਲੈਣੇ ਚਾਹੀਦੇ ਹਨ ਜੀਵਨ ਦੇ ਫੈਸਲੇ 
ਖੂਨ ਬਣ ਰਿਹਾ ਪਾਣੀ, ਮਾਂ ਕਰ ਰਹੀ ਬੱਚਿਆਂ ਦਾ ਕਤਲ
ਸੱਤ ਜਨਮਾਂ ਦੇ ਬੰਧਨ ’ਤੇ ਭਾਰੀ ਪੈ ਰਿਹਾ ਇਕ-ਦੋ ਪਲ ਦਾ ਪਿਆਰ
ਪੁੱਤ-ਪਿਓ ਦਾ ਰਿਸ਼ਤਿਆਂ ਦੇ ਵਿਚ ਆਉਣ ਲੱਗੀ ਵੱਡੀ ਦਰਾਰ  
ਸੱਸ ਨਾਲ ਝਗੜੇ ਦੇ ਬਾਅਦ ਮਾਂ ਵਲੋਂ 6 ਸਾਲਾਂ ਬੱਚੇ ਦਾ ਕਤਲ, ਪ੍ਰੇਮੀ ਨਾਲ ਮਿਲਦੇ ਨੂੰ ਬੱਚੇ ਨੇ ਦੇਖਿਆ, ਬੱਚੇ ਨੂੰ ਮਾਂ ਨੇ ਕੀਤਾ ਕਤਲ,  ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਦੋ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ ਆਦਿ ਵਰਗੀਆਂ ਖ਼ਬਰਾਂ ਜਦੋਂ ਸੁਣਨ ਜਾਂ ਪੜ੍ਹਨ ਨੂੰ ਮਿਲਦੀਆਂ ਹਨ ਤਾਂ ਮਨ ਨੂੰ ਬਹੁਤ ਦੁੱਖ ਲਗਦਾ ਹੈ। ਇਸਦੇ ਨਾਲ-ਨਾਲ ਇਹ ਗੱਲ ਆਪਣੇ ਆਪ ਹੀ ਮੁੂੰਹ ਦੇ ਵਿਚੋਂ ਗੁਰਦਾਸ ਮਾਨ ਸਾਹਿਬ ਵਲੋਂ ਗਾਏ ਗੀਤ ਦੀਆਂ ਲਾਇਨਾਂ ਜੁਬਾਨ ’ਤੇ ਆ ਜਾਂਦੀਆਂ ਹਨ ਕਿ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਹਾਲਾਤ ਇੰਨੇ ਖਰਾਬ ਹੋ ਰਹੇ ਹਨ ਕਿ ਕਈ ਵਾਰ ਬੰਦਾ ਸੋਚੀ ਪੈ ਜਾਂਦਾ ਹੈ ਕਿ ਕਿਸ ’ਤੇ ਯਕੀਨ ਕੀਤਾ ਜਾਵੇ, ਕਿਸ ’ਤੇ ਭਰੋਸਾ ਕੀਤਾ ਜਾਵੇ। ਜਿਸ ’ਤੇ ਵਿਸ਼ਵਾਸ਼ ਕੀਤਾ ਜਾ ਰਿਹਾ ਹੈ, ਉਹ ਉਸ ਵਿਸ਼ਵਾਸ਼ ਨੂੰ ਕਾਇਮ ਰਖੇਗਾ ਜਾ ਭਰੋਸਾ ਤੋੜ ਦੇਵੇਗਾ। ਕੀ ਹਾਲਾਤ ਇੱਕੋ ਦਮ ਖਰਾਬ ਹੋ ਗਏ ਨਹੀਂ ਹਾਂ ਪਰ ਤੇਜ਼ੀ ਨਾਲ ਹਾਲਾਤ ਖਰਾਬ ਜਰੂਰ ਹੋਏ ਹਨ। ਇਨ੍ਹਾਂ ਹਾਲਾਤਾਂ ਦੇ ਪਿਛੇ ਕੀ ਕਾਰਨ ਰਹੇ ਹਨ, ਆਉ ਉਨ੍ਹਾਂ ਦੇ ਬਾਰੇ ਵਿਚ ਸੋਚ ਵਿਚਾਰ ਕਰਦੇ ਹਾਂ ਸ਼ਾਇਦ ਉਨ੍ਹਾਂ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਵਿਚ ਸੁਧਾਰ ਕੀਤਾ ਜਾ ਸਕੇ। 
ਸਾਂਝੇ ਪਰਿਵਾਰ ਦੀ ਰੀਤ ਦਾ ਇਕਦਮ ਘੱਟਣਾ ਸਭ ਤੋਂ ਵੱਡਾ ਕਾਰਨ 
ਜਿਹੋ ਜਿਹੇ ਹਾਲਾਤ ਅੱਜ ਪੈਦਾ ਹੋਏ ਨੇ ਉਸਦੇ ਪਿਛੇ ਸਭ ਤੋਂ ਵੱਡਾ ਤੇ ਅਹਿਮ ਕਾਰਨ ਦੇਖਣ ਜਾਂ ਸਮਝਣ ਨੂੰ ਮਿਲ ਰਿਹਾ ਹੈ, ਉਹ ਹੈ ਸਾਂਝੇ ਪਰਿਵਾਰ ਦੀ ਰੀਤ ਜੋ ਕਿ ਪਿਛਲੇ ਸਮਿਆ ਦੇ ਵਿਚ ਘੱਟ ਗਈ ਹੈ, ਇੰਨ੍ਹਾਂ ਜਰੂਰ ਹੈ ਕਿ ਖਤਮ ਨਹੀਂ ਹੋਈ ਪਰ ਜਿਥੇ ਇਸ ਰੀਤ ਦੇ ਟੁੱਟਣ ਦੀ ਸ਼ੁਰੂਆਤ ਹੁੰਦੀ ਹੈ, ਉਥੇ ਇਸ ਰੀਤ ਨੂੰ ਅਪਨਾਉਣ ਵਿਚ ਬਹੁਤ ਲੋਕ ਦੇਖੋ ਦੇਖੀ ਪਰਿਵਾਰਾਂ ਤੋਂ ਅੱਲਗ ਰਹਿਣ ਲੱਗ ਪੈਦੇਂ ਹਨ। ਬਿਨ੍ਹਾਂ ਕੋਈ ਸੋਚ ਵਿਚਾਰ ਕੀਤੇ ਕਿ ਇਸਦੇ ਕੀ ਨੁਕਸਾਨ ਹਨ ਜਾਂ ਕੀ ਫਾਇਦੇ ਹਨ। ਸਾਂਝੇ ਪਰਿਵਾਰਾਂ ਦੇ ਵਿਚ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਬੈਠਣ, ਉਠਣ, ਰਹਿਣ, ਸਹਿਣ ਤੇ ਸਮਾਜ ਦੇ ਵਿਚ ਕਿਸ ਤਰ੍ਹਾਂ ਨਾਲ ਵਿਚਰਨ ਕਰਨਾ ਹੈ, ਇਸਦੇ ਬਾਰੇ ਵਿਚ ਜਾਚ ਆਉਂਦੀ ਹੈ, ਚੰਗੀ ਸਿੱਖਿਆ ਮਿਲਦੀ ਹੈ ਪਰੰਤੂ ਇਹ ਕੰਮ ਸਾਂਝੇ ਪਰਿਵਾਰਾਂ ਤੋਂ ਟੁੱਟਣ ਵਾਲੇ ਨਹੀਂ ਕਰ ਸਕਦੇ ਕਿਉਂਕਿ ਸਾਰਾ ਖਰਚਾ ਇਕ ਦੇ ਸਿਰ ’ਤੇ ਆ ਜਾਂਦਾ ਹੈ, ਪਰਿਵਾਰ ਵਿਚ ਰਹਿਣ ਵਾਲੀ ਔਰਤ ਨੂੰ ਸਾਰਾ ਘਰ ਦਾ ਕੰਮ ਆਪ ਹੀ ਕਰਨਾ ਪੈਦਾਂ ਹੈ। ਸਾਂਝੇ ਪਰਿਵਾਰ ਦੇ ਰਹਿੰਦੇ ਹੋਏ ਇਕ ਫਾਇਦਾ ਤਾਂ ਇਹ ਹੁੰਦਾ ਹੈ ਕਿ ਸੰਗ, ਸ਼ਰਮ, ਹਿਆ ਅਤੇ ਹੋਰ ਸਮਾਜਿਕ ਚੰਗਿਆਈਆਂ ਜੀਵਨ ਵਿਚ ਘਰ ਕਰ ਜਾਂਦੀਆਂ ਹਨ। 
ਸ਼ੋਸ਼ਲ ਮੀਡਿਆ ਦਾ ਰੱਜ ਕੇ ਹੋ ਰਿਹਾ ਦੁਰਪ੍ਰਯੋਗ 
ਅੱਜ ਕੰਪਿੳੂਟਰ ਦਾ ਯੁੱਗ ਚੱਲ ਰਿਹਾ ਹੈ। ਇਨ੍ਹਾਂ ਚੀਜ਼ਾਂ ਦਾ ਨਿਰਮਾਣ ਇਨਸਾਨ ਦੀ ਸਹਾਇਤਾ ਤੇ ਭਲਾਈ ਲਈ ਕੀਤਾ ਗਿਆ ਸੀ। ਸ਼ੋਸ਼ਲ ਮੀਡਿਆ ਦੀ ਵਰਤੋਂ ਜਿਥੇ ਇਕ ਦੂਸਰੇ ਨਾਲ ਮੇਲ ਮਿਲਾਪ ਨੂੰ ਵਧਾਉਂਦੀ ਹੈ, ਉਥੇ ਦੂਸਰਾ ਪੱਖ ਦੇਖਿਆ ਜਾਵੇ ਤਾਂ ਇਸਦੀ ਦੁਰਵਰਤੋਂ ਵੀ ਸ਼ਰਾਰਤੀ ਲੋਕਾਂ ਨੇ ਰੱਜ ਕੇ ਕੀਤਾ ਹੈ। ਸ਼ੋਸ਼ਲ ਮੀਡਿਆ ਤੇ ਮਸ਼ੀਨਰੀ ਨੇ ਕਦੇ ਮਨਾਂ ਨਹੀਂ ਕਰਨਾ ਹੁੰਦਾ ਹੈ ਤੁੂੰ ਇਹ ਨਾ ਕਰ ਜਾਂ ਇਹ ਕਰ। ਉਹ ਮਸ਼ੀਨਰੀ ਹੈ, ਉਸਨੂੰ ਜਿਸ ਪਾਸੇ ਵੱਲ ਤੋਰ ਦਿੱਤਾ ਜਾਵੇ, ਉੁਸ ਪਾਸੇ ਨੂੰ ਉਹ ਮਸ਼ੀਨਰੀ ਤੁਰ ਪੈਂਦੀ ਹੈ। ਸ਼ੋਸ਼ਲ ਮੀਡਿਆ ਦੇ ਕਈ ਕਹਾਣੀਆਂ, ਕਿੱਸੇ, ਗੀਤ, ਗਜ਼ਲਾਂ ਆਉਂਦੀਆਂ ਹੀ ਰਹਿੰਦੀਆਂ ਹਨ, ਜਿਸ ਦੇ ਸਮਾਜ ਦਾ ਹਰ ਰੰਗ ਪੇਸ਼ ਕੀਤਾ ਜਾਂਦਾ ਹੈ। ਜਦੋਂ ਕੋਈ ਕਿਸੇ ਦੀ ਕਹਾਣੀ ਦਿਖਾਈ ਜਾਂਦੀ ਹੈ ਤਾਂ ਉਸਦੇ ਦੇ ਵਿਚ ਕਈ ਦਿਲਕਸ਼ ਅੰਦਾਜ ਪੇਸ਼ ਕੀਤੇ ਜਾਂਦੇ ਹਨ ਪਰੰਤੂ ਅੰਤ ਵਿਚ ਇਸਦਾ ਕੀ ਨੁਕਸਾਨ ਹੁੰਦਾ ਹੈ, ਇਹ ਵੀ ਦੱਸਿਆ ਜਾਂਦਾ ਹੈ ਪਰੰਤੂ ਇਸਦੇ ਦਿਲਕਸ਼ ਅੰਦਾਜ਼ ਨੂੰ ਅਪਣਾਉਣ ਵੱਲ ਤਾਂ ਕਦਮ ਵਧਾ ਲਏ ਜਾਂਦੇ ਹਨ। ਜਿਥੇ ਬੁਰਾਈ ਹੁੰਦੀ ਹੈ, ਉਸਦਾ ਹਸ਼ਰ ਵੀ ਬੁਰਾ ਹੀ ਹੁੰਦਾ ਹੈ। ਉਸਦੇ ਵਿਚ ਸ਼ੋਸ਼ਲ ਮੀਡਿਆ ਦਾ ਜਿਥੇ ਦੋਸ਼ ਘੱਟ ਹੁੰਦਾ ਹੈ, ਉਸਦੀ ਦੁਰਵਰਤੋਂ ਜ਼ਿਆਦਾ ਦੋਸ਼ੀ ਹੁੰਦੀ ਹੈ। 
ਹਥਿਆਰਾਂ ਨੂੰ ਸ਼ਾਨ, ਕੁੜੀਆਂ ਨੂੰ ਪਟਾਕਾ ਦੱਸਣ ਵਾਲੇ ਗਾਇਕ ਤੇ ਗੀਤਾਂ ਦੇ ਲੇਖਕ ਵੀ ਜਿਮੇ੍ਹਵਾਰ
ਸਮੇਂ ਸਮੇਂ ਦੇ ਹਿਸਾਬ ਨਾਲ ਹਰ ਕਿਰਦਾਰ ਦੀ ਮਹੱਤਤਾ ਸਮਾਜ ਵਿਚ ਬਦਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਿਖਾਰਨ ਤੇ ਸੰਵਾਰਨ ਦੇ ਵਿਚ ਦੋ ਕਿਰਦਾਰ ਜੋ ਅਹਿਮ ਰੋਲ ਅਦਾ ਕਰਦੇ ਹਨ, ਇਕ ਹੈ ਲੇਖਕ ਤੇ ਦੂਸਰੇ ਗਾਇਕ। ਜਿਨ੍ਹਾਂ ਨੇ ਜੋ ਸੁਣਾਉਣਾ ਹੁੰਦਾ ਹੈ ਜਾਂ ਦਿਖਾਉਣਾ ਹੁੰਦਾ ਹੈ, ਉਸ ਨੂੰ ਆਪਣਾ ਆਇਡਲ ਮਨ ਕੇ ਆਪਣੇ ਜੀਵਨ ਵਿਚ ਉਨ੍ਹਾਂ ਚੀਜ਼ਾਂ ਨੂੰ ਅਪਨਾਉਣਾ ਹੁੰਦਾ ਹੈ। ਥੋੜੇ ਸਮੇਂ ਦੇ ਵਿਚ ਆਈ ਗਾਇਕੀ ਤੇ ਲੇਖਣ ਦੇ ਆਈ ਗਿਰਾਵਟ ਨੇ ਨੌਜਵਾਨ ਪੀੜ੍ਹੀ ਨੂੰ ਇਕ ਹੋਰ ਦਿਸ਼ਾ ਦੇ ਦਿੱਤੀ ਹੈ, ਜਿਸਦੇ ਚਲਦਿਆਂ ਦਸ਼ਾ ਕੀ ਹੋ ਰਹੀ ਹੈ, ਉਹ ਅਸੀਂ ਦੇਖ ਹੀ ਰਹੇ ਹਨ। ਹਥਿਆਰ ਰੱਖਣ ਨੂੰ ਆਪਣੀ ਸ਼ਾਨ ਸਮਝਣਾ ਅਤੇ ਕੁੜੀਆਂ ਜਿਨ੍ਹਾਂ ਦਾ ਆਦਰ ਸਨਮਾਨ ਸਾਡੇ ਗੁਰੂਆਂ ਪੀਰਾਂ ਨੇ ਆਪਣੇ ਬਚਨਾਂ ਦੇ ਵਿਚ ਦਿੱਤਾ ਉਸਨੂੰ ਪਟਾਕਾ ਦੱਸਣ ਦੇ ਨਾਲ ਨਾਲ ਉਸਦੇ ਕਿਰਦਾਰ ਨੂੰ ਵੀ ਇਕ ਅਲੱਗ ਹੀ ਰੰਗ ਰੂਪ ਦਿੱਤਾ ਜਾ ਰਿਹਾ ਹੈ, ਜੇਕਰ ਬੱਚੇ ਸਾਂਝੇ ਪਰਿਵਾਰਾਂ ਦੇ ਵਿਚ ਰਹਿਣ ਤਾਂ ਉਥੇ ਤਾਂ ਵੱਡੇ ਬਜ਼ੂਰਗ ਬੱਚਿਆਂ ਨੂੰ ਸਮਝਾ ਦਿੰਦੇ ਹਨ ਪਰ ਇਕਲੇ ਇਕਲੇ ਰਹਿਣ ਦੇ ਕਾਰਨ ਮਾਂ ਪਿਓ ਕੋਲ ਸਮਾਂ ਘੱਟ ਹੋਣ ਦੇ ਕਾਰਨ ਉਹ ਜੋ ਦਿਖਾਇਆ ਜਾਂਦਾ ਉਸਨੂੰ ਹੀ ਚੰਗਾ ਸਮਝ ਕੇ ਉਸ ਪਾਸੇ ਨੂੰ ਤੁਰ ਪੈਦੇਂ ਹਨ ਜਿਸਦਾ ਨੁਕਸਾਨ ਉਨ੍ਹਾਂ ਨੂੰ ਭੁਗਤਾਨ ਕਰਨਾ ਪੈਦਾਂ ਹੈ। ਜਦੋਂ ਤੱਕ ਕੁਝ ਸਮਝ ਦੇ ਵਿਚ ਆਉਂਦੀ ਹੈ ਸਮਾਂ ਲੰਘ ਚੁੱਕਾ ਹੁੰਦਾ ਹੈ, ਜੇਕਰ ਹਾਲਾਤਾਂ ਨੂੰ ਫਿਰ ਤੋਂ ਚੰਗੇ ਬਣਾਉਣਾ ਹੈ, ਸਮਾਜ ਨੂੰ ਚੰਗਾ ਬਣਾਉਣਾ ਹੈ ਤਾਂ ਮੈਂ ਗਾਇਕਾਂ ਤੇ ਲੇਖਕਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਚੰਗਾ ਲਿਖੋ, ਚੰਗਾ ਗਾਓ ਤਾਂ ਜੋ ਨੌਜਵਾਨ ਪੀੜ੍ਹਾਂ ਚੰਗੇ ਪਾਸੇ ਵੱਲ ਨੂੰ ਚੱਲ ਸਕੇ। 
ਪੈਸਾ ਤੇ ਦਿਖਾਵੇ ਦੀ ਜਿੰਦਗੀ ਦੇ ਸੁਪਨਿਆਂ ਨੇ ਵੀ ਕੀਤਾ ਬੇੜਾ ਗਰਕ
ਪੈਸੇ ਦੀ ਦੌੜ੍ਹ ਅਤੇ ਦਿਖਾਵੇ ਦੀ ਜਿੰਦਗੀ ਦੇ ਸੁਪਨਿਆਂ ਨੇ ਵੀ ਮਨੁੱਖਤਾ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਅੱਜ ਸਮਾਜ ਦੇ ਵਿਚ ਰੋਟੀ, ਕਪੜ੍ਹਾ ਤੇ ਮਕਾਨ ਤੱਕ ਹੀ ਸੋਚ ਸੀਮਤ ਨਹੀਂ ਰਹਿ ਗਈ, ਦੂਸਰਿਆਂ ਦੇ ਸਾਹਮਣੇ ਆਪਣਾ ਨੱਕ ਉੱਚਾ ਰਖਦਿਆਂ ਰੱਖਦਿਆਂ ਆਪਣੀਆਂ ਇਜ਼ਤਾਂ ਨੂੰ ਵੀ ਦਾਅ ਤੇ ਲਗਾਇਆ ਜਾ ਰਿਹਾ ਹੈ, ਜਿਸਦਾ ਨੁਕਸਾਨ ਨਹੀਂ ਬਲਕਿ ਹਰਜਾਨਾਂ ਇਨਸਾਨ ਨੂੰ ਭੁਗਤਣਾ ਪੈ ਰਿਹਾ ਹੈ। ਮਾਫ ਕਰਨਾ ਗੱਲ ਕਹਿੰਦੀਆਂ ਸ਼ਰਮ ਵੀ ਆਉਂਦੀ ਹੈ ਪਰ ਸੱਚਾਈ ਹੈ ਕਿ ਆਪਣੇ ਆਪ ਨੂੰ ਅੱਗੇ ਵਧਾਉਣ ਤੇ ਰੁਤਬੇ ਨੂੰ ਦੂਸਰਿਆਂ ਤੋਂ ਅੱਗੇ ਕਰਨ ਲਈ ਜੇਕਰ ਕੋਈ ਗਲਤ ਰਸਤਾ ਵੀ ਅਪਨਾਉਣਾ ਪਵੇ ਤਾਂ ਲੋਕ ਪਿਛੇ ਨਹੀਂ ਹਟਦੇ, ਜਿਸ ਨਾਲ ਇਕ ਗਲਤ ਰੀਤ ਸਮਾਜ ਦੇ ਵਿਚ ਚੱਲ ਪੈਂਦੀ ਹੈ, ਜਿਸ ਨੂੰ ਰੋਕਣਾ ਕਈ ਵਾਰ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ।
ਫਸਲ ਤੇ ਨਸ਼ਲ ਨੂੰ ਸਮੇਂ ਸਿਰ ਸੰਭਾਲਿਆ ਜਾਵੇ ਤਾਂ ਹੀ ਬਚੇਗੀ
ਸਿਆਣਿਆਂ ਦੀਆਂ ਕਹੀਆਂ ਗਈਆਂ ਗੱਲਾਂ ਜੀਵਨ ਨੂੰ ਹਮੇਸ਼ਾਂ ਹੀ ਸੰਵਾਰਨ ਦਾ ਕੰਮ ਕਰਦੀਆਂ ਹਨ, ਕਈਆਂ ਨੂੰ ਸਮੇਂ ਸਿਰ ਪਤਾ ਲਗਦਾ ਹੈ ਅਤੇ ਕਈ ਵਾਰ ਸਮਾਂ ਬੀਤ ਜਾਣ ਦੇ ਬਾਅਦ ਸਮਝ ਲਗਦੀਆਂ ਹਨ। ਸਿਆਣੇ ਅਕਸਰ ਹੀ ਇਹ ਗੱਲ ਕਹਿੰਦੇ ਹਨ ਕਿ ਫਸਲ ਦੇ ਨਸ਼ਲ ਨੂੰ ਸਮੇਂ ਸਿਰ ਸੰਭਾਲ ਲੈਣਾ ਚਾਹੀਦਾ ਹੈ, ਨਹੀਂ ਤਾਂ ਉਸਦੇ ਬੁਰੇ ਨਤੀਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣ ਪੈਦੇਂ ਹਨ। ਜਿਸ ਤਰ੍ਹਾਂ ਕਿਸਾਨ ਵਲੋਂ ਬੀਜੀ ਗਈ ਫਸਲ ਨੂੰ ਜੇਕਰ ਸਮੇਂ ਸਿਰ, ਖਾਦ, ਸਪਰੇਅ ਆਦਿ ਨਾ ਕੀਤਾ ਜਾਵੇ ਤਾਂ ਫਸਲ ਬਰਬਾਦ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਪਰਿਵਾਰ ਦੇ ਵਿਚ ਕੋਈ ਮੁੰਡਾ ਜਾਂ ਕੁੜੀ ਕੋਈ ਇਕ ਕਦਮ ਗਲਤ ਚੁੱਕ ਲੈਣ ਤਾਂ ਉਨ੍ਹਾਂ ਕੀਤੀਆਂ ਦਾ ਫਲ ਆਉਣ ਵਾਲੀਆਂ ਪੀੜ੍ਹੀਆਂ ਕਾਫੀ ਸਮੇਂ ਤੱਕ ਭੁਗਤਦੀਆਂ ਰਹਿੰਦੀਆਂ ਹਨ। ਸਮਾਂ ਰਹਿੰਦਿਆਂ ਹੀ ਅੱਜ ਸਮਾਜ ਨੂੰ ਬਚਾਉਣ ਲਈ ਸੋਚ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਸਾਡੇ ਸਮਾਜ ਨੂੰ ਚੰਗੀ ਦਿਸ਼ਾ ਪ੍ਰਦਾਨ ਹੋ ਸਕੇ। ਜਦੋਂ ਦਿਸ਼ਾ ਸਹੀ ਹੁੰਦੀ ਹੈ ਤਾਂ ਦਸ਼ਾ ਆਪਣੇ ਆਪ ਹੀ ਸਹੀ ਹੋ ਜਾਂਦੀ ਹੈ। 
ਲੇਖਕ
ਮਨਪ੍ਰੀਤ ਸਿੰਘ ਮੰਨਾ
ਗੜ੍ਹਦੀਵਾਲਾ।
ਮੋਬਾ.09417717095,07814800439।
-------
Have something to say? Post your comment