Friday, July 10, 2020
FOLLOW US ON

Article

ਕਰੋਨਾ ਦਾ ਕਹਿਰ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

June 15, 2020 06:18 PM

ਕਰੋਨਾ ਦਾ ਕਹਿਰ  / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ     

               ਕਰੋਨਾ ਕਰਕੇ ਜ਼ਿੰਦਗੀ ਪਟੜੀਉਂ ਬੁਰੀ ਤਰ੍ਹਾਂ ਲੱਥ ਚੁੱਕੀ ਹੈ।ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਹਨ।ਅਮੀਰਾਂ ਦੀ ਲਿਆਂਦੀ ਬੀਮਾਰੀ ਨੇ ਹਰ ਵਰਗ ਦਾ ਲੱਕ ਤੋੜ ਦਿੱਤਾ ਹੈ। ਕਿੰਨੀ ਦੇਰ ਬਿਨਾ ਕੰਮ ਤੋਂ ਖਰਚੇ ਚੱਲਣਗੇ।ਸੋਚਣ ਵਾਲੀ ਗੱਲ ਹੈ ਕਿ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਨੂੰ ਕੰਮ ਤੇ ਆਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ।ਕਦੇ ਸੋਚਣਾ ਜੇਕਰ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਤੋਂ ਜਵਾਬ ਮਿਲੇ ਜਾਂ ਉਨ੍ਹਾਂ ਦੀਆਂ ਕੰਪਨੀਆਂ ਉਨ੍ਹਾਂ ਤੋਂ ਟੈਸਟ ਦੀ ਰਿਪੋਰਟ ਮੰਗਣ ਤਾਂ ਤੁਹਾਡੇ ਤੇ ਕੀ ਬੀਤੇਗੀ।ਕਦੇ ਸੋਚਿਆ ਅਸੀਂ ਸਾਰੇ ਵੀ ਬਾਹਰ ਜਾਕੇ ਆਉਂਦੇ ਹਾਂ, ਸਾਡੇ ਪਰਿਵਾਰ ਵਾਲੇ ਵੀ ਕੰਮਾਂ ਤੋਂ ਘਰ ਆਉਂਦੇ ਹਨ,ਉਹ ਵੀ ਤਾਂ ਘਰ ਕੰਮ ਕਰਨ ਵਾਲੀਆਂ/ਵਾਲਿਆਂ ਨੂੰ ਇਨਫੈਕਸ਼ਨ  ਦੇ ਸਕਦੇ ਹਨ।ਬੀਮਾਰੀ ਵਧ ਰਹੀ ਹੈ।ਇਸ ਕਰਕੇ ਹਰ ਕਿਸੇ ਨੂੰ ਘੱਟ ਤੋਂ ਘੱਟ ਘਰ ਤੋਂ ਬਾਹਰ ਜਾਣਾ ਚਾਹੀਦਾ ਹੈ। ਕੋਸ਼ਿਸ਼ ਕੀਤੀ ਜਾਵੇ ਕਿ ਵਧ ਤੋਂ ਵਧ ਹੋਮ ਡਲਿਵਰੀ ਲਈ ਜਾਵੇ।ਸਿਰਫ਼ ਨੌਕਰ,ਦੁੱਧ ਅਤੇ ਅਖਬਾਰਾਂ ਵਾਲਿਆਂ ਤੋਂ ਬੀਮਾਰੀ ਨਹੀਂ ਲੱਗਣੀ।ਅਸੀਂ ਜਦੋਂ ਆਪ ਬਾਹਰ ਜਾਂਦੇ ਹਾਂ ਤਾਂ ਵੀ ਬੀਮਾਰੀ ਲਿਆ ਸਕਦੇ ਹਾਂ ਅਤੇ ਲਿਆਉਂਦੇ ਹਾਂ। ਹਕੀਕਤ ਇਹ ਹੈ ਕਿ ਇੰਨਾ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਸਾਡੇ ਤੋਂ ਵਧੇਰੇ ਵੀ ਹੋ ਸਕਦੀ ਹੈ। ਦੂਸਰੇ ਪਾਸੇ ਸਰਕਾਰਾਂ ਕਹਿ ਰਹੀਆਂ ਹਨ ਕਿ ਤੁਸੀਂ ਕੰਮ ਦਿਉ।ਬਾਹਰ ਵਧੇਰੇ ਨਾ ਨਿਕਲੋ।ਲੋਕਾਂ ਨੇ ਸੁਸਾਇਟੀਆਂ ਵਿੱਚ ਅਖਬਾਰਾਂ ਲੈਣੀਆਂ ਬੰਦ ਕਰ ਦਿੱਤੀਆਂ।ਰੋਜ਼ ਲੈਣ ਕੌਣ ਜਾਏਗਾ ਸੁਸਾਇਟੀ ਦੇ ਗੇਟ ਤੋਂ। ਅਖਬਾਰ ਦਾ ਕੰਮ ਕਰਨ ਵਾਲਿਆਂ ਦਾ ਬੁਰਾ ਹਾਲ ਹੋ ਗਿਆ। ਆਪ ਲੋਕ ਸੜਕਾਂ ਤੇ ਘੁੰਮਦੇ ਨੇ,ਬਜ਼ਾਰ ਜਾ ਰਹੇ ਨੇ,ਬੈਂਕ ਜਾ ਰਹੇ ਨੇ,ਦਫਤਰਾਂ ਵਿੱਚ ਜਾ ਰਹੇ ਹਨ ਪਰ ਦੁੱਧ ਅਤੇ ਅਖਬਾਰ ਵਾਲੇ ਨੂੰ ਬੰਦ ਕਰ ਰਹੇ ਹਨ। ਸਰਕਾਰ ਦੀਆਂ ਇਵੇਂ ਦੀਆਂ ਕੋਈ ਹਦਾਇਤਾਂ ਨਹੀਂ ਹਨ।ਕਿਸੇ ਨੂੰ ਆਪਣੇ ਕਾਨੂੰਨ ਬਣਾਕੇ ਲੋਕਾਂ ਉਪਰ ਥੋਪਣ ਦਾ ਕੋਈ ਹੱਕ ਨਹੀਂ ਹੈ। ਹਰ ਬੰਦਾ ਸਰਕਾਰ ਦੇ ਕਾਨੂੰਨ ਮੰਨਣ ਲਈ ਪਾਬੰਦ ਹੈ।ਮੁਆਫ਼ ਕਰਨਾ ਚੋਰਾਂ ਦੇ ਹਿਸਾਬ ਨਾਲ਼ ਚੋਰੀ ਕਰਨਾ ਉਨ੍ਹਾਂ ਦਾ ਕੰਮ ਹੈ ਪਰ ਕਾਨੂੰਨ ਉਸਨੂੰ ਮਾਨਤਾ ਨਹੀਂ ਦਿੰਦਾ।ਲੋਕਾਂ ਦੀ ਸੋਚ ਮੁਤਾਬਿਕ ਕੋਈ ਕਾਨੂੰਨ ਉਦੋਂ ਤੱਕ ਲਾਗੂ ਨਹੀਂ ਹੋ ਸਕਦਾ ਜਦੋਂ ਤੱਕ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ ਕਰ ਲੈਂਦਾ। ਸੁਸਾਇਟੀਆਂ ਦੇ ਲੋਕਾਂ ਵੱਲੋਂ ਬਣਾਏ ਕਾਨੂੰਨ ਨਹੀਂ ਹੁੰਦੇ। ਪ੍ਰਸ਼ਾਸ਼ਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਲੋਕਾਂ ਉਪਰ ਸਰਕਾਰੀ ਕਾਨੂੰਨ  ਤੋਂ ਬਾਹਰ ਹੋਕੇ ਉਥੇ ਰਹਿਣ ਵਾਲੇ ਲੋਕਾਂ ਤੇ ਮਾਨਸਿਕ ਦਬਾਅ ਨਾ ਪਾਇਆ ਜਾਵੇ।ਜਦੋਂ ਸਰਕਾਰ ਦੁਹਾਈ ਪਾਉਂਦੀ ਹੈ ਕਿ ਗਰਭਵਤੀ ਔਰਤਾਂ, ਛੋਟੇ ਬੱਚੇ ਅਤੇ ਸੀਨੀਅਰ ਸਿਟੀਜ਼ਨ ਲੋਕਾਂ ਦੇ ਸੰਪਰਕ ਵਿੱਚ ਨਾ ਆਉਣ ਤਾਂ ਫਿਰ ਜਿਥੇ ਬਚਿਆ ਜਾ ਸਕਦਾ ਹੈ ਉਥੇ ਬਾਹਰ ਨਿਕਲਣ ਲਈ ਮਜ਼ਬੂਰ ਕਿਉਂ ਕੀਤਾ ਜਾਂਦਾ ਹੈ।ਜਿਸ ਤਰ੍ਹਾਂ ਬਿਸ਼ਨਾ ਵਜ੍ਹਾ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਮਿਊਨਿਟੀ ਸਪਰੈਡਿੰਗ ਹੋਏਗੀ ਅਤੇ ਮਰੀਜ਼ਾਂ ਦੀ ਗਿਣਤੀ ਵਧੇਗੀ।ਸਰਕਾਰ ਅਤੇ ਪ੍ਰਸ਼ਾਸ਼ਨ ਆਪਣੀਆਂ ਹਦਾਇਤਾਂ ਨੂੰ ਲਾਗੂ ਕਰਵਾਏ,ਲੋਕਾਂ ਦੇ ਕਾਨੂੰਨਾਂ ਨੂੰ ਨਹੀਂ। ਕਰੋਨਾ ਦਾ ਕਹਿਰ                                                                                               ਕਰੋਨਾ ਕਰਕੇ ਜ਼ਿੰਦਗੀ ਪਟੜੀਉਂ ਬੁਰੀ ਤਰ੍ਹਾਂ ਲੱਥ ਚੁੱਕੀ ਹੈ।ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਹਨ।ਅਮੀਰਾਂ ਦੀ ਲਿਆਂਦੀ ਬੀਮਾਰੀ ਨੇ ਹਰ ਵਰਗ ਦਾ ਲੱਕ ਤੋੜ ਦਿੱਤਾ ਹੈ। ਕਿੰਨੀ ਦੇਰ ਬਿਨਾ ਕੰਮ ਤੋਂ ਖਰਚੇ ਚੱਲਣਗੇ।ਸੋਚਣ ਵਾਲੀ ਗੱਲ ਹੈ ਕਿ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਨੂੰ ਕੰਮ ਤੇ ਆਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ।ਕਦੇ ਸੋਚਣਾ ਜੇਕਰ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਤੋਂ ਜਵਾਬ ਮਿਲੇ ਜਾਂ ਉਨ੍ਹਾਂ ਦੀਆਂ ਕੰਪਨੀਆਂ ਉਨ੍ਹਾਂ ਤੋਂ ਟੈਸਟ ਦੀ ਰਿਪੋਰਟ ਮੰਗਣ ਤਾਂ ਤੁਹਾਡੇ ਤੇ ਕੀ ਬੀਤੇਗੀ।ਕਦੇ ਸੋਚਿਆ ਅਸੀਂ ਸਾਰੇ ਵੀ ਬਾਹਰ ਜਾਕੇ ਆਉਂਦੇ ਹਾਂ, ਸਾਡੇ ਪਰਿਵਾਰ ਵਾਲੇ ਵੀ ਕੰਮਾਂ ਤੋਂ ਘਰ ਆਉਂਦੇ ਹਨ,ਉਹ ਵੀ ਤਾਂ ਘਰ ਕੰਮ ਕਰਨ ਵਾਲੀਆਂ/ਵਾਲਿਆਂ ਨੂੰ ਇਨਫੈਕਸ਼ਨ  ਦੇ ਸਕਦੇ ਹਨ।ਬੀਮਾਰੀ ਵਧ ਰਹੀ ਹੈ।ਇਸ ਕਰਕੇ ਹਰ ਕਿਸੇ ਨੂੰ ਘੱਟ ਤੋਂ ਘੱਟ ਘਰ ਤੋਂ ਬਾਹਰ ਜਾਣਾ ਚਾਹੀਦਾ ਹੈ। ਕੋਸ਼ਿਸ਼ ਕੀਤੀ ਜਾਵੇ ਕਿ ਵਧ ਤੋਂ ਵਧ ਹੋਮ ਡਲਿਵਰੀ ਲਈ ਜਾਵੇ।ਸਿਰਫ਼ ਨੌਕਰ,ਦੁੱਧ ਅਤੇ ਅਖਬਾਰਾਂ ਵਾਲਿਆਂ ਤੋਂ ਬੀਮਾਰੀ ਨਹੀਂ ਲੱਗਣੀ।ਅਸੀਂ ਜਦੋਂ ਆਪ ਬਾਹਰ ਜਾਂਦੇ ਹਾਂ ਤਾਂ ਵੀ ਬੀਮਾਰੀ ਲਿਆ ਸਕਦੇ ਹਾਂ ਅਤੇ ਲਿਆਉਂਦੇ ਹਾਂ। ਹਕੀਕਤ ਇਹ ਹੈ ਕਿ ਇੰਨਾ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਸਾਡੇ ਤੋਂ ਵਧੇਰੇ ਵੀ ਹੋ ਸਕਦੀ ਹੈ। ਦੂਸਰੇ ਪਾਸੇ ਸਰਕਾਰਾਂ ਕਹਿ ਰਹੀਆਂ ਹਨ ਕਿ ਤੁਸੀਂ ਕੰਮ ਦਿਉ।ਬਾਹਰ ਵਧੇਰੇ ਨਾ ਨਿਕਲੋ।ਲੋਕਾਂ ਨੇ ਸੁਸਾਇਟੀਆਂ ਵਿੱਚ ਅਖਬਾਰਾਂ ਲੈਣੀਆਂ ਬੰਦ ਕਰ ਦਿੱਤੀਆਂ।ਰੋਜ਼ ਲੈਣ ਕੌਣ ਜਾਏਗਾ ਸੁਸਾਇਟੀ ਦੇ ਗੇਟ ਤੋਂ। ਅਖਬਾਰ ਦਾ ਕੰਮ ਕਰਨ ਵਾਲਿਆਂ ਦਾ ਬੁਰਾ ਹਾਲ ਹੋ ਗਿਆ। ਆਪ ਲੋਕ ਸੜਕਾਂ ਤੇ ਘੁੰਮਦੇ ਨੇ,ਬਜ਼ਾਰ ਜਾ ਰਹੇ ਨੇ,ਬੈਂਕ ਜਾ ਰਹੇ ਨੇ,ਦਫਤਰਾਂ ਵਿੱਚ ਜਾ ਰਹੇ ਹਨ ਪਰ ਦੁੱਧ ਅਤੇ ਅਖਬਾਰ ਵਾਲੇ ਨੂੰ ਬੰਦ ਕਰ ਰਹੇ ਹਨ। ਸਰਕਾਰ ਦੀਆਂ ਇਵੇਂ ਦੀਆਂ ਕੋਈ ਹਦਾਇਤਾਂ ਨਹੀਂ ਹਨ।ਕਿਸੇ ਨੂੰ ਆਪਣੇ ਕਾਨੂੰਨ ਬਣਾਕੇ ਲੋਕਾਂ ਉਪਰ ਥੋਪਣ ਦਾ ਕੋਈ ਹੱਕ ਨਹੀਂ ਹੈ। ਹਰ ਬੰਦਾ ਸਰਕਾਰ ਦੇ ਕਾਨੂੰਨ ਮੰਨਣ ਲਈ ਪਾਬੰਦ ਹੈ।ਮੁਆਫ਼ ਕਰਨਾ ਚੋਰਾਂ ਦੇ ਹਿਸਾਬ ਨਾਲ਼ ਚੋਰੀ ਕਰਨਾ ਉਨ੍ਹਾਂ ਦਾ ਕੰਮ ਹੈ ਪਰ ਕਾਨੂੰਨ ਉਸਨੂੰ ਮਾਨਤਾ ਨਹੀਂ ਦਿੰਦਾ।ਲੋਕਾਂ ਦੀ ਸੋਚ ਮੁਤਾਬਿਕ ਕੋਈ ਕਾਨੂੰਨ ਉਦੋਂ ਤੱਕ ਲਾਗੂ ਨਹੀਂ ਹੋ ਸਕਦਾ ਜਦੋਂ ਤੱਕ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ ਕਰ ਲੈਂਦਾ। ਸੁਸਾਇਟੀਆਂ ਦੇ ਲੋਕਾਂ ਵੱਲੋਂ ਬਣਾਏ ਕਾਨੂੰਨ ਨਹੀਂ ਹੁੰਦੇ। ਪ੍ਰਸ਼ਾਸ਼ਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਲੋਕਾਂ ਉਪਰ ਸਰਕਾਰੀ ਕਾਨੂੰਨ  ਤੋਂ ਬਾਹਰ ਹੋਕੇ ਉਥੇ ਰਹਿਣ ਵਾਲੇ ਲੋਕਾਂ ਤੇ ਮਾਨਸਿਕ ਦਬਾਅ ਨਾ ਪਾਇਆ ਜਾਵੇ।ਜਦੋਂ ਸਰਕਾਰ ਦੁਹਾਈ ਪਾਉਂਦੀ ਹੈ ਕਿ ਗਰਭਵਤੀ ਔਰਤਾਂ, ਛੋਟੇ ਬੱਚੇ ਅਤੇ ਸੀਨੀਅਰ ਸਿਟੀਜ਼ਨ ਲੋਕਾਂ ਦੇ ਸੰਪਰਕ ਵਿੱਚ ਨਾ ਆਉਣ ਤਾਂ ਫਿਰ ਜਿਥੇ ਬਚਿਆ ਜਾ ਸਕਦਾ ਹੈ ਉਥੇ ਬਾਹਰ ਨਿਕਲਣ ਲਈ ਮਜ਼ਬੂਰ ਕਿਉਂ ਕੀਤਾ ਜਾਂਦਾ ਹੈ।ਜਿਸ ਤਰ੍ਹਾਂ ਬਿਸ਼ਨਾ ਵਜ੍ਹਾ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਮਿਊਨਿਟੀ ਸਪਰੈਡਿੰਗ ਹੋਏਗੀ ਅਤੇ ਮਰੀਜ਼ਾਂ ਦੀ ਗਿਣਤੀ ਵਧੇਗੀ।ਸਰਕਾਰ ਅਤੇ ਪ੍ਰਸ਼ਾਸ਼ਨ ਆਪਣੀਆਂ ਹਦਾਇਤਾਂ ਨੂੰ ਲਾਗੂ ਕਰਵਾਏ,ਲੋਕਾਂ ਦੇ ਕਾਨੂੰਨਾਂ ਨੂੰ ਨਹੀਂ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 

 
 
 
 
Have something to say? Post your comment