Friday, July 10, 2020
FOLLOW US ON

Poem

ਵਿਰਸਾ/ਰਾਜੂ ਨਾਹਰ

June 15, 2020 06:21 PM

ਵਿਰਸਾ/ਰਾਜੂ ਨਾਹਰ

ਵਿਰਸੇ ਨਾਲ ਗਦਾਰੀ ਪਿਆਰ ਵਪਾਰ ਹੋ ਗਿਆ ਜੀ ।
ਸੱਭਿਆਚਾਰ ਤੋਂ ਬਦਲ ਕੇ ਅੱਤਿਆਚਾਰ ਹੋ ਗਿਆ ਜੀ ।

ਜੇ ਕਿਸੇ ਨੂੰ ਕਹੀਏ ਹਰ ਕੋਈ ਇਹੋ ਕਹਿੰਦਾ ਏ ।
ਕੀ ਕਰੀਏ ਬੱਸ ਨਾਲ ਜਮਾਨੇ ਚੱਲਣਾ ਪੈਦਾ ਏ ।
ਗਾਇਕੀ ਵਾਲਾ ਕਾਹਤੋਂ ਗਰਮ ਬਜਾਰ ਹੋ ਗਿਆ ਜੀ ।
ਸੱਭਿਆਚਾਰ ਤੋਂ ਬਦਲ ਕੇ ਅੱਤਿਆਚਾਰ ਹੋ ਗਿਆ ਜੀ ।

ਵਾਰਿਸ ਜੋ ਵਿਰਸੇ ਦਾ, ਟਾਮਾ ਟਾਮਾ ਦਿੱਸਦਾ ਏ ।
ਬੰਦੂਕਾਂ ਅਤੇ ਮਸ਼ੂਕਾਂ ਨੂੰ ਸਾਰਾ ਜੱਗ ਲਿੱਖਦਾ ਏ।
ਹਾਰੀ ਸਾਰੀ ਅੱਜ ਕੱਲ ਸੁਪਰ ਸਟਾਰ ਹੋ ਗਿਆ ਜੀ ।
ਸੱਭਿਆਚਾਰ ਤੋਂ ਬਦਲ ਕੇ ਅੱਤਿਆਚਾਰ ਹੋ ਗਿਆ ਜੀ ।

ਤੀਰ-ਤੁੱਕੇ ਹੀ ਅੱਜ- ਕੱਲ ਮਿੱਤਰੋ ਛੱਡੀ ਜਾਂਦੇ ਨੇ ।
ਕੱਦੂ ਦੇ ਵਿਚ ਡੰਡੇ ਹੁਣ ਤਾਂ ਗੱਡੀ ਜਾਂਦੇ ਨੇ ।
ਹਰ ਇੱਕ ਚੈਨਲ ਉਤੇ ''ਰਾਜੂ ਨਾਹਰ '' ਹੋ ਗਿਆ ਜੀ।
ਸੱਭਿਆਚਾਰ ਤੋਂ ਬਦਲ ਕੇ ਅੱਤਿਆਚਾਰ ਹੋ ਗਿਆ ਜੀ ।

ਗੀਤਕਾਰ ਰਾਜੂ ਨਾਹਰ, ਬਾਸੀਆ ਬੈਦਵਾਣ, ਜਿਲਾ ਫਤਹਿਗੜ ਸਾਹਿਬ
ਫੋਨ 9988727273, 8872026273

Have something to say? Post your comment