Friday, July 10, 2020
FOLLOW US ON

Article

ਧਰਨਾਕਾਰੀ ਬਨਾਮ ਕੋਰੋਨਾ/ਬਲਵੀਰ ਸਿੰਘ ਵਾਲੀਆਂ

June 15, 2020 06:33 PM
ਧਰਨਾਕਾਰੀ ਬਨਾਮ ਕੋਰੋਨਾ/ਬਲਵੀਰ ਸਿੰਘ ਵਾਲੀਆਂ
 
ਭਾਵੇ ਦੇਸ਼ ਕੋਰੋਨਾ ਕਾਲ ਦੀਆਂ ਪ੍ਰਸਥਿਤੀਆਂ ਚੋ ਗੁਜਰ ਰਿਹਾ  ਹੈ | ਰਾਜ ਸਰਕਾਰਾ ਤੇ ਕੇਂਦਰ ਨੇ ਬਹੁਤ ਸਾਰੇ ਪ੍ਰਤੀਬਿੰਦ ਵੀ ਲਗਏ ਗਏ ਨੇ ਅਤੇ ਕ਼ਾਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਓਣ ਲਈ ਪੂਰੀ ਤਰਾਂ ਬਚਨਬੱਦ ਹੋਣ
ਦੀ ਕੋਸਿਸ ਵੀ ਕਰ ਰਹੀ ਹੈ ਤਾਂ ਕਿ ਕਿਸੇ ਵੀ ਨਾਗਰਿਕ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਸਪਰੂੰਨ ਲਾਕਡਾੳੂਨ ਸ਼ਮੇ ਵੀ ਭਰਪੂਰ ਕੋਸਿਸ਼ ਜਾਰੀ ਸੀ ਤੇ ਲਾਕਡਾਊਨ ਖੁੱਲਣ ਤੇ ਵੀ ਜਾਰੀ ਹੈ | ਜਿੱਥੇ ਸਾਰਾ ਸਰਕਾਰੀ ਤੰਤਰ ਕੋਰੋਨਾ ਨਾਲ ਜੰਗ ਲੜ ਰਿਹਾ ਸੀ |
ਓਥੇ ਧਾਰਮਿਕ ਤੇ ਹੋਰ ਸੇਵਾ ਸੋਸਾੲਿਟੀਅਾਂ ਨੇ ਵੀ ਬਹੁਤ ਜੋਸ਼  ਉਤਸ਼ਾਹ ਤੇ ਸਾਹਸ ਤੇ ਸੇਵਾ ਭਾਵਨਾ ਨਾਲ ਸਰਕਾਰ ਦਾ ਸਾਥ ਦਿੱਤਾ ਜਿਸ ਆਂਖੋਂ ਓਹਲੇ ਨਈ ਕੀਤਾ ਜਾ ਸਕਦਾ
   ਪਰ ਚਿੰਤਾਜਨਕ ਵਿਸ਼ਾ ਤਾ ਇਹ ਹੈ ਕਿ ਲਾਕਡਾਊਨ ਖੁੱਲਦੇ ਹੀ ਧਰਨਿਆਂ ਦਾ ਸਿਲਸਿਲਾ ਜਾਰੀ ਹੋ ਗਯਾ |ਜਿਥੇ ਸਰਕਾਰ ਦੀ ਹਦਾੲਿਤ ਹੈ ਕਿ ਇਕੱਠ ਨਹੀਂ ਕਰਨਾ ਓਥੇ ਲੋਕ ਆਪਣੀਆਂ ਮੁਸਕਲਾ ਨੂੰ ਸਾਹਮਣੇ ਲਿਆਉਣ ਲੲੀ ਜਾ ਮੁਸਕਲਾ ਦਾ ਹੱਲ ਕਰਵਾਓਣ ਲਈ ਅਥਾਹ ਇਕੱਠੇ ਹੋ ਰਹੇ ਨੇ ਜਿਸ ਨਾਲ ਕੋਰੋਨਾ ਦੀ ਬਿਮਾਰੀ ਦਾ ਖਤਰਾ ਹੋਰ ਵੀ ਵੱਧ ਸਕਦਾ ਹੈ | ਰੋਜਨਾ ਪੂਰੇ ਦੇਸ਼ ਭਰ ਤੇ  ਸੂਬੇ ਦੇ ਇੱਕ ਸ਼ਹਿਰ ਵਿੱਚ ਕਰੀਬ ਅੱਠ ਦੱਸ ਤੋਂ ਵੱਧ ਧਰਨੇ ਲਗਦੇ ਹਨ | ਬਿਮਾਰੀ ਇੰਨੀ ਭਿਆਨਕ ਹੋ ਰਹੀ ਹੈ ਦਿਨ ਬ ਦਿਨ ਬਿਮਾਰੀ ਨਾਲ ਪੀੜਤਾ ਦਾ ਵਾਧਾ ਹੋ ਰਿਹਾ  ਹੈ | ਲੋਕ ਆਪਣੀਆਂ ਪ੍ਰੇਸ਼ਾਨੀਆਂ ਨੂੰ ਜਾਹਰ ਕਰਨ ਲਈ ਪ੍ਰਦਰਸ਼ਨ ਦੇ ਰੂਪ ਵਿੱਚ ਸਰਕਾਰੀ ਦਫਤਰਾਂ ਤੇ ਜਨਤਕ ਥਾਂਵਾ ਤੇ ਹਜ਼ੂਮ ਬਣਾ ਕੇ ਬੈਠ ਰਹੇ ਹਨ |
    ਸ਼ਮੇ ਨੂੰ ਧਿਆਨ ਹਿੱਤ ਰੱਖਦੇ ਹੋਏ ਸੂਬਾ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਹੀ ਫੈਸਲੇ ਲਏ ਜਾਣ ਤਾਂ ਜੋ ਲੋਕਾਂ ਨੂੰ ਮਜਬੂਰਨ ਸੜਕਾਂ ਤੇ ਨਾ ਉਰਤਨਾ ਪਵੇ | ਜਿਸ ਤਰਾਂ ਕਿਸਾਨਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਫ਼ਸਲ ਦੇ ਮੁੱਲ ਸਮੱਰਥਨ ਨੂੰ ਲੈ ਕੇ ਕਿਸਾਨਾਂ ਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ | ਜਿਸ ਕਾਰਨ ਫ਼ਸਲ ਮੁੱਲ ਸਮੱਥਰਨ ਖਤਮ ਕਰਕੇ ਕਿਸਾਨਾਂ ਦੀਆਂ ਫ਼ਸਲਾਂ      ਵਾਪਰੀਆਂ ਵਲੋਂ ਅੱਧੇ ਮੁੱਲ ਤੇ ਆਪਣੀ ਮਨ ਮਰਜੀ ਨਾਲ ਖਰੀਦੀਆਂ ਜਾਣਗੀਆਂ | ਕਿਸਾਨਾਂ ਦਾ ਕਹਿਣਾ ਹੈ ਕਿ ਹੈ ਇੱਕ ਪਾਸੇ ਤਾਂ ਕੇਂਦਰ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਗੱਲ ਕਰ ਰਹੀ ਹੈ | ਦੂਜੇ ਪਾਸੇ ਜਦੋ ਕਿਸਾਨ ਭਿਆਂਨਕ ਸਥਿਤੀ ਚੋ ਗੁਜਰ ਰਿਹਾ ਦੇਸ਼ ਚ ਮਹਾਂਮਾਰੀ ਫੈਲੀ ਹੋਈ ਹੈ ਤਾਂ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਖੜਨ ਦੀ ਬਜਾਏ ਕਿਸਾਨ ਵਿਰੋਧੀ ਨੀਤੀ ਆਪਣਾ ਕੇ ਮੂੰਹ ਮੋੜ ਰਹੀ ਹੈ |
    ਇਸੇ ਤਰਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਅਜਿਹੇ ਫੈਸ਼ਲੇ ਨਹੀਂ ਲੈਣੇ ਚਾਹੀਦੇ ਜੋ ਲੋਕ ਆਸਵੀਕਾਰ ਕਰਨ ਤੇ ਵਿਰੋਧ ਦੇ ਰੂਪ ਵਿੱਚ ਸੜਕਾਂ ਤੇ ਉਤਰਨ |ਇਸ ਤੋਂ ਬਿਨਾ ਹੋਰ ਕਿੰਨੇ ਮਸਲੇ ਨੇ ਹਾਲ ਹੀ ਸਰਕਾਰ ਨੇ ਮੁਲਜਮਾਂ ਦੀ ਛਾਂਟੀ ਤੇ ਜਬਰੀ ਰਟਾਇਰ ਕਰਨ ਦੇ ਵੀ ਹੁਕਮ ਫ਼ਰਮਾਏ ਨੇ ਜਿਸ ਕਰਨ ਮੁਲਾਜਮ ਜਿਥੇਵੰਦੀਆਂ ਵਲੋਂ ਵੀ ਭਾਰੀ ਰੋਸ਼ ਪਾਇਆਂ ਗਿਆਂ ਤੇ ਮੁਲਾਜਮ ਜਥੇਬੰਦੀਆਂ ਨੇ ਸਰਕਾਰ ਨੂੰ ਵੱਡੇ ਸੰਘਰਸ਼ ਦੀ ਚਿਤਾਵਨੀ  ਦਿੱਤੀ |
      ਇਸ ਸ਼ਮੇ ਦੀ ਸਬ ਤੋਂ ਅਹਿਮ ਗੱਲ ਇਹ ਹੈ ਕੇ ਕੋਰੋਨਾ ਨਾਲ ਜੰਗ ਲੜ ਰਹੇ ਡਾਕਟਰ ਤੇ ਸਟਾਫ ਨਰਸ਼ਾ
ਵੀ ਪੂਰਾ ਸਮਾਨ ਮੁਹਈਆ ਕਰਵਾਓਣ ਲਈ ਧਰਨੇ ਲਾ ਰਹੇ ਨੇ | ਪੀੜਤ ਇਲਾਜ ਲਈ ਗੁਹਾਰ ਲਗਾ ਰਹੇ ਨੇ | ਸਕੂਲਾਂ ਦੀਆਂ ਫੀਸਾਂ ਲਈ ਮਾਪੇ ਧਰਨੇ ਲਗਾ ਰਹੇ ਨੇ ਬੱਚਿਆਂ ਦੀਆਂ ਸਕੂਲੀ ਫੀਸਾਂ ਦਾ ਮਾਮਲਾ ਵੀ ਬਹੁਤ ਉਛਲਿਆਂ ਪਰ ਸਰਕਾਰ ਇਸ ਤੇ ਵੀ ਕੋਈ ਪਰਪੱਕ ਫੈਸਲਾ ਨੀ ਲੈ ਸਕੀ | ਇਸ ਤੋਂ ਬਿਨਾ ਰੋਜ ਪ੍ਈਵੇਟ ਫਾਇਨਾਂਸ ਕੰਪਨੀਆਂ ਦੇ ਵਿਰੋਧ ਚ ਮਜਦੂਰ ਵਰਗ ਜਬਰੀ ਕਿਸਤਾ ਵਸੂਲਣ ਦੇ ਰੋਸ਼ ਵਜੋਂ ਆਪਣੀ ਅਵਾਜ ਸਰਕਾਰ ਤੱਕ ਪੁਹਚਾੳੁਣ ਕੋਸਿਸ਼ ਕਰਦੇ ਹਨ | ਇਸ ਤੋਂ ਇਲਾਵਾ ਲੋਕਾਂ ਤੱਕ ਰਾਸ਼ਨ ਨਾ ਪਹੁੰਚਣਾ ਜਾ ਓਹਨਾ ਨੂੰ ਮਿਲਦਾ ਪੂਰਾ ਰਸ਼ਾਂਨ ਕਣਕ ਨਾ ਮਿਲਣਾ ਅਜਿਹੇ ਪਤਾ ਨਹੀਂ ਕਿੰਨੇ ਕੁ ਮਸਲਿਆਂ ਨਾਲ ਲੋਕ ਜੂਝਦੇ ਨੇ ਅਤੇ ਸਬੰਧਤ ਸਰਕਰੀ ਦਫਤਰਾਂ ਦੇ ਚੱਕਰ ਵੀ ਕੱਟ ਰਹੇ ਹਨ |
    ਪਰ ਇਸ ਸ਼ਮੇ ਸਰਕਾਰਾਂ ਨੂੰ ਲੋਕ ਮਾਰੂ ਨੀਤੀਆਂ ਤੇ
ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਅਵਾਮ ਦੇ ਨਾਲ ਖੜਨਾ ਚਾਹੀਦਾ ਹੈ ਲੋਕਾਂ ਦੇ ਸਮਾਜਿਕ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ | ਤਾਂ ਜੋ ਲੋਕ ਧਰਨੇ ਪ੍ਰਦਰਸ਼ਨਾ ਵਿੱਚ ਨਾ ਉਲਾਝ ਕੇ ਆਪਣੇ ਆਪ ਤੇ ਸਮਾਜ ਨੂੰ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾੳੁਣ ਤੇ ਤੰਦਰੁਸਤ ਸਮਾਜ ਸਿਰਜਣ ਵਿੱਚ ਕਾਮਯਾਬ ਹੋ ਸਕਣ | ਕੋਰੋਨਾ ਦੀ ਮਹਾਂਮਾਰੀ ਤੋਂ ਜਲਦੀ ਮੁਕਤ ਹੋ ਸਕਣ |


ਬਲਵੀਰ ਸਿੰਘ ਵਾਲੀਆਂ
ਰਾਮਾਂ ਨੰਦੀ ਡਾਕ :ਬਾਜੇਵਾਲਾ
ਤਹਿ ਸਰਦੂਲਗੜ੍ਹ ਮਾਨਸਾ
94632-35728
Have something to say? Post your comment