Friday, July 10, 2020
FOLLOW US ON

Poem

ਰੀਝ ਅਧੂਰੀ/ਰੀਨਾ ਚੁਨੀਆ

June 15, 2020 06:34 PM
ਰੀਝ ਅਧੂਰੀ/ਰੀਨਾ ਚੁਨੀਆ
 
ਬਾਪੂ ਦੱਸ ਤੂੰ ਕਿੱਥੇ ਐਂ
ਮੈਂ ਆਣ ਕੇ ਤੈਨੂੰ ਲੈ ਜਾਣਾ, 
ਤੂੰ ਸੂਰਜ ਵਾਗ ਜਗਣਾ ਸੀ ।
ਜੇ ਮੇਰੇ ਵੱਸ ਹੁੰਦਾ ਤਾਂ
ਕਦੇ ਨਾ ਤੈਨੂੰ ਖੋਂਦੀ ਮੈਂ
ਹਰ ਜਨਮ ਚ ਮੇਰਾ ਬਾਪੂ ਤੂੰ ਹੋਵੇ
ਤੇ ਮੈਂ ਤੇਰੀ ਧੀ ਹੋਵਾਂ। 
 
ਮੈ ਰੱਬ ਨੂੰ ਤਾਂ ਕਦੇ ਦੇਖਿਆ ਨਹੀ
ਮੈਨੂੰ ਤੂੰ ਹੀ ਰੱਬ ਲੱਗਦਾ ਸੀ
ਸਾਡੀ ਜਿੰਦਗੀ ਨੂੰ ਚਮਕਾਉਣ ਲਈ
ਧੁੱਪਾਂ ਵਿਚ ਤੂੰ ਸੜਦਾ ਸੀ।
ਜੇ ਮੇਰੇ ਵੱਸ ਹੁੰਦਾ ਤਾਂ
ਕਦੇ ਨਾ ਤੈਨੂੰ ਖੋਂਦੀ ਮੈਂ
ਹਰ ਜਨਮ ਚ ਮੇਰਾ ਬਾਪੂ ਤੂੰ ਹੋਵੇ
ਤੇ ਮੈਂ ਤੇਰੀ ਧੀ ਹੋਵਾਂ
 
ਤੇਰੇ ਬਿਨ ਹੁਣ ਘਰ ,ਘਰ ਨਹੀਂ ਰਿਹਾ।
ਇਹ ਹੁਣ ਵੱਡ ਵੱਡ ਖਾਦਾ ਐ
ਜਿੰਨਾ ਵੀ ਤੇਰੇ ਤੋਂ ਦੂਰ ਜਾਵਾਂ
ਯਾਦ ਤੇਰੀ ਮੋੜ ਲਿਆਉਂਦੀ ਐ
ਬਾਪੂ ਯਾਦ ਤੇਰੀ ਬਹੁਤ ਸਤਾਉੰਦੀ ਐ
ਜੇ ਮੇਰੇ ਵੱਸ ਹੁੰਦਾ ਤਾਂ
ਕਦੇ ਨਾ ਤੈਨੂੰ ਖੋਂਦੀ ਮੈਂ
ਹਰ ਜਨਮ ਚ ਮੇਰਾ ਬਾਪੂ ਤੂੰ ਹੋਵੇ
ਤੇ ਮੈਂ ਤੇਰੀ ਧੀ ਹੋਵਾਂ। 
 
ਬਾਪ ਬਿਨਾਂ ਧੀ ਦੇ ਪੱਲੇ ਕੱਖ ਨਹੀ ਰਹਿੰਦਾ
ਤੇਰੀ ਦੀਦ ਨੂੰ ਅੱਜ ਤਰਸਣ ਅੱਖਾਂ 
ਮੈ ਅੱਜ ਆਪਣੇ ਆਪ ਨੂੰ ਮੁਕਾ ਲੈਣਾ।
ਜੇ ਮੇਰੇ ਵੱਸ ਹੁੰਦਾ ਤਾਂ
ਕਦੇ ਨਾ ਤੈਨੂੰ ਖੋਂਦੀ ਮੈਂ
ਹਰ ਜਨਮ ਚ ਮੇਰਾ ਬਾਪੂ ਤੂੰ ਹੋਵੇਂ 
ਤੇ ਮੈਂ ਤੇਰੀ ਧੀ ਹੋਵਾਂ। 
 
ਜਿੰਨਾ ਵੀ ਉੱਚਾ ਉੱਠ ਜਾਵਾਂ
ਮੇਰੀ ਕੋਈ ਸੁਣਦਾ ਬਾਤ ਨਹੀ।
ਤਸਵੀਰ ਨਾਲ ਦੁੱਖ ਵੰਡਾ ਲੈਂਦੀ ਆ
ਮੋਢੇ ਸਿਰ ਰੱਖ ਸੋਣਾ ਮੈ
ਜੇ ਮੇਰੇ ਵੱਸ ਹੁੰਦਾ ਤਾਂ
ਕਦੇ ਨਾ ਤੈਨੂੰ ਖੋਦੀ ਮੈਂ
ਹਰ ਜਨਮ ਚ ਮੇਰਾ ਬਾਪੂ ਤੂੰ ਹੋਵੇ
ਤੇ ਮੈਂ ਤੇਰੀ ਧੀ ਹੋਵਾਂ
 
ਨਾ ਸਮਝੇ ਰੀਝ ਮੇਰੇ ਦਿਲ ਦੀ ਮਾ ਮੇਰੀ
ਨਾ ਵੀਰੇ ਦੁੱਖ ਪੁੱਛਦੇ ਨੇ
ਬਾਪੂ ਤੂੰ ਹੀ ਚਿਹਰੇ ਦੇਖ
ਸਮਝਦਾ ਸੀ ਰੀਝ ਮੇਰੀ ਨੂੰ
ਪਰ
ਸਭ ਕੁਝ ਚੁੱਪ ਕਰਕੇ ਜਰ ਲੈਦੀ ਆ
ਕਦੇ ਉੱਚਾ ਨੀਵਾ ਵੀ ਕਹਿ ਜਾਦੀ ਆ
ਜੇ ਮੇਰੇ ਵੱਸ ਹੁੰਦਾ ਤਾਂ
ਕਦੇ ਨਾ ਤੈਨੂੰ ਖੋਦੀ ਮੈਂ
ਹਰ ਜਨਮ ਚ ਮੇਰਾ ਬਾਪੂ ਤੂੰ ਹੋਵੇ
ਤੇ ਮੈਂ ਤੇਰੀ ਧੀ ਹੋਵਾਂ
ਹੁਣ ਸਭ ਰਲ ਮਿਲ ਕੇ ਰਹਿੰਦੇ ਨੇ
ਗਿਲੇ ਸਿਕਵੇ ਵੀ ਘੱਟ ਕਰਦੇ ਨੇ
ਜੇ ਤੂੰ ਹੁੰਦਾ ਕੋਲ ਮੇਰੇ
ਚਾਅ ਸਗਨਾ ਦੇ ਪਾ ਜਾਣਾ ਸੀ।
ਮੈ ਤਾ ਤੇਰੇ ਨਾਲ ਹੀ ਪੂਰੀ ਸਾ
ਅੱਜ ਰੀਤ ਅਧੂਰੀ ਰਹਿ ਗਈ।
ਜੇ ਮੇਰੇ ਵੱਸ ਹੁੰਦਾ ਤਾਂ
ਕਦੇ ਨਾ ਤੈਨੂੰ ਖੋਦੀ ਮੈਂ
ਹਰ ਜਨਮ ਚ ਮੇਰਾ ਬਾਪੂ ਤੂੰ ਹੋਵੇ
ਤੇ ਮੈਂ ਤੇਰੀ ਧੀ ਹੋਵਾਂ।
 
#ਰੀਨਾ_ਚੁਨੀਆ
Have something to say? Post your comment