Friday, July 10, 2020
FOLLOW US ON

Poem

ਹੀਰ ਨਿਮਾਣੀ /ਹਾਕਮ ਸਿੰਘ ਮੀਤ ਬੌਂਦਲੀ

June 15, 2020 06:38 PM
ਹੀਰ ਨਿਮਾਣੀ /ਹਾਕਮ ਸਿੰਘ ਮੀਤ ਬੌਂਦਲੀ
 
ਵੱਸ ਦੇ  ਭਾਵੇਂ  ਸਮੁੰਦਰੋਂ ਪਾਰ ,,
ਖਿਆਲ ਵਤਨੀਂ ਰਹਿੰਦਾ ਐ ।।
 
ਤੂੰ ਹੈ ਪਿੰਡ ਦਾ ਬੜਾ ਚੌਧਰੀ ,,
ਫਿਰਦਾ  ਵਾਂਗ  ਫਕੀਰਾਂ ਐ ।।
 
ਤੂੰ  ਬੇਲਿਆਂ 'ਚ ਆ ਗਿਆ ,,
ਆਓ ਭਗਤ ਤਾਂ ਜ਼ਰੂਰੀ ਐ ।।
 
ਹੁਣ  ਬਣ ਪਾਲ਼ੀ  ਮੱਝਾਂ ਦਾ ,,
ਮੇਰੇ ਵੱਲੋਂ  ਹਾਜ਼ਰ ਚੂਰੀ ਐ ।।
 
ਤੂੰ  ਬੇਲਿਆਂ ਦਸਤਕ ਦਿੱਤੀ ,,
ਮੇਰਾ ਨਾਂ ਹੀਰ ਨਿਮਾਣੀ ਐ ।।
 
ਮੇਰੇ  ਦਿਲ  ਅੰਦਰ  ਵੱਸਦੀ ,,
ਤੇਰੀ ਯਾਦਾਂ ਦੀ ਕਹਾਣੀ ਐ ।।
 
ਪਿਆਰ ਰੱਬ ਦੀ ਅਬਾਦਿਤ ,,
ਫ਼ਕੀਰ ਨੂੰ  ਖੈਰ  ਜ਼ਰੂਰੀ ਐ ।।
 
ਤੇਰੇ  ਤੇ  ਰੱਬ  ਦੀ  ਰਹਿਮਤ ,,
ਨਾਂ ਤੂੰ  ਹੰਕਾਰੀ  ਲੱਗਦਾ ਐ ।।
 
ਛੱਡ ਆਇਆ ਤੂੰ ਮਹਿਲਾਂ ਨੂੰ ,,
ਤੈਨੂੰ  ਕਿਹੜੀ  ਮਜਬੂਰੀ  ਐ ।।
 
ਪਿਓ ਦੇ  ਹੁੰਦੇ  ਮਸਤੀ ਕੀਤੀ ,,
ਹੁਣ ਤਾਂ ਮਿਹਨਤ ਜ਼ਰੂਰੀ ਐ ।।
 
ਦੁਨੀਆਂ ਤੋਂ  ਬੱਚ ਕੇ ਰਹਿਣਾ ,,
ਸਮਾਜ ਪਿਆਰ ਦਾ ਵੈਰੀ ਐ ।।
 
ਪਿਆਰਨੇ ਰਾਂਝਾ ਬਣਾ ਦਿੱਤਾ ,,
ਹੀਰ ਨੂੰ ਪਾਉਣਾ ਜ਼ਰੂਰੀ ਐ ।।
 
ਹੀਰ  ਨੇ  ਕੌਲ  ਨਿਭਾਇਆ ,,
ਜਾਨ ਤਾਂ ਤੇਰੇ  ਦਰ ਤੋੜੀਂ ਐ ।।
 
ਕਿਸੇ  ਤੇ  ਕੀ  ਗੁੱਸਾ  ਕਰਨਾ ,,
ਜ਼ਹਿਰ ਆਪਣੇ ਨੇ ਦਿੱਤੀ ਐ ।।
 
ਬੌਂਦਲੀ ਵਾਲਿਆ ਤੂੰ  ਹੈ ਮੇਰਾ ,,
ਹੁਣ ਮਰਕੇ ਵੀ ਹੀਰ ਤੇਰੀ ਐ ।।
   
    ਹਾਕਮ ਸਿੰਘ ਮੀਤ ਬੌਂਦਲੀ
           ਮੰਡੀ ਗੋਬਿੰਦਗੜ੍ਹ
          81462,11489
 
Have something to say? Post your comment