Friday, July 10, 2020
FOLLOW US ON

Entertainment

ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

June 17, 2020 08:18 PM

ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ


ਬਠਿੰਡਾ 17 ਜੂਨ (ਗੁਰਬਾਜ ਗਿੱਲ) -ਪੰਜਾਬੀ ਸੰਗੀਤ ਜਗਤ 'ਚ ਆਪਣੀ ਬੁਲੰਦ ਤੇ ਸ਼ੁਰੀਲੀ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਲੋਕ ਗਾਇਕ ਗੁਰਨਾਮ ਮੁਸਾਫ਼ਿਰ ਦੇ ਗਾਏ ਪੰਜਾਬੀ ਵਿਰਸੇ ਨਾਲ ਸਬੰਧਿਤ ਗੀਤ 'ਨਜ਼ਾਰਾ' ਨੂੰ 15 ਜੂਨ ਨੂੰ ਸੌਗਾਤ ਰਿਕਾਰਡਜ਼ ਵੱਲੋਂ ਕੁਲਵੰਤ ਸਰੋਤਾ ਬਰੀਵਾਲਾ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਉਹਨਾਂ ਦੇ ਸਰੋਤਿਆ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਪੇਸ਼ਕਰਤਾ ਕੁਲਵੰਤ ਸਰੋਤਾ ਬਰੀਵਾਲਾ ਜੀ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ 'ਪ੍ਰਸਿੱਧ ਸਾਹਿਤਕਾਰ ਤੇ ਗੀਤਕਾਰ ਹਰਦੇਵ ਇੰਸਾਂ ਹਮਦਰਦ ਜੀ ਲਿਖੇ ਇਸ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਐ ਪ੍ਰਸਿੱਧ ਸੰਗੀਤਕਾਰ ਸੁਖਵਿੰਦਰ ਸਾਰੰਗ ਜੀ ਨੇ। ਨਾਮਵਰ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਸੁੱਖਣਵਾਲੀਆ, ਜਨਕ ਸੰਗਤ, ਦਰਸਨ ਸਿੰਘ ਭੰਮੇ, ਜੱਗਾ ਸਿੰਘ ਰੱਤੇਵਾਲਾ, ਰਾਜਵਿੰਦਰ ਸਿੰਘ ਰਾਜਾ ਤੇ ਰਵੀ ਆਲਮ ਸ਼ਾਹ ਵਾਲਾ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ ਇਸ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕਰਨ ਸਮੇਂ ਪੰਜਾਬੀ ਦੇ ਨਾਮਵਰ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਜੀ ਨੇ ਬੋਲਦਿਆਂ ਕਿਹਾ ਸੀ ਕਿ 'ਅੱਜ ਦੇ ਗਾਇਕਾਂ ਨੂੰ ਮਾਰਧਾੜ ਅਤੇ ਵੈਲੀਪੁਣੇ ਵਾਲੇ ਗੀਤਾਂ ਨੂੰ ਛੱਡ ਕੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਗੀਤ ਹੀ ਗਾਉਣੇ ਚਾਹੀਦੇ ਹਨ'। ਇਸ ਗੀਤ ਦੀ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ ਕਿ ਪੰਜਾਬੀ ਵਿਰਸੇ ਨਾਲ ਸਬੰਧਿਤ ਗੀਤ 'ਨਜ਼ਾਰਾ' ਐਸ ਵੇਲੇ ਹਰ ਵਰਗ ਦੀ ਪਸੰਦ ਬਣਿਆ ਹੋਇਆ ਹੈ। ਜਿਸ ਲਈ ਉਹ ਆਪਣੇ ਚਾਹੁੰਣ ਵਾਲਿਆ ਦੇ ਸਦਾ ਰਿਣੀ ਰਹਿਣਗੇ।

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ ਕੁੰਡੀ ਮੁੱਛ ਰਿਕਾਰਡ ਪੀਬੀ 31 ਵੱਲੋਂ ਦੀਪ ਚੀਮਾ ਦੀ ਪੇਸ਼ਕਸ਼ ਹੇਠ, 13 ਜੂਨ ਨੂੰ ਰਿਲੀਜ਼ ਹੋਵੇਗਾ, ਗਾਇਕ ਜੀਤ ਐਸ ਗਿੱਲ ਦਾ ਟਰੈਕ ‘ਵਰਥ’
-
-
-