Friday, July 10, 2020
FOLLOW US ON

Article

ਸਾਡੇ ਦੇਸ ਦੇ ਰਖਵਾਲੇ ਸਾਡੇ ਫੌਜੀ ਵੀਰ/ਪਰਮਜੀਤ ਕੌਰ ਸੌਢੀ

June 20, 2020 08:19 PM

ਸਾਡੇ ਦੇਸ ਦੇ ਰਖਵਾਲੇ ਸਾਡੇ ਫੌਜੀ ਵੀਰ/ਪਰਮਜੀਤ ਕੌਰ ਸੌਢੀ 

ਜੀ ਹਾਂ ਬਿਲਕੁੱਲ ਸੱਚ ਸਾਡੇ ਦੇਸ਼ ਦੇ ਰਖਵਾਲੇ ਸਾਡੇਫੌਜੀ ਵੀਰ ਹੀ ਹਨ।ਜਿਹੜੇ ਆਪਣੇ ਪਰੀਵਾਰ  ਘਰਾਂ ਵਿੱਚ ਛੱਡਕੇ ਦੇਸ਼ ਦੀ ਖਾਤਿਰ ਸਰਹੱਦਾ ਤੇ ਲੜਦੇ ਹੋਏ ਸਹੀਦ ਹੋ ਜਾਦੇ ਹਨ।ਇਸ ਲਈ ਸਾਡਾ ਅਤੇ  ਸਾਡੀ ਸਰਕਾਰ ਦਾ ਪਹਿਲਾ ਫਰਜ਼ ਬਣਦਾ ਹੈ ਕਿ  ਫੌਜੀ ਜਵਾਨਾ ਦੇ ਪਰੀਵਾਰਾ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ  ਸਾਰੇ ਫੌਜੀ ਵੀਰਾਂ ਅਤੇ ਉਨੰਾ ਦੇ ਪਰੀਵਾਰਾਂ ਦਾ ਪੂਰਾ ਸਹਿਯੋਗ ਤੇ ਮਾਣ ਸਨਮਾਣ ਕੀਤਾ ਜਾਵੇ।ਜਿਵੇ ਹੁਣ ਹੀ ਚੀਨ ਤੇ ਭਾਰਤ ਦੀ ਜੰਗ ਲੱਗੀ ਹੋਈ ਹੈ ਤੇ ਸਾਡੇ ਜਵਾਨ ਜੰਗ ਦੇ ਮੈਦਾਨ ਵਿੱਚ ਸਹੀਦ ਹੋ ਗਏ ਹਨ।ਇਸ ਤਰਾ ਲਗਾਤਾਰ ਮਾਂਵਾ ਦੇ ਪੁੱਤ ਸਹੀਦ ਹੋ ਰਹੇ ਹਨ ਜਰਾ ਸੋਚੋ ਕੀ ਹਾਲ ਹੋਵੇਗਾ ਪਰੀਵਾਰ ਦਾ ਪੁੱਤ ਤਾਂ ਵਾਪਿਸ ਨਹੀ ਮਿਲਦੇ ਮਾਵਾਂ ਨੂੰ ਪਰ ਜੇਕਰ ਸਰਕਾਰ ਪ੍ਰੀਵਾਰ ਦਾ ਸਹਿਯੋਗ ਦੇਵੇ ਤਾਂ ਮਾਪੇ ਬਾਕੀ ਰਹਿੰਦੀ ਉਮਰ ਥੋੜੀ ਸੌਖੀ ਕੱਟ ਲੈਣਗੇ।
ਅੱਜ ਆa ਆਪਾ ਸਾਰੇ ਦੇਸ਼ ਦੇ ਰਖਵਾਲੇ ਫੌਜੀ ਵੀਰਾਂ ਦੇ ਜੀਵਣ ਤੇ ਝਾਤ ਮਾਰੀਏ ਤੇ ਬਣਦਾ ਮਾਣ,ਸਨਮਾਨ ਦਈਏ ਆਪਣੇ ਉੰਨਾ ਨੌਜਵਾਨ ਵੀਰਾ ਨੂੰ ਜੋ ਆਪਣਾ ਘਰ ਪ੍ਰੀਵਾਰ ਛੱਡ ਕੇ ਦੇਸ਼ ਲਈ ਜਾਨ ਵਾਰਦੇ ਹਨ ਤੇ ਸਹਾਦਤ ਦਾ ਜਾਮ ਦੇਸ ਦੀ ਖਾਤਰ ਹੱਸ,ਹੱਸ ਕੇ ਪੀ ਜਾਦੇ ਹਨ।ਇਸ ਲਈ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਆਪਣੇ ਦੇਸ਼ ਦੇ ਰਖਵਾਲਿਆ ਨੂੰ ਵੱਧ ਤੋ ਵੱਧ ਸਤਿਕਾਰ,ਪਿਆਰ ਤੇ ਮਾਣ ਦਈਏ ਤਾਂ ਜੋ ਇਹਨਾ ਦੀ ਹੌਸ਼ਲਾ ਵਧਾਈ ਹੋ ਸਕੇ।ਕਿਉਕਿ ਆਪਾ ਸਭ ਲੋਕ ਤਾਂ ਆਪੋ ਆਪਣੇ ਘਰਾ ਵਿੱਚ ਆਰਾਮ ਨਾਲ ਸੇਫ ਸੋ ਜਾਦੇ ਹਾਂ ਤੇ ਆਪਣੇ ਬੱਚਿਆ ਨਾਲ ਹਰਪਲ ਹਰ ਲਹਿਜੇ ਵਿੱਚ ਇੱਕਠੇ ਦੁੱਖ-ਸੁੱਖ ਦੇ ਪਲ ਬਤੀਤ ਕਰਦੇ ਹਾ ਪਰ ਇਹ ਫੌਜੀ ਵੀਰ ਚਾਹੇ ਬੀ.ਐੱਸ. ਐੱਫ ਦੇ ਜਵਾਨ ਹੋਣ ਜਾਂ ਫਿਰ ਨੇਵੀ ਵਿੱਚ ਹੋਣ ਜਾਂ ਫਿਰ ਸੀ.ਆਰ.ਪੀ.ਐੱਫ ਵਾਲੇ ਹੋਣ ਜਾਂ ਏਅਰ ਫੋਰਸ ਵਾਲੇ ਹੋਣ ਜਾਂ ਫਿਰ ਆਰਮੀ ਵਾਲੇ ਹੋਣ ਸਰਹੱਦਾ ਤੇ ਡਿਊਟੀ ਕਰਕੇ ਆਪਣੇ ਦੇਸ਼ ਦੀ ਰਾਖੀ ਕਰਦੇ ਹਨ ਇਹ ਵੀਰ ਹਰ ਵੇਲੇ ਆਪਣੀ ਜਿੰਦ ਨੂੰ ਦੇਸ਼ ਦੇ ਲੇਖੇ ਲਾਉਣ ਲਈ ਤਿਆਰ ਰਹਿੰਦੇ ਹਨ ਅਤੇ ਕਦੇ ਵੀ ਆਪਣੀ ਡਿਊਟੀ ਪ੍ਰਤੀ ਕੁਤਾਹੀ ਨਹੀ ਵਰਤਦੇ । ਭਾਵੇ ਘਰ ਵਿੱਚ ਕੋਈ ਵੀਰ ਨਵਾ ਵਿਆਹਿਆ ਹੀ ਕਿਉ ਨਾ ਹੋਵੇ ਪਰ ਆਪਣੀ ਡਿਊਟੀ ਲਈ ਤਤਪਰ ਰਹਿੰਦਾ ਹੈ । ਪਰ ਮੇਰੇ ਹਿਸਾਬ ਨਾਲ ਨਵੀ ਵਿਆਹੀ ਚੂੜੇ ਵਾਲੀ ਨੂੰ ਛੱਡ ਕੇ ਜਾਣਾ ਤੇ ਮੁੜ ਕੇ ਛੁੱਟੀ ਕੱਟਣ ਆaਣ ਦਾ ਦਿਲਾਸਾ ਦੇਣਾ ਸਿਰਫ ਇਹ ਫੌਜੀ ਵੀਰ ਹੀ ਜਾਣਦੇ ਹਨ ਕਿ ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀ ਹੈ ।ਦੇਸ਼ ਦੇ ਹਰ ਨਾਗਰਿਕ ਨੂੰ ਫੌਜ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ ।ਇੱਕ ਮਾਂ ਦਾ ਪੁੱਤ ਜਦੋ ਫੌਜ ਵਿੱਚ ਭਰਤੀ ਹੁੰਦਾ ਹੈ ਤਾਂ ਮਾਂ ਦਾ ਮਾਣ ਵੱਧ ਜਾਦਾ ਹੈ ਅਤੇ ਮਾਂ ਵੀ ਬੜੇ ਮਾਣ ਨਾਲ ਦੱਸਦੀ ਹੈ ਕਿ ਮੇਰਾ ਬੇਟਾ ਫੌਜ ਵਿੱਚ ਤਾਇਨਾਤ ਹੈ ਤੇ ਜੰਗ ਦੇ ਮੈਦਾਨ ਵਿੱਚ ਵੈਰੀਆ ਨੂੰ ਹਰਾਉਣ ਦੀ ਤਾਕਤ ਰੱਖਦਾ ਹੈ।ਇਸ ਲਈ ਸਾਨੂੰ ਸਾਰਿਆ ਨੂੰ ਆਪਣੇ ਸਰਹੱਦਾ ਦੇ ਰਾਖਿਆ ਤੇ ਮਾਣ ਹੋਣਾ ਚਾਹੀਦਾ ਹੈ।ਤੇ ਹਰ ਵੇਲੇ ਉਹਨਾ ਦੇ ਚੰਗੇ ਕੰਮਾ ਲਈ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਇਸ ਨਾਲ ਸਾਡੇ ਜਵਾਨਾ ਦਾ ਹੌਸਲਾ ਵੀ ਵੱਧਦਾ ਹੈ ਤੇ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਨ ਦਾ ਜਜਬਾ ਵੀ ਵੱਧਦਾ ਹੈ। ਜਦੋ ਇੱਕ ਪਤਨੀ ਦਾ ਪਤੀ ਜਾਂ ਮਾਂ ਦਾ ਜਵਾਨ ਪੁੱਤ ਸਰਹੱਦਾ ਤੇ ਜੰਗ ਲੜਦਾ ਹੈ ਤਾਂ ਪਤਨੀ ਤੇ ਮਾਂ ਨੂੰ ਹਰ ਵੇਲੇ  ਇੱਕ ਐਸੀ ਸਥਿਤੀ ਬਣੀ ਰਹਿੰਦੀ ਹੈ ਜਿਸ ਵਿੱਚ ਹਰ ਵੇਲੇ ਹਰਪਲ ਧਿਆਨ ਸਰਹੱਦਾ ਟਿਕਿਆ ਰਹਿੰਦੀ ਹੈ ਤੇ ਹਰ ਵੇਲੇ ਵਾਹਿਗੁਰੂ ਅੱਗੇ ਅਰਦਾਸ ਹੁੰਦੀ ਹੈ ਕਿ ਵਾਹਿਗੁਰੂ ਸਹੀ ਸਲਾਮਤ ਜੰਗ ਜਿੱਤ ਕੇ ਫੌਜੀ ਘਰ ਪਰਤਣ । ਆਪਣੇ ਸਰਹੱਦਾ ਦੇ ਰਾਖਿਆ ਤੇ ਮਿਹਰ ਕਰੀ ਵਾਹਿਗੁਰੂ  ਤੇ ਜਵਾਨ ਤਾਂ ਜੰਗ ਵਿੱਚ ਸ਼ਹੀਦ ਹੋ ਜਾਦੇ ਹਨ । ਸੋ ਦੋਸਤੋ ਸ਼ਹੀਦਾ ਨੂੰ ਮਾਣ ਸਨਮਾਨ ਦੇਣਾ ਬਣਦਾ ਹੈ ਸਰਕਾਰਾ ਵੀ ਸ਼ਹੀਦਾ ਦੇ ਪਰਿਵਾਰਾ ਨਾਲ ਬੇਰੁਖੀ ਨਾਂ ਵਖਾਉਣ ਸਗੋ ਬਣਦਾ ਮਾਣ ਸਨਮਾਨ ਦੇਣ । ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਫੌਜੀ ਜਵਾਨਾ ਤੇ ਸ਼ਹੀਦਾ ਦਾ ਸਤਿਕਾਰ ਕਰਨ ਕਿਉਕਿ ਇੱਕ ਸ਼ਹੀਦ ਸਿਰਫ ਆਪਣੇ ਪਰਿਵਾਰ ਲਈ ਨਹੀ ਬਲਕਿ ਪੂਰੇ ਦੇਸ਼ ਲਈ ਸ਼ਹੀਦ ਹੁੰਦਾ ਹੈ ਸੋ ਦੋਸਤੋ ਆਖੀਰ ਵਿੱਚ ਮੈ ਇਹ ਕਹਾਂਗੀ ਕਿ ਇਹਨਾ ਫੌਜੀ ਵੀਰਾਂ ਦੀ ਬਦੋਲਤ ਅਸੀ ਸੁੱਖ ਦੀ ਨੀਂਦ ਸੌਦੇ ਹਾਂ ਆਪਣੀ ਕੁਰਸੀ ਸਲਾਮਤ ਆਪਣਾ ਵਪਾਰੀ ਵਰਗ ਸਲਾਮਤ ਹੈ ਆਪਾ ਹਰ ਪੱਖੋ ਸਲਾਮਤ ਹਾਂ ਤੇ ਦੇਸ਼ ਦਾ ਹਰ ਨਾਗਰਿਕ ਖੁੱਲੀ ਹਵਾ ਵਿੱਚ ਆਜਾਦ ਹੋ ਕੇ ਸਾਹ ਲੈ ਰਿਹਾ ਹੈ ।ਇਸ ਲਈ ਮੇਰਾ ਇਹਨਾ ਦੇਸ਼ ਦੇ ਰਾਖਿਆ ਨੂੰ ਦਿਲੋ ਪ੍ਰਣਾਮ ਤੇ ਨਾਲ ਹੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾ ਵੀਰਾਂ ਦੀ ਪਰਮਾਤਮਾ ਲੰਬੀ  ਉਮਰ ਕਰੇ ਤੇ ਹਰ ਮੈਦਾਨ ਵਿੱਚ ਫਤਿਹ ਬਖਸ਼ੇ ਤੇ ਇਹ ਜੰਗ ਜਿੱਤ ਕੇ ਆਪਣੇ ਪ੍ਰੀਵਾਰਾ ਵਿੱਚ ਪਰਤ ਕੇ ਆਉਣ।ਤਾਂ ਜੋ ਪ੍ਰੀਵਾਰਾ ਦੀ ਲੰਬੀ ਉਡੀਕ ਤੋ ਬਾਅਦ ਸਾਡੇ ਫੋਜੀ ਵੀਰ ਵੀ ਆਪਣੇ ਪ੍ਰੀਵਾਰ ਵਿੱਚ ਬੈਠਕੇ ਰਲਮਿਲ ਖੁਸ਼ੀ ਦੇ ਪਲ ਬਤੀਤ ਕਰਨ।ਸੋ ਸਾਨੂੰ ਤੇ ਸਾਡੀਆ ਸਰਕਾਰਾ ਨੂੰ ਸਾਡੇ ਫੋਜੀ ਵੀਰਾ ਦਾ ਬਣਦਾ ਮਾਣ ਸਨਮਾਣ ਕਰਨਾ ਚਾਹੀਦਾ ਹੈ।ਸਾਡਾ ਮਾਣ ਹਨ ਸਾਡੇ ਦੇਸ ਦੇ ਰਾਖੇ  
ਪਰਮਜੀਤ ਕੌਰ ਸੌਢੀ ਭਗਤਾ ਭਾਈ ਕਾ ੯੪੭੮੬੫੮੩੮੪    

Have something to say? Post your comment