Friday, July 10, 2020
FOLLOW US ON

Poem

ਪਿਤਾ ਦਿਵਸ ਤੇ/ਅਮਰਦੀਪ ਕੌਰ ਲੱਕੀ

June 21, 2020 01:41 PM

ਪਿਤਾ ਦਿਵਸ ਤੇ/ਅਮਰਦੀਪ ਕੌਰ ਲੱਕੀ


ਜੇ ਮਾਂ ਝਰਨੇ ਦਾ ਸ਼ੀਤਲ ਪਾਣੀ,
ਤਾਂ ਉਹ ਝਰਨਾ ਹੈ ਪਿਤਾ ਵਰਗਾ।
ਜੇ ਮਾਂ ਰੁੱਖਾਂ ਦੀ ਛਾਂ ਵਰਗੀ,
ਤਾਂ ਰੁੱਖ ਦਾ ਤਣਾ ਹੈ ਪਿਤਾ ਵਰਗਾ।
ਜੇ ਮਾਂ ਦੁਨੀਆਂ ਚ ਵਿਚਰਨਾ ਸਿਖਾਉਂਦੀ,
ਤਾਂ ਉਹ ਰਸਤਾ ਹੈ ਪਿਤਾ ਵਰਗਾ।
ਜੇ ਮਾਂ ਵਿੱਦਿਆ ਦਾ ਪਾਠ ਪੜਾਉਂਦੀ,
ਤਾਂ ਉਹ ਬਸਤਾ ਹੈ ਪਿਤਾ ਵਰਗਾ।
ਜੇ ਮਾਂ ਉਂਗਲ ਫੜ ਤੁਰਨਾ ਸਿਖਾਉਂਦੀ,
ਤਾਂ ਉਹ ਹੱਥ ਹੈ ਪਿਤਾ ਵਰਗਾ।
ਜੇ ਮਾਂ ਦੇਵੀ ਦੀ ਮੂਰਤ ਵਰਗੀ,
ਤਾਂ ਉਹ ਰੱਬ ਵੀ ਹੈ ਪਿਤਾ ਵਰਗਾ।
ਜੇ ਮਾਂ ਦੁੱਖਾਂ ਦਾ ਦਾਰੂ ਹੈ
ਤਾਂ ਪਿਤਾ ਵੀ ਹੈ ਅਰਦਾਸ ਵਰਗਾ।
ਜੇ ਮਾਂ ਜ਼ਖਮਾਂ ਤੇ ਮੱਲਮ ਹੈ ਲਾਉਂਦੀ,
ਤਾਂ ਪਿਤਾ ਵੀ ਹੈ ਇੱਕ ਢਾਸ ਵਰਗਾ।
ਪਿਤਾ ਬਿਨ ਮਾਂ ਇੰਝ ਹੀ ਹੈ,
ਜਿਵੇਂ ਦੀਵਾ ਬਿਨ ਬਾਤੀ ਵਰਗਾ।
ਲੱਕੀ ਜੇ ਮਾਂ ਤੇ ਲਿਖਣਾ ਚਾਹੇ,
ਤਾਂ ਪਿਤਾ ਹੈ ਉਸ ਦੀ ਸਿਆਹੀ ਵਰਗਾ।
ਅਮਰਦੀਪ ਕੌਰ ਲੱਕੀ , ਲੁਧਿਆਣਾ।

Have something to say? Post your comment