Friday, July 10, 2020
FOLLOW US ON

Poem

ਖੁਦਾ ਕਹਿੰਦੇ ਨੇ/ਜੋਤੀ ਬਜਾਜ਼

June 21, 2020 01:44 PM

ਖੁਦਾ ਕਹਿੰਦੇ ਨੇ/ਜੋਤੀ ਬਜਾਜ਼ 

 
ਦਿਲ ਨਾਲ ਦੁਆ ਦੀ ਮੁਲਾਕਾਤ ਨੂੰ, ਖੁਦਾ ਕਹਿੰਦੇ ਨੇ 
ਸ਼ੁਕਰਾਨੇ ਦੇ ਹਰ ਜਜ਼ਬਾਤ ਨੂੰ, ਖੁਦਾ ਕਹਿੰਦੇ ਨੇ 
ਹਰੇ ਰੰਗ ਦੀਆਂ ਹਰੀਆਂ ਪੱਤੀਆਂ ਤੇ ਚਾਰ ਚੰਨ ਲਗਾਉਂਦੀਆ ,
ਔਸ   ਦੀਆ ਬੂੰਦਾਂ ਦੀ ਬਰਾਤ ਨੂੰ ਖੁਦਾ ਕਹਿੰਦੇ ਨੇ। 
ਰਾਜੇ ਨੂੰ ਭਿਖਾਰੀ ਬਣਾਵੇ , ਭਿਖਾਰੀ ਨੂੰ ਬਣਾਵੇ ਰਾਜਾ, 
ਸਮੇਂ ਦੇ ਬਦਲਦੇ ਅਜਿਹੇ ਹਾਲਾਤ ਨੂੰ ਖੁਦਾ ਕਹਿੰਦੇ ਨੇ।
ਤੱਪਦੇ ਰੇਗਿਸਤਾਨ 'ਚ ਜੀਵਨ ਨੂੰ ਠੰਡ ਪਹੁੰਚਦੀ ,
 ਰਿਮਝਿਮ-ਰਿਮਝਿਮ ਹੁੰਦੀ ਬਰਸਾਤ ਨੂੰ ਖੁਦਾ ਕਹਿੰਦੇ ਨੇ।
ਸਿਤਾਰਿਆਂ ਵਾਂਗ ਜਦੋ ਦੀਵੇ ਨੇ ਜਗਮਗਾਉਂਦੇ , 
ਈਦ ਤੇ ਦੀਵਾਲੀ ਦੀ ਸੋਹਣੀ ਰਾਤ ਨੂੰ ਖੁਦਾ ਕਹਿੰਦੇ ਨੇ।
ਚਿਹਰੇ ਤੇ ਖਿੜਦੀ ਮੁਸਕਾਨ ਜਦ ਮਹਿਕਦੇ ਗੁਲਾਬ ਵਾਂਗ,
ਖੁਸੀਆ ਦੀ ਅਜਿਹੀ ਸੌਗਾਤ ਨੂੰ ਖੁਦਾ ਕਹਿੰਦੇ ਨੇ।
ਹਰ ਦਿੱਤੀ ਦਾਤ ਦਾ ਕਰਦੀ ਹਾਂ ਸੁਕਰਾਨਾਂ ਰੱਬ ਨੂੰ , 
"ਜੋਤੀ" ਦੀ ਇਸ ਜੀਵਨ ਦਾਤ ਨੂੰ ਖੁਦਾ ਕਹਿੰਦੇ ਨੇ।
 
ਜੋਤੀ ਬਜਾਜ਼ 
ਲੁਧਿਆਣਾ 
Have something to say? Post your comment