Friday, July 10, 2020
FOLLOW US ON

Poem

ਆਤਮਹੱਤਿਆ /ਰਣਜੀਤ ਕੌਰ ਸਵੀ

June 22, 2020 04:52 PM
ਆਤਮਹੱਤਿਆ /ਰਣਜੀਤ ਕੌਰ ਸਵੀ
 
ਕੀ ਆਤਮਹੱਤਿਆ ਕਰਨਾ ਸਹੀ ਹੈ?
ਨਹੀ!!
ਮੇਰੇ ਖਿਆਲਾਂ ਦੀ ਚੁਪ ਨੇ
ਇਹ ਦੱਸ ਹੀ ਦਿੱਤਾ 
ਕੀ ਜਦੋ ਖਿਆਲਾਂ ਦੀ ਉਡਾਰੀ
ਨੂੰ ਤੂੰ ਲਗਾਣਾ ਬੰਦ 
ਕਰ ਦੇਵੇਗੀ 
ਤੇ ਅੱਖਰਾਂ ਦੀ ਗਹਿਰਾਈ ਨੂੰ 
ਮਾਪਣਾ 
ਛੱਡ ਦੇਵੇਗੀ 
ਉਦੋ ਤੇਰੀ ਹਮੇਸ਼ਾ ਲਈ 
ਮੌਤ ਹੋ ਜਾਵੇਗੀ 
ਅਸਲ ਵਿਚ ਮੈਂ ਇਸ ਮੌਤ ਨੂੰ 
ਆਤਮਹੱਤਿਆ ਕਹਾਗੀ 
ਨਾ ਕਿ ਸਾਹਾ ਦਾ 
ਆਪ ਰੋਕ ਦੇਣ ਨੂੰ 
ਆਤਮਹੱਤਿਆ ।
 
       ਰਣਜੀਤ ਕੌਰ ਸਵੀ
Have something to say? Post your comment