Friday, July 10, 2020
FOLLOW US ON

Article

ਪੰਜਾਬ ਦੀ ਬੁਲੰਦ ਆਵਾਜ਼ ਸਰਗਮ ਪੂਜਾ

June 22, 2020 04:56 PM
ਪੰਜਾਬ ਦੀ ਬੁਲੰਦ ਆਵਾਜ਼ ਸਰਗਮ ਪੂਜਾ

ਮੈਂ ਹਰ ਰੋਜ਼ ਤੁਹਾਡੇ ਸਹਾਮਣੇ  ਕੋਈ ਨਵਾਂ ਕਲਾਕਾਰ ਜਾਂ ਗੀਤਕਾਰ ਪੇਸ਼ ਕਰਦਾ ਰਹਿੰਦਾ ਹਾਂ ।ਆਉ ਫਿਰ ਅੱਜ ਮਿਲੀਏ ਮਾਲਵੇ ਦੀ ਬੁਲੰਦ ਅਵਾਜ਼, ਸਰਗਮ ਪੂਜਾ , ਨੂੰ ਤੇ ਉਹਨਾਂ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਜਾਣੀਏ। ਸਭ ਤੋਂ ਪਹਿਲਾਂ ਸਰਗਮ ਪੂਜਾ ਜੀ ਨੇ ਸੂਫ਼ੀ ਸੰਗੀਤ ਨੂੰ ਸੁਨਣਾ ਤੇ ਗਾਉਣਾ ਸ਼ੁਰੂ ਕੀਤਾ। ਜਿਸ ਵਿੱਚ ਉਨ੍ਹਾਂ ਨੇ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੀ ਗਾਇਕੀ ਨੂੰ ਸੁਣਿਆ ਤੇ ਆਪਣੇ ਮਨ ਵਿੱਚ ਉਤਾਰਿਆ ਤੇ ਉਸਤਾਦ ਜੀ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਗਾਉਣਾ ਸ਼ੁਰੂ ਕੀਤਾ। ਜਦੋਂ ਸਰਗਮ ਪੂਜਾ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਉਸ ਦੀ ਉਮਰ ਲਗਭਗ ਅੱਠ ਸਾਲ ਸੀ। ਪੂਜਾ ਦੇ ਪਿਤਾ ਜੀ ,ਚਮਕੌਰ ਸਿੰਘ ਬਾਜਾਖਾਨਾ,ਇਕ ਪ੍ਰਸਿੱਧ ਬੈਜੋ ਵਾਦਕ ਹਨ ਜਿਨ੍ਹਾਂ ਤੋਂ ਸਰਗਮ ਪੂਜਾ ਨੇ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਫਿਰ ਹੌਲੀ-ਹੌਲੀ ਪੂਜਾ ਨੇ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ। ਸਰਗਮ ਪੂਜਾ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ । ਇਥੇ ਹੀ ਪੂਜਾ ਨੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਮੁਹਾਰਤ ਹਾਸਲ ਕੀਤੀ । ਸਰਗਮ ਪੂਜਾ ਨੇ  ਸੱਭਿਆਚਾਰਕ ਮਿਰਜ਼ਾ ਗੀਤ ਗਾ ਕੇ ਜ੍ਹਿਲਾ ਲੈਵਲ ਤੇ ਪਹਿਲਾਂ ਸਥਾਨ ਤੇ ਸਟੇਟ ਲੈਵਲ ਤੇ ਦੂਜਾ ਸਥਾਨ ਹਾਸਲ ਕੀਤਾ । ਇਸ ਕਰਕੇ ਸਰਗਮ ਪੂਜਾ ਨੂੰ ਸਕੂਲ ਦੀ ਕੋਇਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਉ ਹੁਣ ਸਰਗਮ ਪੂਜਾ ਦੇ ਮਾਰਕੀਟ ਵਿੱਚ ਚੱਲ ਰਹੇ ਗਾਣਿਆਂ ਤੇ ਚਾਨਣਾ ਪਾਉਂਦੇ ਹਾਂ। ਹਾਲ ਹੀ ਵਿਚ ਉਸ ਨੇ ਪ੍ਰਸਿੱਧ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਮਰਪਿਤ ਜੀਨਾ ਥਾ ਗੀਤ ਗਾਇਆ । ਜਿਸ ਨੂੰ ਸਰੋਤਿਆਂ ਦੁਆਰਾ ਬਹੁਤ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾ ਸਰਗਮ ਪੂਜਾ  ਆਪਣੇ ਹੋਰ ਬਹੁਤ ਸਾਰੇ ਗੀਤਾਂ ਕਰਕੇ ਚਰਚਾ ਵਿੱਚ ਹੈ ।
 ਆਪਣੀ ਇਸ ਕਲਾ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟ ਰਹੀ ਹੈ।
ਅਸੀਂ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੇ ਸਰਗਮ ਪੂਜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ,ਤੇ ਸਰੋਤਿਆਂ ਨੂੰ ਵਧੀਆ ਸੁਨੇਹੇ ਭਰੇ ਗੀਤ ਸਣਾਉਂਦੇ ਰਹਿਣ।
ਸੁਖਚੈਨ ਸਿੰਘ, ਠੱਠੀ ਭਾਈ,
8437932924
Have something to say? Post your comment