Friday, July 10, 2020
FOLLOW US ON

Article

ਬਹੁ-ਪੱਖੀ ਸਖਸ਼ੀਅਤ ਦੀ ਮਾਲਿਕ ਸਾਹਿਤਕਾਰ ਤੇ ਸਮਾਜ ਸੇਵੀ ਅਧਿਆਪਕਾ- ਪਰਵੀਨ ਸ਼ਰਮਾਂ

June 22, 2020 04:57 PM

ਬਹੁ-ਪੱਖੀ ਸਖਸ਼ੀਅਤ ਦੀ ਮਾਲਿਕ ਸਾਹਿਤਕਾਰ ਤੇ ਸਮਾਜ ਸੇਵੀ ਅਧਿਆਪਕਾ- ਪਰਵੀਨ ਸ਼ਰਮਾਂ

ਪਿਤਾ ਸ੍ਰੀ ਲਸ਼ਮਨ ਦਾਸ ਦੇ ਗ੍ਰਹਿ ਤੇ ਮਾਤਾ ਸ਼੍ਰੀਮਤੀ ਰਾਮ ਮੂਰਤੀ ਦੀ ਕੁੱਖੋਂ 26 ਨਵੰਬਰ 1975 ਨੂੰ ਜਿਲ੍ਹਾ ਮਾਨਸਾ ਚ ਜਨਮੀਂ ਪਰਵੀਨ ਸ਼ਰਮਾਂ ਨੇ ਮੁੱਢਲੀ ਪੜ੍ਹਾਈ ਸਕੂਲ ਤੋਂ ਕਰਣ ਉਪਰੰਤ ਅੈਸ, ਡੀ, ਕਾਲਜ ਮਾਨਸਾ ਤੋਂ ਗਰੈਜੂਏਸ਼ਨ ਤੇ ਅੈਮ.ਏ.ਪੰਜਾਬੀ ਦੀ ਡਿਗਰੀ ਹਾਸਿਲ ਕੀਤੀ ਤੇ ਪੜ੍ਹਨ ਉਪਰੰਤ ਕੁਝ ਸਮਾਂ ਉੱਥੇ ਹੀ ਆਪਣੀ ਅਧਿਆਪਕਾ ਵਜੋਂ ਸੇਵਾ ਨਿਭਾਈ ਅੱਜ ਕੱਲ੍ਹ ਪੇਸ਼ੇ ਵਜੋਂ ਇੱਕ ਬਹੁਤ ਹੀ ਹੋਣਹਾਰ ਅਧਿਆਪਕਾ ਪਰਵੀਨ ਸ਼ਰਮਾਂ ਜਿਸ ਨੇ ਆਪਣੇ ਕਿੱਤੇ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਦਿਖਾਉਂਦਿਆਂ ਆਪਣੇ ਸਕੂਲ ਦੇ ਹਰ ਵੱਡੇ ਛੋਟੇ ਕੰਮਾਂ ਨੂੰ ਬੜੇ ਹੀ ਸਹਿਜ ਨਾਲ ਨੇਪਰੇ ਚਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿੱਥੇ ਪਰਵੀਨ ਹਰ ਕਾਰਜ ਚ ਸਫਲ ਹੋਈ ਹੈ ਤੇ ਉਸ ਦੇ ਸਕੂਲੀ ਵਿਦਿਆਰਥੀਆਂ ਨੇ ਵੀ ਆਪਣੀ ਅਧਿਆਪਕਾ ਦੇ ਰਾਹ ਦਸੇਰੇ ਤੇ ਚਲਦਿਆਂ ਹਰ ਤਰਾਂ ਦੇ ਕਾਰਜਾਂ ਚ ਸਫਲਤਾ ਦਾ ਝੰਡਾ ਗੱਡਿਆ ਹੈ ਜਿਸ ਚੋਂ ਪਰਵੀਨ ਦੀ ਆਪਣੇ ਵਿਦਿਆਰਥੀਆਂ ਪ੍ਰਤੀ ਕੀਤੀ ਸਖ਼ਤ ਮਿਹਨਤ ਤੇ ਦ੍ਰਿੜਤਾ ਦੇ ਰੰਗ ਆਮ ਵੇਖਣ ਨੂੰ ਮਿਲਦੇ ਹਨ ਅੱਜ ਕੱਲ ਪਰਵੀਨ ਸ਼ਰਮਾਂ ਸਮਾਰਟ ਸਕੂਲ ਬੁਰਜ ਮਾਨਸ਼ਾਹੀਆ ਜਿਲ੍ਹਾ ਮਾਨਸਾ ਵਿਖੇ ਬਤੋਰ ਅਧਿਆਪਕਾ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨਪਰਵੀਨ ਦਾ ਸਾਹਿਤਕ ਖੇਤਰ ਵਿੱਚ ਬਹੁਤ ਅਹਿਮ ਰੋਲ ਮੰਨਿਆ ਜਾਂਦਾ ਹੈ ਇਹਨਾਂ ਦੀਆਂ ਲਿਖੀਆਂ ਰਚਨਾਵਾਂ ਬਹੁਤ ਸਾਰੇ ਅਖਬਾਰਾਂ ਮੈਗਜ਼ੀਨਾਂ ਚ ਛਪਦੀਆਂ ਰਹਿੰਦੀਆਂ ਹਨ ਦਸਵੀਂ ਕਲਾਸ ਚ ਲਿਖੀ ਇਹਨਾਂ ਦੀ ਪਹਿਲੀ ਰਚਨਾ ਬਹੁਤ ਹੀ ਮਕਬੂਲ ਹੋਈ ਉਸ ਤੋਂ ਬਾਅਦ ਤਾਂ ਇਹਨਾਂ ਨੇ ਕਦੇ ਪਿਛਾਂਹ ਮੁੜਕੇ ਨਹੀਂ ਦੇਖਿਆ ਤੇ ਆਪਣਾ ਸਾਹਿਤਕ ਸਫਰ ਬਦਦਸਤੂਰ ਜਾਰੀ ਰੱਖਿਆ ਅੰਮ੍ਰਿਤਾ ਪ੍ਰੀਤਮ
ਜੀ ਦੀ ਪੋਇਟਰੀ ਤੋਂ ਬਹੁਤ ਕੁਝ ਸਿੱਖਿਆ ਤੇ ਪਦਮ
ਸ਼੍ਰੀ ਸੁਰਜੀਤ ਪਾਤਰ ਸਾਹਿਬ ਜੀ ਅਤੇ ਸਾਹਿਤਕਾਰ ਡਾਕਟਰ ਕੁਲਦੀਪ ਦੀਪ ਮਾਨਸਾ ਜੀ ਦੀਆਂ ਲਿਖਤਾਂ ਤੇ ਗੌਰ ਕਰਦਿਆਂ ਆਪਣੀ ਲਿਖਣ ਸ਼ੈਲੀ ਨੂੰ ਨਿਖਾਰਿਆ ਤੇ ਸਾਹਿਤਕ ਖੇਤਰ ਚ ਕਈ ਵੱਡੇ ਮਾਨ ਸਨਮਾਨ ਹਾਸਿਲ ਕੀਤੇ ਪਰਵੀਨ ਜੀ ਦੀ ਮਿਹਨਤ ਸਦਕਾ ਪੰਜਾਬ ਸਕੂਲ ਵਿੱਦਿਅਕ ਮੁਕਾਬਲਿਆਂ ਚ ਇਹਨਾਂ ਦੇ ਵਿਦਿਆਰਥੀਆਂ ਨੇ ਬੇਸ਼ੁਮਾਰ ਪ੍ਰਾਪਤੀਆਂ ਕੀਤੀਆਂ ਤੇ ਇਹਨਾਂ ਦੀ ਕਾਰਜ ਸ਼ੈਲੀ ਨੂੰ ਦੇਖਦਿਆਂ ਪੰਜਾਬ ਸਰਕਾਰ ਤੇ ਵਿਭਾਗ ਵੱਲੋਂ ਇਹਨਾਂ ਨੂੰ ਵਿਸ਼ੇਸ਼ ਰਾਜ ਪੱਧਰੀ ਪੁਰਸਕਾਰ ਦਿੱਤਾ ਗਿਆ ਤੇ ਇਹਨਾਂ ਦਾ ਸਮਾਰਟ ਸਕੂਲ ਪੰਜਾਬ ਦਾ ਪਹਿਲਾ ਸਕੂਲ ਬਣਿਆ
ਇਸ ਤੋਂ ਇਲਾਵਾ ਇਹਨਾਂ ਨੂੰ ਨਵੋਦਿਆਂ ਅਕੈਡਮੀ ਵੱਲੋਂ
ਵੀ ਵਿਸ਼ੇਸ਼ ਅੈਵਾਰਡ ਦੇ ਕੇ ਨਿਵਾਜਿਆ ਗਿਆ ਤੇ ਇਹਨਾਂ ਦੇ ਉੱਤਮ ਕਾਰਜਾਂ ਨੂੰ ਦੇਖਦਿਆਂ ਜਿਲ੍ਹਾ ਬਲਾਕ ਤੇ ਸਟੇਟ ਵੱਲੋਂ ਵੀ ਇਹਨਾਂ ਨੂੰ ਕਈ ਪ੍ਰਸੰਸਾ ਪੱਤਰ ਦਿੱਤੇ ਜਾ ਚੁੱਕੇ ਹਨ ਹਰ ਸਾਲ ਇਹਨਾਂ ਦੇ ਸਕੂਲ ਦਾ ਨਤੀਜਾ
ਬਠਿੰਡਾ ਜਿਲ੍ਹੇ ਚੋਂ ਪਹਿਲੇ ਜਾਂ ਦੂਜੇ ਸਥਾਨ ਤੇ ਆਉਂਦਾ
ਹੈ ਪਰਵੀਨ ਜੀ ਆਪਣੀ ਮਿਹਨਤ ਦੀ ਕਮਾਈ ਚੋਂ ਕੁਝ ਨਾਂ ਕੁਝ ਪੈਸਾ ਆਪਣੇ ਸਕੂਲ ਦੇ ਕੰਮਾਂ ਤੇ ਜਰੂਰ ਲਾਉਂਦੇ ਹਨ ਚਾਹੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਜਾਂ ਸਕੂਲ ਦੀ ਕੋਈ ਵੀ ਜਰੂਰਤ ਹੋਵੇ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਚ ਜੁਟੀ ਪਰਵੀਨ ਦਾ ਸਕੂਲ ਤਾਹੀਂਓ
ਤਾਂ ਸਰਕਾਰੀ ਸਕੂਲ ਦੇ ਨਾਲ ਨਾਲ ਮਾਡਲ ਸਕੂਲ
ਮੰਨਿਆ ਜਾਂਦਾ ਹੈ ਇਹਨਾਂ ਨੂੰ ਇਹਨਾਂ ਦੇ ਪਤੀ ਅਸ਼ਵਨੀ ਕੁਮਾਰ ਜੋ ਅੱਜ ਕੱਲ ਸਾਇੰਸ ਅਧਿਆਪਕ
ਖਾਲਸਾ ਸਕੂਲ ਮੌੜ ਮੰਡੀ ਵਿਖੇ ਆਪਣੀ ਸੇਵਾ ਨਿਭਾਅ
ਰਹੇ ਹਨ ਕੋਈ ਰੋਕ ਟੋਕ ਤੋਂ ਇਲਾਵਾ ਸਗੋਂ ਇਹਨਾਂ ਨੂੰ
ਪੂਰੀ ਹੌਸਲਾ ਅਫਜਾਈ ਕਰਕੇ ਆਪਣੇ ਸਕੂਲ ਤੇ ਸਮਾਜ ਪ੍ਰਤੀ ਜਿੰਮੇਵਾਰੀ ਨਿਭਾਉਂਣ ਲਈ ਪ੍ਰੇਰਿਤ ਕਰਦੇ ਹਨ ਅੱਜ ਕੱਲ ਦੂਰਦਰਸ਼ਨ ਜਲੰਧਰ ਤੇ ਚੱਲ ਰਹੇ ਇਹਨਾਂ ਦੇ ਅੈਜੂਕੇਸ਼ਨ ਪੰਜਾਬੀ ਤੇ ਵਾਤਾਵਰਣ ਸਿੱਖਿਆ ਦੇ ਪਾਠ ਲਗਾਤਾਰ ਟੈਲੀਕਾਸਟ ਹੋ ਰਹੇ ਹਨ
ਪਰਵੀਨ ਜਿੱਥੇ ਥੀਏਟਰ ਨਾਲ ਜੁੜੀ ਹੋਈ ਹੈ ਉੱਥੇ ਹੀ  ਸਾਹਿਤ ਪੜ੍ਹਨ ਦੇ ਨਾਲ ਨਾਲ ਇੱਕ ਵਧੀਆ  ਗਿੱਧੇ ਭੰਗੜੇ ਦੀ ਕੋਚ ਵੀ ਹੈ ਅੱਜ ਕੱਲ ਪਰਵੀਨ ਜੀ ਮੰਡੀ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਵਿਖੇ ਆਪਣੇ ਬੇਟਾ ਵੰਸ਼ਨੂਰ ਤੇ ਪਤੀ ਅਸ਼ਵਨੀ ਕੁਮਾਰ ਤੇ ਆਪਣੇ ਮਾਂ ਬਾਪ ਤੋਂ ਵੀ ਵੱਧ ਪਿਆਰ ਕਰਨ ਵਾਲੇ ਸੱਸ ਸਹੁਰਾ ਜੀ ਨਾਲ ਇੱਕ ਵਧੀਆ ਖੁਸ਼ੀਆਂ ਭਰਿਆ ਜੀਵਨ ਬਸਰ ਕਰ ਰਹੀ ਹਨ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਪਰਵੀਨ ਹੋਰ ਵੀ ਬੁਲੰਦੀਆਂ ਨੂੰ ਛੂਹਵੇ ਤੇ ਹਮੇਸ਼ਾਂ ਚੜਦੀ ਕਲਾ ਚ ਰਹੇ।

ਆਮੀਨ-
ਜਸਪਾਲ ਕੌਰੇਆਣਾ
ਮੋਬਾਇਲ ਨੰਬਰ- 9780852097,
ਬਠਿੰਡਾ-151001,

Have something to say? Post your comment