Friday, July 10, 2020
FOLLOW US ON

Poem

ਇਨਸਾਨੀਅਤ/ ਸੰਦੀਪ ਕੌਰ ਚੀਮਾ

June 22, 2020 05:01 PM

ਇਨਸਾਨੀਅਤ/
ਸੰਦੀਪ ਕੌਰ ਚੀਮਾ


ਕੈਸਾ ਜਗ ਤੇ ਪਿਆ ਵੈਰ
ਇਨਸਾਨਾਂ ਦਾ
ਕੈਸੀ ਉਹ ਇਬਾਦਤ ਰੱਬ ਦੀ
ਕਰਕੇ ਪਿਆਸੇ ਖ਼ੂਨ ਦੇ
ਬਣਦੇ ਨੇ
ਨਾ ਕੋਈ ਧਰਮ ਸਿਖਾਵੇ
ਇਨਸਾਨੀਅਤ ਐਸੀ
ਜਿਸ ਤੋਂ ਇਨਸਾਨ ਇਨਸਾਨ ਦੇ
ਵੈਰੀ ਬਣਦੇ ਨੇ
ਇਨਸਾਨੀਅਤ ਦੀ ਭੁੱਲ ਕੇ
ਜ਼ਮੀਰ ਕੈਸੀ
ਖ਼ੁਦ ਨੂੰ ਇਨਸਾਨ ਤੋਂ ਰਾਕਸ਼
ਬਣਾਉਂਦੇ ਨੇ
ਘਰਾਂ ਦੇ ਘਰ ਉਜਾੜ ਕੇ
ਮਾਵਾਂ ਦੇ ਕਲ਼ੇਜੇ ਕੱਢ ਕੇ
ਬੱਚਿਆਂ ਤੋਂ ਮਾਪਿਆਂ ਦਾ ਸਹਾਰਾ
ਖੋਹ ਕੇ
ਸੁਹਾਗਣਾ ਦੇ ਸਿਰ ਦਾ ਸਾਈਂ
ਖੋਹ ਕੇ
ਭੈਣਾਂ ਤੋਂ ਵੀਰਾ ਦਾ ਸਾਥ ਖੋਹ ਕੇ
ਕਿਹੜੀ ਇਨਸਾਨੀਅਤ ਤੇ
ਕਿਹੜੇ ਪਾਕ ਪਵਿੱਤਰ ਹੋਣ ਦੀ
ਹਾਮੀ ਭਰਦੇ ਨੇ।

  ਸੰਦੀਪ ਕੌਰ ਚੀਮਾ
     ਜਲੰਧਰ

Have something to say? Post your comment