Friday, July 10, 2020
FOLLOW US ON

Poem

ਕਾਵਿ ਵਿਅੰਗ/ਜਸਵੀਰ ਸ਼ਰਮਾਂ ਦੱਦਾਹੂਰ

June 22, 2020 09:10 PM
ਕਾਵਿ ਵਿਅੰਗ/ਜਸਵੀਰ ਸ਼ਰਮਾਂ ਦੱਦਾਹੂਰ

ਸਿਆਸੀ ਲੀਡਰ ਖਾ ਗਏ ਦੇਸ਼ ਨੂੰ,
ਜਾਂ  ਖਾ   ਗਈ   ਹੈ   ਮਹਿੰਗਾਈ।
ਸੱਚੀ  ਗੱਲ  ਤਾਂ  ਕਦੇ ਨਾ ਰੁਕਦੀ,
ਜੋ  ਹੈ  ਮੂੰਹ  ਦੇ   ਉੱਤੇ   ਆਈ  ।
ਭ੍ਰਿਸ਼ਟਾਚਾਰੀ ਦੇ ਫਨੀਅਰ ਕਾਲੇ,
ਹਰ    ਮਹਿਕਮਾ    ਡੱਸਿਆ  ,
ਤਨਖਾਹਾਂ  ਨਾਲੋਂ ਵੱਧ  ਬਣਾਉਂਦੇ,
ਉੱਤੋਂ  ਉੱਤੋਂ  ਦਿੰਦੇ ਰਹਿਣ ਸਫਾਈ।
ਮਾਰ   ਟਪੂਸੀ  ਪਾਰਟੀ  ਬਦਲਣ,
ਭ੍ਰਿਸ਼ਟ   ਦੇਸ਼    ਦੇ     ਲੀਡਰ,
ਵਿਕਾਸ ਲਈ ਹੈ ਪੱਗ ਨੂੰ ਬਦਲਿਆ,
ਕਹਿਣ ਹੁਣ ਕਰਨੀ ਅਸਾਂ  ਭਲਾਈ।
ਥੱਲਿਉਂ   ਲੈ   ਕੇ    ਉੱਤੋਂ   ਤਾਈਂ  ,
ਮਾਲ     ਰਿਸ਼ਵਤ    ਦਾ    ਪਹੁੰਚੇ।
ਜੇ ਜਾਨਣ ਲਈ ਕੋਈ ਹੱਕ ਜਿਤਾਵੇ,
ਆਖਣ   ਹੋ  ਗਈ  ਹੈ ਮਹਿੰਗਾਈ।
ਲੱਖਾਂ  ਲੈ   ਤਨਖਾਹਾਂ  ਇਹਨਾਂ  ਦੀ,
ਫਿਰ   ਵੀ   ਨੀਤ   ਨਹੀਂ  ਭਰਦੀ ।
ਦੱਦਾਹੂਰੀਆ    ਰੱਬ    ਹੈ   ਰਾਖਾ,
ਹੁਣ  ਇਹ  ਥਾਂ  ਥਾਂ ਕਹੇ  ਲੁਕਾਈ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
 
Have something to say? Post your comment