Friday, July 10, 2020
FOLLOW US ON

Article

ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ/ਬਲਵੀਰ ਸਿੰਘ ਵਾਲੀਆਂ

June 22, 2020 09:32 PM
ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ/ਬਲਵੀਰ ਸਿੰਘ ਵਾਲੀਆਂ

ਸੁਸ਼ਾਂਤ ਰਾਜਪੂਤ ਦਾ ਭਰੀ ਜਵਾਨੀ ਸ਼ਮੇ ਮੌਤ ਦੇ ਮੂੰਹ ਚ ਚਲੇ ਜਾਣਾ ਪੂਰੀ ਫਿਲਮ ਇੰਡਸਟਰੀ ਨੂੰ ਘਾਟਾ ਤਾ ਪਿਆ ਹੀ ਹੈ |ਉਸਦੇ ਚਾਹਣ ਵਾਲਿਆਂ ਨੂੰ ਵੀ ਗਹਿਰੀ ਸੱਟ ਲੱਗੀ ਹੈ | ਉਸਦੀ ਮੌਤ ਦਾ ਰਾਜ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਰੱਬ ਜਾਣਦਾ ਹੈ ਕਿ ਕਿਸ ਤਰਾਂ ਨਾਲ ਉਸਨੇ ਇਹ ਕਦਮ ਚੁੱਕਿਆ ਤੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤੇ ਹਜ਼ਾਰਾਂ ਸਵਾਲ ਆਵਦੇ ਪਿੱਛੇ ਛੱਡ ਗਿਆਂ |ਇੱਕ ਚੰਗੇ ਕਲਾਕਾਰ ਤੋਂ ਬਿਨਾ ਇੱਕ ਚੰਗੇ ਇਨਸਾਨ ਦਾ ਜਿੰਦਗੀ ਤੋਂ  ਇਸ ਕਦਰ ਮੂੰਹ ਮੋੜ ਲੈਣਾ ਬਹੁਤ ਦੁੱਖਦਾਇਕ ਹੈ | ਥੋੜੇ ਸ਼ਮੇ ਚ ਚੰਗੀਆਂ ਤੇ ਹਿੱਟ ਫ਼ਿਲਮ ਸੁਸ਼ਾਂਤ ਨੇ ਕੀਤੀਆਂ ਜਿਨ੍ਹਾਂ ਨੇ ਚੰਗੇ ਸੁਨੇਹੇ ਵੀ ਸਮਾਜ ਨੂੰ ਦਿੱਤੇ |
    ਕਿਹਾ ਜਾਂਦਾ ਕਿ ਸੁਸ਼ਾਂਤ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਤੇ ਕਈ ਮਹੀਨਿਆਂ ਤੋਂ ਆਪਣਾ ਇਲਾਜ ਵੀ ਕਰਵਾ ਰਿਹਾ ਸੀ ਇਹ ਗੱਲ ਦਾ ਪਤਾ ਉਸਦੇ ਕਰੀਬੀਆਂ ਤੋਂ ਹੀ ਪਤਾ ਚਲਿਆ ਹੈ | ਅਚਨਚੇਤ ਮੌਤ ਨੂੰ ਗਲੇ ਲਗਾ ਲੈਣਾ ਇਸ ਸੰਬੰਦ ਚ ਪੁਲਿਸ ਕੇਸ ਵੀ ਦਰਜ ਕਰ ਲਿਆ ਗਿਆ ਹੈ ਤੇ ਇਹ ਕੇਸ ਵੀ ਇੰਡਸਟਰੀ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਕਰਨ ਜਹੋਰ ਉਸਦੀ ਪੁਰਾਣੀ ਦੋਸਤ ਰਿਆ ਚਕ੍ਰਵਰਤੀ ਤੇ ਹੋਰ ਤੇ ਦਰਜ ਹੋਇਆ ਹੈ ਤਫਦੀਸ਼ ਜਾਰੀ ਹੈ
   ਇਥੇ ਇੱਕ ਗੱਲ ਸਾਫ ਹੈ ਕਿ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਅੰਦਰੁਨੀ ਗੱਲ ਹਲੇ ਤੱਕ ਭੇਦ ਬਣੀ ਹੋਈ ਹੈ |ਹਰ ਕੋਈ ਆਪਣੇ ਆਪਣੇ ਅਨੁਮਾਨ ਲਗਾ ਰਿਹਾ ਹੈ | ਪਰ ਇਸ ਅਭੇਦ ਮੌਤ ਨੇ ਪੂਰੀ ਦੁਨੀਆ ਨੀ ਹਿਲਾ ਕ ਰੱਖ ਦਿੱਤਾ ਹੈ | ਕਈ ਲੋਕ ਸੁਸ਼ਾਂਤ ਦੀ ਪ੍ਰਸ਼ਨਲ ਜਿੰਦਗੀ ਨੂੰ ਵੀ ਮੌਤ ਦਾ ਕਾਰਨ ਮੰਨਦੇ ਹਨ | ਕਾਰਨ ਭਾਵੇ ਕੋਈ ਵੀ ਰਿਹਾ ਹੋਵੇ ਹੈ ਬਹੁਤ ਦੁਖਦਾਇਕ |ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆਂ ਹੈ |
       ਬਹੁਤ ਸਾਰੇ ਲੋਕ ਆਪਣੀਆਂ ਮਨ ਘੜਤ ਗੱਲਾਂ ਕਰ ਕੇ ਸੁਸ਼ਾਂਤ ਦੀ ਮੌਤ ਦਾ ਮਜਾਕ ਉਡਾ ਰਹੇ ਹਨ |ਜਿਵੇ ਕਿ ਕਈ ਲੋਕ ਉਸਨੂੰ ਫ਼ਿਲਮ ਨਾ ਮਿਲਣਾ ਕਈ ਉਸਦੀ ਗਰਲਫਰੈਂਡ ਦੇ ਛੱਡ ਜਾਣ ਦੀ ਗੱਲਾਂ ਕਰਦੇ ਹਨ | ਹੁਣੇ ਜਿਹੇ ਵਿਵਾਦਤ ਬਿਆਨਾ ਚ ਰਹਿਣ ਵਾਲੀ ਐਕਟਰ ਰਾਖੀ ਸਾਵੰਤ ਨੇ ਸੁਸ਼ਾਂਤ ਦਾ ਆਵਦੇ ਸੁਪਨੇ ਚ ਆਉਣ ਦਾ ਕਹਿ ਕੇ ਤੇ ਉਸਦਾ ਆਵਦੀ ਕੁੱਖ ਤੋਂ ਪੁਨਰਜਨਮ ਹੋਣਾ ਕਹਿਣਾ ਅਾਦਿ ਇਹ ਗੱਲ ਸ਼ੋਬਾ ਨਹੀਂ ਦਿੰਦੀ | ਇੱਕ ਵਿਛੜੀ ਰੂਹ ਦਾ ਇਸ ਕਦਰ ਅਪਮਾਨ ਕਰਨਾ ਬਹੁਤ ਚੰਗਾ ਸੁਨੇਹਾ ਨਹੀਂ | ਇੱਕ ਹੋਣਹਾਰ ਨੌਜਵਾਨ ਦਾ ਦੁਨੀਆਂ ਨੂੰ ਛੱਡ ਜਾਣਾ ਕੋਈ ਛੋਟੀ ਗੱਲ ਨਹੀਂ | ਇੱਕ ਦੁੱਖ ਦੀ ਘੜੀ ਸ਼ਮੇ ਸਾਨੂ ਉਸਦੇ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਉਸਦੀ ਮੌਤ ਦੇ ਇਨਸਾਫ਼ ਦੀ ਮੰਗ ਕਰਨੀ ਚਾਹੀਦੀ ਹੈ |ਨਾ ਕਿ ਹੋਰ ਗੱਲਾਂ ਕਰਕੇ ਉਸਦੀ ਮੌਤ ਨੂੰ ਚਿੜੀਆਂ ਦੀ ਮੌਤ       ਗਾਵਰਾਂ ਦਾ ਹਾਸਾ ਬਣਾੲਿਅਾਂ ਜਾਵੇ |
          ਜੋਬਨ ਰੁਤੇ ਜੋ ਵੀ ਮਰਦਾ
          ਫੁੱਲ ਬਣੇ ਜਾ ਤਾਰਾ
ਬਲਵੀਰ ਸਿੰਘ ਵਾਲੀਆਂ
94632-35728
     
Have something to say? Post your comment