Friday, July 10, 2020
FOLLOW US ON

Article

ਬਿਨਾਂ ਤੀਲੀ ਤੋਂ ਅੱਗ ਲਾਉਣ ਲੱਗਾ/ਬਲਤੇਜ ਸੰਧੂ ਬੁਰਜ

June 23, 2020 03:34 PM
ਕਾਵਿ ਵਿਅੰਗ
               ਬਿਨਾਂ ਤੀਲੀ ਤੋਂ ਅੱਗ ਲਾਉਣ ਲੱਗਾ/ਬਲਤੇਜ ਸੰਧੂ ਬੁਰਜ

ਵਹੀਕਲ ਵੱਲ ਜਾਂਦਿਆਂ ਦਿਲ ਲੋਕਾਂ ਦਾ ਅੱਜ ਕੱਲ੍ਹ ਘਬਰਾਉਣ ਲੱਗਾ
ਮੁੰਡੇ ਬੁਲਟ ਭਾਲਦੇ ਬਾਪੂ ਨੂੰ ਪਟਾਕਾ ਬੁਲਟ ਦਾ ਹੈ ਡਰਾਉਣ ਲੱਗਾ
ਹੱਸਦੀ ਤਸਵੀਰ ਤੇ ਨਜ਼ਰ ਜਾਂਦੀ ਤੇਲ 100 ਦਾ ਜਦੋ ਪਵਾਉਣ ਲੱਗਾ
ਕੱਚਾ ਤੇਲ ਤਾਂ ਹੈ ਸਸਤਾ ਹਾਕਮਾਂ ਪੱਕਾ ਕਿਉ ਅਸਮਾਨੀ ਝੜਾਉਣ ਲੱਗਾ
ਕਰੋਨਾ ਤੋ ਸਹਿਮੇ ਲੋਕ ਫਿਰਦੇ ਡਰ ਤੇਲ ਦੀਆਂ ਕੀਮਤਾਂ ਦਾ ਸਤਾਉਣ ਲੱਗਾ
ਮੰਤਰੀਆਂ ਦੇ ਤਨਖਾਹਾਂ ਭੱਤੇ ਘੱਟ ਕਰੋ ਖਜ਼ਾਨਾ ਜਨਤਾ ਤੋਂ ਭਰਾਉਣ ਲੱਗਾ
ਟੀਸੀ ਦਾ ਬੇਰ ਨਾ ਤੇਲ ਬਣ ਜਾਏ ਬਿਨਾਂ ਤੀਲੀ ਤੋਂ ਅੱਗ ਲਾਉਣ ਲੱਗਾ
ਬੁਰੇ ਦਿਨ ਖੌਰੇ ਕੇਹੇ ਹੋਣਗੇ ਅੱਛੇ ਦਿਨਾਂ ਦਾ ਡਰ ਸੰਧੂਆ ਡਰਾਉਣ ਲੱਗਾ

ਬਲਤੇਜ ਸੰਧੂ ਬੁਰਜ
ਜ਼ਿਲਾ ਬਠਿੰਡਾ
9465818158 
Have something to say? Post your comment