Friday, July 10, 2020
FOLLOW US ON

Poem

ਹੁਕਮ ਅਦੂਲੀ !/ਬਲਵੀਰ ਸਿੰਘ ਵਾਲੀਆਂ

June 23, 2020 03:37 PM
ਹੁਕਮ ਅਦੂਲੀ !/ਬਲਵੀਰ ਸਿੰਘ ਵਾਲੀਆਂ

ਰਾਜੇ ਵਜ਼ੀਰ ਸੱਤਾ ਦੇ ਨਸ਼ੇ ਚ ਚੂਰ ਹੋਏ  ,
ਦਿੰਦੇ ਪੈਣ ਨਾ ਆਸਾਂ ਨੂੰ ਬੂਰ ਮੀਆਂ  ,

ਧਰਨਾਕਾਰੀਆਂ ਨੇ ਕੋਰੋਨਾ ਨੂੰ ਪਿੱਛੇ ਛੱਡਣਾ  ,
ਦੱਸੇ  ਭੀੜ ਸੜਕਾਂ ਤੇ  ਉੱਠਦੀ ਧੂੜ ਮੀਆਂ  ,

ਜੁੱਤੀ ਜਨਤਾ  ਦੀ ਜਾਪੇ ਖੁਰਾਕ  ਬਣ ਗਈ  ,
ਸਮਝੇ  ਸਿਆਸਤ ਦੇ ਖੇਲ ਨੂੰ  ਚੌੜ ਮੀਆਂ  ,

ਹੁਕਮ ਅਦੂਲੀ ਜੇ ਨਾ ਕਰੇ ਤਾਂ ਮੂੰਹ ਤੇ ਸੈਂਡਲ ਚੱਪਲਾ,
ਜਰਾ ਸਮਝੀ ਫਰਮਾਨ ਗੌਰ ਨਾਲ ਮੀਆਂ  ,

ਮੁੱਕਦਮਾ  ਬਣੂ  ਨਲੇ  ਰੁੱਕੂ  ਤੱਰਕੀ  ,
ਬਹੁਤਾ ਸੱਚ ਬੋਲਣ ਦੀ ਨੀ ਲੋੜ ਮੀਆਂ ,

ਬਾਗੀ ਸੂਰਮਿਆਂ ਦੀ ਅੰਸ਼ ਵੀ ਖਤਮ ਜਾਪੇ ,
ਦਿੰਦੇ  ਧੋਣ  ਤੋਂ ਫੜ ਕੇ ਸੀ ਨਚੋੜ ਮੀਆਂ  ,

ਨਹੀਂ ਲੱਭਣਾ ਰਾਜ ਰਣਜੀਤ ਸਿੰਘ ਵਰਗਾ ,
ਭਾਵੇਂ ਹਾਕਮਾ ਦੀ ਨਾਹੀ ਸਾਨੂੰ ਥੋੜ ਮੀਆਂ  ,

ਬਲਵੀਰ ਸਿੰਘ ਵਾਲੀਆਂ
9463235728


Have something to say? Post your comment