Friday, July 10, 2020
FOLLOW US ON

Poem

ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਇਹ ਵੀ ਆਊਗਾ/ਜਸਵੀਰ ਸ਼ਰਮਾਂ ਦੱਦਾਹੂਰ

June 23, 2020 03:38 PM
ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਇਹ ਵੀ ਆਊਗਾ/ਜਸਵੀਰ ਸ਼ਰਮਾਂ ਦੱਦਾਹੂਰ
 
ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀਂ ਚਾਹੁਣਗੇ ਮੁੰਡਿਆਂ ਨੂੰ।
ਇੱਕੋ ਕੁੱਖੋਂ ਜਾਏ,ਸੁਪਾਰੀ ਦੇਣਗੇ ਗੁੰਡਿਆਂ ਨੂੰ।।
ਸਕਿਆਂ ਚੁਗਲੀ ਕਰਨੀ, ਸੱਭ ਕੁੱਝ ਲੁੱਟਿਆ ਜਾਊਗਾ।
ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਇਹ ਵੀ ਆਊਗਾ।।
 
ਦਫਤਰੀਂ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ।
ਜਦ ਭ੍ਰਿਸ਼ਟਾਚਾਰੀ ਵਧਗੀ, ਫਿਰ ਗਰੀਬੀ ਪਿੜ ਮੱਲੂਗੀ।।
ਡਿਗਰੀਆਂ ਹੱਥਾਂ ਚ ਲੈ ਕੇ,ਪੜ੍ਹਾਕੂ,ਧੱਕੇ ਖਾਊਗਾ
ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਇਹ ਵੀ,,,,,
 
ਲੁੱਚਾ ਲੰਡਾ ਚੌਧਰੀ ਤੇ,ਗੁੰਡੀ ਰੰਨ ਪ੍ਰਧਾਨ ਹੋਊ।
ਵੇਖਿਓ ਹੱਥਾਂ ਚੋਂ ਨਿਕਲੂਗਾ,ਜਦ ਪੁੱਤ ਜਵਾਨ ਹੋਊ।।
ਜੇ ਸਮਝਾਓਂਗੇ ਢਿਡੋਂ ਜੰਮਿਆ ਹੀ ਫਿਰ,ਗਲ ਨੂੰ ਆਊਗਾ,,,,,,
ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਇਹ,,,,,
 
ਇੱਕ ਦਾਰੂ ਦੀ ਬੋਤਲ ਲਈ,ਲੋਕ ਜ਼ਮੀਰ ਨੂੰ ਵੇਚਣਗੇ।
ਲੀਡਰ ਮਾਰਗਾਂ ਉੱਤੇ ਜਾ ਜਾ, ਸਿਆਸੀ ਰੋਟੀਆਂ ਸੇਕਣਗੇ।।
ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਉਂਗਾ,,,,,,
ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਇਹ,,,,,
 
ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ, ਗੱਦੀਆਂ ਲਾਵਣਗੇ।
ਭੋਲੀ ਭਾਲੀ ਜਨਤਾ ਨੂੰ ਉਂਗਲਾਂ ਉੱਤੇ ਨਚਾਵਣਗੇ।।
ਦੱਦਾਹੂਰੀਆ ਜੋ ਬਾਣੀ ਤੇ ਚੱਲੂ,ਓਹੀ ਬਚ ਪਾਊਗਾ,,,,,
ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਇਹ ਵੀ,,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment