Friday, July 10, 2020
FOLLOW US ON

Poem

ਚਾਨਣ ਦੇ ਰਾਹੀਂ/ਪ੍ਸ਼ੋਤਮ ਪੱਤੋ

June 23, 2020 09:03 PM
ਚਾਨਣ ਦੇ ਰਾਹੀਂ/ਪ੍ਸ਼ੋਤਮ ਪੱਤੋ
 
ਅਸੀਂ ਚਾਨਣ ਦੇ ਰਾਹੀ , ਜੱਗ ਤੋਂ 'ਨੇਰ੍ਹ ਮਿਟਾਵਾਂਗੇ।
ਲੋਕਾਂ ਨੂੰ ਜਗਾਉਣ ਲਈ ਨਵੀਂਆਂ ਪਿਰਤਾਂ ਪਾਵਾਂਗੇ।
ਹੱਕਾਂ ਦੀ ਲਹਿਰ 'ਚ ਮੋਢੇ ਨਾਲ ਮੋਢਾ ਜੋੜਾਂਗੇ।
ਚੰਨ ਦੀ ਚਮਕ ਨੂੰ ਆਪਣੇ ਲਿਸ਼ਕਾਰੇ ਨਾ' ਮਿਲਾਵਾਂਗੇ।
ਸਿਖਰ ਦੁਪਹਿਰੇ ਜਦ ਮਜ਼ਦੂਰਾਂ ਨੂੰ ਧੁੱਪ ਸਤਾਏਗੀ,
ਅਸੀਂ ਢਾਲਾਂ ਦੀ ਛੱਤਰੀ ਨਾਲ ਛਾਵਾਂ ਕਰਾਵਾਂਗੇ।
ਨੰਗੇ ਤਨ ,ਭੁੱਖਣ ਭਾਣੇ ਸੌਂਦੀ ਪਿਆਰ ਦੀ ਮਮਤਾ,
ਉਸ ਦੀ ਨੀਂਦ ਤੇ ਸੂਰਜ ਦਾ ਪਹਿਰਾ ਲਗਾਵਾਂਗੇ।
ਜਿਸ ਦਿਨ ਸੂਰਜ ਦੇ ਨਾਲ ਪੱਗ ਵਟਾਈ 'ਪੱਤੋ' ਨੇ ,
ਧਰਤੀ ਦੇ ਸਿਰ ਤੇ ਜਿੱਤ ਦਾ ਮੁਕਟ ਸਜਾਵਾਂਗੇ।
 ਪ੍ਸ਼ੋਤਮ ਪੱਤੋ
9855038775
Have something to say? Post your comment