Friday, July 10, 2020
FOLLOW US ON

Poem

ਦੇਸ਼ ਦੀ ਸੇਵਾ /ਪਰਮਜੀਤ ਕੌਰ ਭੁਲਾਣਾ

June 23, 2020 09:05 PM
ਦੇਸ਼ ਦੀ ਸੇਵਾ /ਪਰਮਜੀਤ ਕੌਰ ਭੁਲਾਣਾ
 
ਬੁੱਢੇ ਮਾਪਿਆਂ ਦਾ ਇਕਲੌਤਾ ਸਹਾਰਾ।
ਮਾਂ ਬਾਪ ਦੀ ਅੱਖ ਦਾ ਤਾਰਾ।
ਫੌਜ ਦੇ ਵਿੱਚ ਜਾ ਹੋਇਆ ਭਰਤੀ।
ਦੇਸ਼ ਲਈ ਉਸ ਪਾ ਲਈ ਵਰਦੀ।
ਆਖੇ ਦੇੇਸ਼ ਦੀ ਸੇਵਾ ਕਰਨੀ।
ਦੇਸ਼ ਦੀ ਉੱਚੀ ਸ਼ਾਨ ਹੈ ਕਰਨੀ।
ਮਾਂ ਬਾਪ ਨੂੰ ਮਾਣ ਸੀ ਉਸਤੇ।
ਆਖਣ ਸਾਡਾ ਪੁੱਤ ਹੈ ਹੀਰਾ।
ਦੇਸ਼ ਦੀ ਖਾਤਿਰ ਜਾਨ ਵੀ ਜਾਵੇ।
ਤਾਂ ਵੀ ਸਾਨੂੰ ਹੋਊ ਨਾਂ ਪੀੜਾ।
ਪੁੱਤਰ ਸੀ ਇਕ ਬਹਾਦਰ ਯੋਧਾ।
ਕਦੇ ਵੀ ਉਹ ਪਿੱਛੇ ਨਾ ਹਟਿਆ।
ਨਾਲ ਦੁਸ਼ਮਣਾਂ ਲੈਂਦਾ ਲੋਹਾ।
ਮੂਹਰੇ ਜਾ ਕੇ ਸੀ ਉਹ ਡਟਿਆ।
ਦੁਸ਼ਮਣਾਂ ਨੂੰ ਉਸ ਧੂੜ ਚਟਾਈ।
ਅਖੀਰ ਗੋਲੀ ਇਕ ਉਸ ਵੱਲ ਆਈ।
ਗੋਲੀ ਉਸ ਸੀਨੇ ਤੇ ਖਾਧੀ।
 ਲੇਕਿਨ ਦੁਸ਼ਮਨਾਂ ਨੂੰ ਭਾਜੜ ਪਾਤੀ।
ਮਾਂ ਬਾਪ ਨੇ ਜਦ ਪੁੱਤ ਤੱਕਿਆ।
ਤਿਰੰਗੇ ਵਿੱਚ ਸੀ ਉਸਨੂੰ ਢੱਕਿਆ।
ਮਾਂ ਨੇ ਪੁੱਤ ਦਾ ਮੁੱਖੜਾ ਤੱਕਿਆ।
ਮੱਥਾ ਚੁੰਮਿਆਂ ਸਿਰ ਤੇ ਹੱਥ ਰੱਖਿਆ।
ਇੰਜ ਲੱਗਾ ਜਿਵੇਂ ਪੁੱਤਰ ਬੋਲਿਆ।
ਮਾਂ ਮੈਂ ਮੁੜ ਤੇਰਾ ਪੁੱਤਰ ਬਣਨਾਂ।
ਦੇਸ਼ ਲਈ ਫਿਰ ਇੰਜ ਹੀ ਲੜਨਾ।
ਹਾਲੇ ਕਰਜ਼ ਨਾਂ ਉਤਰਿਆ ਪੂਰਾ।
ਛੋਟੀ ਉਮਰ 'ਚ  ਹੀ ਮੈਂ ਚੱਲਾ ਦੂਰ ਆ।
ਪਰ ਮਾਂ ਤੁਹਾਡਾ ਹੀ ਪੁੱਤਰ ਬਣਕੇ।
ਇਸ ਧਰਤੀ ਤੇ ਫਿਰ ਆਵਾਂਗਾ।
ਦੇਸ਼ ਦੀ ਖਾਤਿਰ ਫਿਰ ਵਾਰ ਕੇ ਜਿੰਦੜੀ।
ਸਾਰਾ ਕਰਜ਼ ਚੁਕਾ ਜਾਵਾਂਗਾ।
         ਪਰਮਜੀਤ ਕੌਰ ਭੁਲਾਣਾ।
 
9877262705
Have something to say? Post your comment