Friday, July 10, 2020
FOLLOW US ON

Article

ਕਦੇ ਲੱਗਦਾ ਮੇਰਾ ਕੀ ਕਸੂਰ ਅਤੇ ਕਦੇ ਲੱਗਦਾ -------

June 24, 2020 08:38 PM

ਕਦੇ ਲੱਗਦਾ ਮੇਰਾ ਕੀ ਕਸੂਰ ਅਤੇ ਕਦੇ ਲੱਗਦਾ  --------- 

               ਜਦੋਂ ਬੰਦਾ ਚਾਰੇ ਪਾਸਿਓਂ ਮੁਸੀਬਤ ਵਿੱਚ ਫਸ ਜਾਏ ਤਾਂ ਉਹ ਸੋਚਦਾ ਹੈ ਕਿ ਮੇਰਾ ਕੀ ਕਸੂਰ ਹੈ ਜੋ ਇਸ ਬਿਪਤਾ ਨੇ ਆ ਘੇਰਿਆ।ਹਾਂ, ਕਦੇ ਜੇਕਰ ਡੂੰਘੀ ਸੋਚ ਨਾਲ ਸੋਚੀਏ ਤਾਂ ਕਦੇ ਲੱਗਦਾ ਹੈ ਕਿ ਮੇਰਾ ਵੀ ਕਸੂਰ ਹੈ।ਖੈਰ ਕਸੂਰ ਤਾਂ ਸੱਭ ਦਾ ਹੈ ਕਿਸੇ ਦਾ ਘੱਟ ਤੇ ਕਿਸੇ ਦਾ ਵੱਧ। ਸਾਡੀ ਸਮਸਿਆ ਇਹ ਹੈ ਕਿ ਅਸੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ। ਅੱਜ ਸਰਕਾਰ ਨੂੰ ਸਾਰੇ ਟੈਕਸ ਦੇਣ ਤੋਂ ਬਾਅਦ ਵੀ ਲੋਕਾਂ ਨੂੰ ਹਰ ਸਹੂਲਤ ਲਈ ਪੈਸੇ ਖਰਚਣੇ ਪੈਂਦੇ ਹਨ।ਜਦੋਂ ਟੈਕਸ ਦੇਣ ਤੋਂ ਬਾਅਦ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੇ ਖਰਚੇ ਨਾਲ ਕਰਜ਼ਾ ਚੜ੍ਹਦਾ ਹੈ ਤਾਂ ਅਸੀਂ ਪੀਣ ਪੀ ਪੀ ਕੇ ਸਰਕਾਰ ਨੂੰ ਅਤੇ ਸਿਸਟਮ ਨੂੰ ਕੋਸਦੇ ਹਾਂ। ਅਸੀਂ ਆਮ ਹੀ ਕਹਿੰਦੇ ਹਾਂ  ਕਿ ਗਰੀਬ ਲਈ ਇਲਾਜ ਕਰਵਾਉਣਾ ਬਹੁਤ ਔਖਾ ਹੈ। ਪਰ ਕਦੇ ਗਰੀਬ ਨੇ ਇਹ ਸੋਚਿਆ ਕਿ ਮੈਨੂੰ ਇਲਾਜ ਕਰਵਾਉਣਾ ਔਖਾ ਕਿਉਂ ਹੈ।ਜੇਕਰ ਅੱਜ ਦੇ ਹਾਲਾ ਤਾਂ ਨੂੰ ਸਾਹਮਣੇ ਰੱਖ ਕੇ ਗੱਲ ਕਰੀਏ ਤਾਂ ਮੱਧ ਵਰਗ ਬੁਰੀ ਤਰ੍ਹਾਂ ਪਿਸ ਰਿਹਾ ਹੈ। ਮੈਂ ਇੱਕ ਅਰਥ ਸ਼ਾਸਤਰੀ ਦੀ ਗੱਲ ਸੁਣੀ ਜੋ ਮੈਨੂੰ ਬਹੁਤ ਕੁੱਝ ਸਮਝਾ ਗਈ ।ਉਸ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਨੂੰ ਮੱਧ ਵਰਗ ਨਾਲ ਕੋਈ ਹਮਦਰਦੀ ਨਹੀਂ ਹੈ। ਇਹ ਸ਼੍ਰੇਣੀ ਸਿਰਫ਼ ਚਾਰ ਪ੍ਰਤੀਸ਼ਤ ਹੈ। ਉਸਦਾ ਮਤਲਬ ਸੀ ਕਿ ਇਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਘੱਟ ਹਨ।ਅਮੀਰਾਂ ਵਰਗ ਚੋਣਾਂ ਵੇਲੇ ਫੰਡ ਦਿੰਦਾ ਹੈ ਅਤੇ ਨਿਚਲਾ ਵਰਗ ਲਾਲਚ ਵਿੱਚ ਆ ਕੇ  ਵੋਟਾਂ ਪਾਉਂਦਾ ਹੈ।ਮੇਰਾ ਨਿੱਜੀ ਤਜਰਬਾ ਹੈ। ਮੈਂ ਕਿਸੇ ਚੋਣ ਤੋਂ ਪਹਿਲਾਂ ਆਪਣੇ ਪਿੰਡ ਗਈ ਸੀ।ਉਨ੍ਹਾਂ ਦਾ ਬੜਾ ਸਾਫ ਕਹਿਣਾ ਸੀ ਕਿ ਜੋ ਮਿਲਦਾ ਹੈ ਲੈ ਲਵੋ,ਬਾਅਦ ਵਿੱਚ ਕੋਈ ਬਾਤ ਨਹੀਂ ਪੁੱਛਣ ਆਉਂਦਾ। ਉਨ੍ਹਾਂ ਨੂੰ ਆਪਣੀਆਂ ਸਿਹਤ ਸਹੂਲਤਾਂ ਮਿਲਣ ਜਾਂ ਨਾ ਮਿਲਣ ਦਾ ਕੋਈ ਫਿਕਰ ਨਹੀਂ। ਆਪਣੀ ਅਗਲੀ ਪੀੜ੍ਹੀ ਕਿਵੇਂ ਗਰਕ ਰਹੀ ਹੈ, ਉਸ ਬਾਰੇ ਕੋਈ ਸੋਚ ਨਹੀਂ। ਦੂਸਰੇ ਪਾਸੇ ਜਿਸਨੇ ਵੋਟ ਖਰੀਦੀ ਹੈ ਉਹ ਕਿਉਂ ਕੁੱਝ ਕਰੇਗਾ, ਉਸ ਨੇ ਤਾਂ ਵੋਟਾਂ ਖਰੀਦੀਆਂ ਹੋਈਆਂ ਹਨ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸਨੇ ਵੋਟ ਵੇਚੀ ਨਹੀਂ, ਜਿਸ ਨੇ ਸਰਕਾਰ ਨੂੰ ਟੈਕਸ ਵੀ ਦਿੱਤਾ,ਉਸ ਨੂੰ ਸਜ਼

 ਕਿਉਂ ਮਿਲ ਰਹੀ ਹੈ। ਉਸ ਦਾ ਕੀ ਕਸੂਰ ਹੈ। ਹਾਂ, ਕਈ ਵਾਰ ਲੱਗਦਾ ਹੈ ਕਿ ਟੈਕਸ ਦੇਣ ਵਾਲਿਆਂ ਦਾ ਵੀ ਕਸੂਰ ਹੈ--- ਉਹ ਟੈਕਸ ਦਿੰਦੇ ਹਨ ਅਤੇ ਆਪਣੀਆਂ ਤਕਲੀਫਾਂ ਲੁਕੋ ਲੈਂਦੇ ਹਨ ਕਿ ਇਸ ਵਿੱਚ ਸਾਡੀ ਬੇਇਜ਼ਤੀ ਹੋ ਜਾਵੇਗੀ।  ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 
 
Have something to say? Post your comment