Friday, July 10, 2020
FOLLOW US ON

Article

ਸਮਾਜਿਕ ਸਾਂਝ ਦਾ ਪ੍ਰਤੀਕ ਸੀ _ ਉਲਾਂਭਾ

June 25, 2020 08:38 PM

ਸਮਾਜਿਕ ਸਾਂਝ ਦਾ ਪ੍ਰਤੀਕ ਸੀ _ ਉਲਾਂਭਾ  


ਪੰਜਾਬ ਦੇ ਪੇਂਡੂੰ ਵਿਰਸੇ ਵਿੱਚ ਇੱਕ ਦੂਜੇ ਨੂੰ ਉਲਾਂਭਾ ਦੇਣਾ ਇੱਕ ਸਲੀਕਾ ਸੀ ਜਿਸ ਵਿੱਚੋਂ ਸਮਾਜਿਕ ਸਾਂਝ ਝਲਕਦੀ ਸੀ ।  ਅਤੀਤ ਤੋਂ ਵਰਤਮਾਨ ਤੱਕ ਘਰਾਂ ਮੁਹੱਲਿਆ ਅਤੇ  ਪਿੰਡਾਂ ਵਿੱਚ ਲੜਾਈ ਝਗੜੇ ਚਲਦੇ ਰਹਿੰਦੇ ਹਨ । ਪਿਛਲੇ ਸਮੇਂ ਵਿੱਚ ਲੜਾਈ ਝਗੜੇ ਬਹੁਤੇ ਅਸੱਭਿਅਤ ਨਹੀਂ ਸਨ ਜਿੰਨੇ ਹੁਣ ਹਨ । ਜਦੋਂ ਕਿਸੇ ਦੀ ਗਲਤੀ ਹੁੰਦੀ ਸੀ ਤਾਂ ਉਸਦੇ ਘਰ ਜਾ ਕੇ ਉਲਾਂਭਾ ਦੇ ਕੇ ਅਗ਼ਾਰਾ ਲਾਹ ਲਿਆ ਜਾਂਦਾ ਸੀ । ਉਲਾਂਭਾ ਲੈਣ ਅਤੇ ਦੇਣ ਵਾਲਾ  ਮਾੜੇ ਮੋਟੇ ਮਨ _ ਮੁਟਾਵ ਨਾਲ  ਭਾਰ ਜਿਹਾ ਲਾਹ ਕੇ ਭਵਿੱਖ ਲਈ ਸੁਚੇਤ ਹੋ ਜਾਂਦਾ ਸੀ ।
                   ਭਾਈਚਾਰਕ ਏਕਤਾ  ਕਰਕੇ ਹੀ ਉਲਾਂਭਾ ਦਿੱਤਾ ਜਾਂਦਾ ਸੀ ਤਾਂ ਜੋ ਪ੍ਰੇਮ ਭਾਵ ਬਣਿਆ ਰਹੇ । ਬੱਚੇ ਚੋਰ ਮੋਹਰੀ ਨਾਲ ਦੇਖਦੇ ਰਹਿੰਦੇ ਸਨ ਕੇ ਫਲਾਣਾ  ਬੰਦਾ ਸਾਡੇ ਘਰ ਉਲਾਂਭਾ ਲੈ ਕੇ ਆਵੇਗਾ ।  ਉਸ ਉਲਾਂਭੇ ਨੂੰ ਸਾਂਭਣ ਲਈ ਬੱਚੇ ਗਿਣਤੀਆਂ ਮਿਣਤੀਆਂ ਦੀ ਮੁਹਾਰਤ ਵੀ ਰੱਖਦੇ ਸਨ । ਘਰਾਂ ਵਿੱਚ ਦਰਾਣੀ _ ਜਠਾਣੀ ਆਪਣੇ ਬੱਚੇ ਦਾ  ਉਲਾਂਭਾ ਸਹਿਣ ਲਈ  ਸੰਯੁਕਤ ਪਰਿਵਾਰ ਕਰਕੇ ਮਂਬੂਰ ਹੁੰਦੀਆਂ ਸਨ । ਇਨ੍ਹਾਂ ਪਰਿਵਾਰਾਂ ਵਿੱਚ ਦਿੱਤੇ ਅਤੇ ਲਏ ਉਲਾਂਭੇ ਦਾ  ਪਰਖ ਪੜਚੋਲ ਹੁੰਦਾ ਸੀ ਜਿਸ ਸਦਕੇ ਭਵਿੱਖ  ਲਈ  ਸਾਰਥਿਕ ਸਿੱਧ ਹੁੰਦਾ ਸੀ ।  
                           ਸਮਾਜ ਦੇ ±ਿਸਟਾਚਾਰ ਸੱਭਿਅਤਾ , ਸਲੀਕੇ ਅਤੇ ਤਰੀਕੇ ਨੂੰ ਉਲਾਂਭਾ ਦੇਣ ਸਮੇਂ ਜੇ ਅੱਖੋਂ ਉਹਲੇ ਕੀਤਾ  ਜਾਂਦਾ ਤਾਂ ਪੁਆੜੇ ਵੀ ਪੈ ਜਾਂਦੇ ਸਨ । ਫਿਰ ਨਿਬੇੜਾ ਪੰਚਾਇਤਾਂ ਸੱਥਾਂ ਵਿੱਚ ਹੁੰਦਾ ਸੀ । ਸੱਭਿਅਤਾ ਅਤੇ ਸਲੀਕੇ ਦੀ ਗਵਾਹੀ ਹੀ ਉਲਾਂਭਾ ਸਹਿਣ ਵਿੱਚ ਲੁਕੀ ਹੋਈ ਸੀ । ਇੱਕੇ ਦੂਜੇ ਦੇ ਘਰ ਜਾ ਕੇ  ਉਲਾਂਭਾ ਦੇਣ ਤੱਕ ਹੀ ਸੀਮਤ ਰਿਹਾ ਜਾਂਦਾ ਸੀ ।ਗਲਤੀ ਦੱਸ ਕੇ ਵਾਪਸ ਘਰ ਆ ਜਾਂਦੇ ਸਨ । ਇਸ ਤੋਂ ਅੱਗੇ ਨਹੀਂ ਤੁਰਿਆ ਜਾਂਦਾ ਸੀ । ਸਮਾਜੀ ਗੰਢਾਂ ਨੂੰ ਰੋਕਣ ਲਈ ਉਲਾਂਭਾ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਸੀ । ਸਹਿਜੇ ਸਹਿਜੇ ਗਲਤੀ ਦਾ ਅਹਿਸਾਸ ਹੋ ਕੇ ਨਿਬੇੜਾ ਵੀ ਹੋ ਜਾਂਦਾ  ਸੀ ।
                                 ਅੱਜ ਠਰੰਮੇ ਅਤੇ ±ਾਂਤੀ ਦੇ ਖੁਸਣ ਨਾਲ ਉਲਾਂਭਾ ਦੇਣ ਦੇ ਨਾਲ ਸ਼ਭਾਜੀ ਮੋੜਨ ਦਾ ਵਰਤਾਰਾ ਵੀ ਚੱਲਦਾ ਹੈ । ਸਿੱਖਣ ਦੀ ਬਜਾਏ ਬੇਚੈਨੀ ਪੈਦਾ ਕੀਤੀ ਜਾਂਦੀ ਹੈ । ਧੀ ਦਾ ਉਲਾਂਭਾ ±ਰਮ ਸਾਰ ਮੰਨਿਆ ਜਾਂਦਾ ਸੀ ਪਰ ਪੁੱaਤ ਦਾ ਉਲਾਂਭਾ ਕਈ ਤਰ੍ਹਾਂ ਦੇ ਸੁਨੇਹੇ ਦਿੰਦਾ ਸੀ । ਬੀਤੇ ਂਮਾਨੇ ਵਿੱਚ ਲੋਕ ਬੋਲੀ ਮ±ਹੂਰ ਸੀ  ।
ੌ ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਦਾਂ ਤਾਂਬਾ ,  
 ਪੁੱਤ ਸਰਦਾਰਾਂ ਦਾ ਘਰ ਘਰ ਮਿਲੇ ਉਲਾਂਭਾ ੌ

ਉਲਾਂਭੇ ਲਿਆਣ ਵਾਲੇ ਬੱਚੇ ਨੂੰ ਘਰ ±ਰੀਕੇ ਵਿੱਚ ਸਮਝਾ ਕੇ ਲੀਹੇ ਪਾਇਆ ਜਾਂਦਾ ਸੀ । ਇਸ ਨਾਲ ਬੱਚੇ ਦਾ ਭਵਿੱਖ ਸੰਵਰਦਾ ਸੀ । ਉਲਾਂਭੇ ਨੂੰ ਇੱਕ ਦਮ ਬੁਰਾ ਤਾਂ ਮੰਨਿਆ ਜਾਂਦਾ ਸੀ ਪਰ ਹੌਲੀ ਹੌਲੀ ਉਸ ਤੇ ਅਮਲ ਕੀਤਾ ਜਾਂਦਾ ਸੀ । ਅੱਜ ਉਲਾਂਭੇ ਦਾ ਰੂਪ ਬਦਲ ਕੇ ਅੱਗ ਫੱਕੀ ਜਾਂਦੀ ਹੈ । ਜਿਸ ਦਾ ਭਵਿੱਖ ਨੁਕਸਾਨ ਦੇਹ ਹੁੰਦਾ ਹੈ । ਅੱਜ ਕਿਸੇ ਦੀ ਗਲਤੀ ਤੇ ਉਲਾਂਭਾ ਦੇਣ ਤੋਂ ਪਾਸਾ ਵੀ ਵੱਟਿਆ ਜਾਂਦਾ ਹੈ ਇੱਕ ਚੁੱਪ ਸੌ ਸੁੱਖ ਦਾ ਆਸਰਾ ਲੈ ਲਿਆ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਸਮਾਜ ਨੇ ਜਿਸ ਰਫਤਾਰ ਨਾਲ ਤਰੱਕੀ ਕੀਤੀ ਉਸੇ ਰਫਤਾਰ ਨਾਲ ਸਲੀਕਾ ਸਮੇਂ ਦਾ ਹਾਣੀ ਨਹੀਂ ਬਣ ਸਕਿਆ । ਇਹੀ ਕਾਰਨ ਹੈ ਕਿ ਛੋਟੀਆਂ ਗੱਲਾਂ ਤੋਂ ਅੱਜ ਵੱਡੇ ਪੁਆੜੇ ਪੈ ਜਾਂਦੇ ਹਨ । ਲੋੜ ਹੈ ਅਤੀਤ ਦੀ ਸਹਿਣ±ੀਲਤਾ ਘੋਖਣ ਦੀ ਤਾਂ ਜੋ ਅੱਜ ਵੀ ਉਲਾਂਭੇ ਵਿੱਚੋਂ ਸਲੀਕਾ ਝਲਕੇ ਅਤੇ ਸੁਨਹਿਰੀ ਭਵਿੱਖ ਦੀ ਆਸ ਬੱਝੇ ।  
                              ਸੁਖਪਾਲ ਸਿੰਘ ਗਿੱਲ
                                   9878111445

Have something to say? Post your comment