Friday, July 10, 2020
FOLLOW US ON

Article

ਲਘੂ ਕਥਾ ਸੱਚਾਈ / ' ਆਂਦਰ ਮਾਂ ਦੀ '

June 25, 2020 08:39 PM
ਲਘੂ ਕਥਾ ਸੱਚਾਈ  
                    '  ਆਂਦਰ ਮਾਂ ਦੀ '
ਅਸੀਂ ਪੰਜ ਭੈਣ ਭਰਾ ਸਾਂ, ਸਾਰਿਆਂ 'ਚ ਮੈਂ ਛੋਟਾ ਸੀ । ਬਾਕੀ ਮੇਰੇ ਭੈਣ ਭਰਾ ਸਭ ਤੁਰ ਗਏ । ਮੈਂ ਮੰਜੇ 'ਤੇ ਪਿਆ ਕਿਸੇ ਹੋਰ ਬੀਮਾਰੀ ਤੋਂ ਪੀੜਤ ਸੀ । ਮਾਤਾ ਜੀ ਅਖੀਰਲੇ ਸਾਹ ਗਿਣ ਰਹੀ ਸੀ । ਸਾਰਾ ਪਰਿਵਾਰ ਕੱਠਾ ਹੋ ਗਿਆ ਤੇ ਰੈਅ ਕਰਨ ਲੱਗਾ ਕਿ, ' ਮਾਤਾ ਜੀ ਦਾ ਵਧੀਆ ਢੰਗ ਤਰੀਕੇ ਨਾਲ ਭੋਗ ਤੇ ਅੰਤਿਮ ਅਰਦਾਸ ਕਰਾਂਗੇ ।
   ਜਦ ਮੇਰੀ ਜਨਮਦਾਤੀ ਦੇ ਮੂੰਹੋਂ,  ਇਹ ਸ਼ਬਦ ਨਿਕਲੇ,' ਕਿ ਅਜੇ ਮੇਰੇ ਪੇਟ ਦੀਆਂ ਆਂਦਰਾਂ ਮੰਜੇ'ਤੇ ਪਈਆਂ ਹਨ, ਜਿਹਨਾਂ ਨੂੰ ਮੈਂ ਨੌਂ ਮਹੀਨੇ ਆਪਣੇ ਪੇਟ 'ਚ ਸਾਂਭ ਸੰਭਾਲ ਕੇ ਰੱਖਿਆ ਹੋਇਆ ਸੀ ਤਾਂ ਸਾਰੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗ ਪਏ । ਮੇਰਾ ਹੌਂਸਲਾ ਵੱਧ ਕੇ ਉਸ ਮਮਤਾ ਦੀ ਮੂਰਤ ਵੱਲ ਅਹੁਲ ਗਿਆ, ਜਿੱਥੋਂ ਮੈਨੂੰ ਜਿੰਦਗੀ ਦਾ ਸਕੂਨ ਮਿਲ ਗਿਆ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ  
81465 93089
Have something to say? Post your comment