Friday, July 10, 2020
FOLLOW US ON

News

ਟਰੰਪ ਦੀ ਰੈਲੀ ਕਾਮਯਾਬ ਰਹੀ, ਜਿੱਤ ਦੇ ਸੰਕੇਤ ਆਏ ਸਾਹਮਣੇ

June 25, 2020 08:40 PM

ਟਰੰਪ ਦੀ ਰੈਲੀ ਕਾਮਯਾਬ ਰਹੀ, ਜਿੱਤ ਦੇ ਸੰਕੇਤ ਆਏ ਸਾਹਮਣੇ

ਵਾਸ਼ਿੰਗਟਨ, ਡੀ. ਸੀ 24 ਜੂਨ (ਰਾਜ ਗੋਗਨਾ)- ਬੀਤੇਂ ਦਿਨ ਰਿਪਬਲਿਕਨ ਪਾਰਟੀ ਦੀ ਰੈਲੀ ਬਾਰੇ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਬਾਰੇ ਉਹ ਅਖਬਾਰਾਂ ਲਿਖ ਰਹੀਆਂ ਹਨ, ਜਿਨ੍ਹਾਂ ਨੇ ਰੈਲੀ ਦੇ ਪੱਖਾਂ ਨੂੰ ਅੱਖੋਂ ਪਰੋਖੇ ਹੋ ਕੇ ਦੇਖਿਆ ਹੈ। ਜਦਕਿ ਰੈਲ਼ੀ ਬਹੁਤ ਹੀ ਕਾਮਯਾਬ ਰਹੀ ਹੈ ਤੇ ਵਖਰੀਆਂ ਪੈੜਾ ਪਾ ਗਈ ਹੈ।ਇਸ ਰੈਲੀ ਰਾਹੀਂ ਸੰਦੇਸ਼ ਸਾਰਿਆਂ ਨੂੰ ਇਹ ਗਿਆ ਹੈ ਕਿ ਅਮਰੀਕਾ ਸਿਰਫ ਤੇ ਸਿਰਫ ਟਰੰਪ ਦੇ ਹੱਥਾਂ ਵਿੱਚ ਮਜ਼ਬੂਤ ਹੈ। ਇਸ ਲਈ ਸੈਨੇਟਰ ਤੇ ਕਾਂਗਰਸ ਵਿੱਚ ਵੀ ਬਹੁਮਤ ਦੇਣਾ ਸਮੇਂ ਦੀ ਲੋੜ ਹੈ। ਅੱਜ ਦੀ ਤਾਰੀਖ ਵਿੱਚ ਇੱਕ ਸਖਤ ਪ੍ਰਸ਼ਾਸਨ ਦੀ ਲੋੜ ਹੈ। ਜੋ ਫੈਸਲੇ ਲੈ ਸਕਦਾ ਹੈ। ਵਪਾਰਕ ਅਦਾਰੇ ਵੀ ਇਹ ਮੰਨਦੇ ਹਨ ਕਿ ਟਰੰਪ ਦੀਆਂ ਨੀਤੀਆਂ ਹੀ ਅਮਰੀਕਾ ਨੂੰ ਮਜ਼ਬੂਤ ਕਰ ਸਕਦੀਆਂ ਹਨ।
>> ਜਸਦੀਪ ਸਿੰਘ ਜੱਸੀ ਜੋ ਟਰੰਪ ਦੇ ਚੋਣ ਪ੍ਰਚਾਰਕ ਟੀਮ ਦੇ ਸਿਰਕੱਢ ਨੇਤਾ ਹਨ। ਉਹਨਾਂ ਨੇ ਆਪਣੀ ਰੈਲੀ ਦੀ ਸ਼ਮੂਲੀਅਤ ਤੋਂ ਜਾਣੂ ਕਰਵਾਉਂਦੇ ਦੱਸਿਆ ਕਿ ਟਰੰਪ ਦੇ ਆਉਣ ਤੋਂ ਪਹਿਲਾ ਕੁਝ ਮੀਡੀਆ ਵਾਲਿਆਂ ਖਾਲੀ ਕੁਰਸੀਆਂ ਦੀਆਂ ਤਸਵੀਰਾਂ ਖਿੱਚ ਕੇ ਪਾਈਆਂ ਹਨ। ਜਦਕਿ ਏਡੀ ਭਰਵੀਂ ਰੈਲੀ ਅਸੀਂ ਪਹਿਲਾਂ ਕਿਧਰੇ ਵੀ ਨਹੀਂ ਵੇਖੀ। ਜਿਉਂ ਹੀ ਟਰੰਪ ਨੇ ਰੈਲੀ ਵਿੱਚ ਐਂਟਰੀ ਲਈ ਸਭ ਪਾਸੇ ਟਰੰਪ-ਟਰੰਪ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਉਹਨਾਂ ਦਾਅਵਾ ਕੀਤਾ  ਹੈ ਕਿ ਟਰੰਪ ਭਾਰੀ ਬਹੁਮਤ ਨਾਲ ਜਿੱਤਣਗੇ। ੳਹਨਾ ਅੱਗੇ ਕਿਹਾ ਕਿ ਪੁਲਿਸ ਨੂੰ ਰਿਫਾਰਮ ਕਰਕੇ ਉਹਨਾ ਅਜਿਹਾ ਇਤਹਾਸਸਿਰਜਿਆਂ ਹੈ। ਜਿਸ ਦੀ ਚਰਚਾ ਪੂਰੇ ਅਮਰੀਕਾ ਵਿੱਚ ਹੈ।ਸਾਜਿਦ ਤਰਾਰ ਜੋ ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਹਨ। ਉਹਨਾਂ ਦੱਸਿਆ ਕਿ ਰੈਲੀ ਵਿੱਚ ਰਜਿਸਟ੍ਰੇਸ਼ਨ ਬਹੁਤਾਤ ਵਿੱਚ ਹੋ ਗਈ ਸੀ। ਜਿਸ ਨੂੰ ਰੋਕਣਾ ਪਿਆ ਸੀ, ਕਿਉਂਕਿ ਜਗ੍ਹਾ ਅਨੁਸਾਰ ਹੀ ਲੋਕਾਂ ਦੀ ਗਿਣਤੀ ਨੂੰ ਤਰਜੀਹ ਦਿੱਤੀ ਗਈ ਸੀ। ਰੈਲ਼ੀ ਇੱਕ ਅਜਿਹਾ ਮੀਲ ਪੱਥਰ ਦਰਜ ਕਰ ਗਈ ਹੈ ਜਿਸ ਦੀ ਪੂਰੇ ਅਮਰੀਕਾ ਵਿੱਚ ਗੂੰਜ ਹੈ।ਜ਼ਿਕਰਯੋਗ ਹੈ ਕਿ ਟਰੰਪ ਸਾਹਿਬ ਇਸੇ ਲਈ ਫੇਕ ਮੀਡੀਆ ਦਾ ਜ਼ਿਕਰ ਕਰਦੇ ਹਨ । ਕਿਉਂਕਿ ਫੇਕ ਮੀਡੀਆ ਨੇ ਹਮੇਸ਼ਾ ਨਾਕਾਰਾਤਮਿਕ ਸੋਚ ਨੂੰ ਹੀ ਉਭਾਰਨਾ ਹੁੰਦਾ ਹੈ। ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲਗਦਾ। ਟਰੰਪ ਦੇ ਬੋਲਡ ਫੈਸਲੇ ਅਮਰੀਕਾ ਲਈ ਵਧੀਆ ਹਨ। ਉਹ ਜੋ ਕਹਿੰਦੇ ਹਨ,ਉਹ ਕਰਦੇ ਹਨ। ਭਾਵੇਂ ਅੱਜ ਦੀ ਤਾਰੀਖ ਵਿੱਚ ਇੰਮੀਗ੍ਰਾਂਟਸ ਖੁਸ਼ ਨਹੀਂ ਹਨ। ਪਰ ਟਰੰਪ ਹੀ ਉਹਨਾਂ ਨੂੰ ਪੇਪਰ ਦੇਵੇਗਾ। ਇਹ ਗੱਲ ਯਾਦ ਰੱਖਣਾ। ਟਰੰਪ ਦੀ ਦੂਰ- ਅੰਦੇਸ਼ੀ ਅਤੇ ਸੋਚ ਅਮਰੀਕਾ ਦੀ ਬਿਹਤਰੀ ਲਈ ਕਦਮ ਸਹੀ ਪੁੱਟ ਰਹੀ ਹੈ।ਕੋਰੋਨਾ ਮਹਾਮਾਰੀ ਦੌਰਾਨ ਟਰੰਪ ਵਲੋਂ ਹਰੇਕ ਟੈਕਸ ਦੇਣ ਵਾਲੇ ਨੂੰ 2400 ਡਾਲਰ ਦੇਣਾ, ਵਪਾਰਕ ਅਦਾਰਿਆਂ ਨੂੰ ਵਿਆਜ਼ ਮੁਕਤ ਗਰਾਂਟ ਦੇਣਾ, ਵਰਕਰਾਂ ਨੂੰ ਮਾਲੀ ਮਦਦ ਦੇਣਾ। ਅਗਲੇ ਕੁਝ ਦਿਨਾਂ ਵਿੱਚ ਫਿਰ ਉਹ ਕੁਝ ਅਜਿਹੇ ਬਿੱਲ ਲਿਆ ਰਹੇ ਹਨ , ਜੋ ਅਮਰੀਕਾ ਦੇ ਬਸ਼ਿੰਦਿਆਂ ਲਈ ਕਾਰਗਰ ਸਾਬਤ ਹੋਣਗੇ। ਅਜਿਹਾ ਕੁਝ ਉਹਨਾਂ ਵਲੋਂ ਰੈਲੀ ਦੌਰਾਨ ਸੰਕੇਤ ਵੀ ਦਿਤੇ ਹਨ ,ਕਿ ਉਹ ਅਮਰੀਕਾ ਦੀ ਆਰਥਿਕ ਮੰਦੀ ਨੂੰ ਦੋ ਮਹੀਨਿਆਂ ਵਿੱਚ ਪੈਰਾਂ ਤੇ ਕਰ ਦੇਣਗੇ, ਨੌਕਰੀਆਂ ਨੂੰ ਵੀ ਉਹ ਮਜ਼ਬੂਤੀ ਨਾਲ ਉਭਾਰਨਗੇ।ਅਜਿਹੇ ਸੰਕੇਤਾਂ ਤੋਂ ਸਹਿਜੇ ਹੀ ਨਜ਼ਰ ਆਉਂਦਾ ਹੈ ਕਿ ਇਸ ਵਾਰ ਟਰੰਪ ਦੀ ਜਿੱਤ ਯਕੀਨੀ ਹੈ। ਕੋਰੋਨਾ ਮਹਾਮਾਰੀ ਦੌਰਾਨ ਏਡਾ ਵੱਡਾ ਇਕੱਠ ਉਹਨਾਂ ਦੀ ਜਿੱਤ ਦਾ ਸੰਕੇਤ ਜਾਪਦਾ ਹੈ ਕਿ ਉਹ ਇਸ ਵਾਰ ਡੈਮੋਕਰੇਟਰਾਂ ਦੀਆਂ ਵੋਟਾਂ ਵੀ ਹਥਿਆ ਲੈਣਗੇ। ਕਿਉਂਕਿ ਹਰੇਕ ਅਮਰੀਕਾ ਨੂੰ ਮਜ਼ਬੂਤ ਹੋਣਾ ਵੇਖਣਾ ਚਾਹੁੰਦਾ ਹੈ। ਜੋ ਸਿਰਫ ਟਰੰਪ ਦੇ ਹੱਥਾਂ ਵਿੱਚ ਹੀ ਮੁਮਕਿਨ ਹੈ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-