Friday, July 10, 2020
FOLLOW US ON

News

ਟ੍ਰੇਨਾਂ ਦੇ ਵਿਚ ਹੁਣ ਪਾਲਤੂ ਜਾਨਵਰ ਕੁੱਤੇ-ਬਿੱਲੀਆਂ ਨੂੰ ਸਫਰ ਕਰਨ ਦੀ ਮਿਲੀ ਇਜਾਜਤ-12% ਨੇ ਸਿਰਫ ਕੀਤਾ ਵਿਰੋਧ

June 25, 2020 08:51 PM

ਮੰਗ ਪੂਰੀ-ਨਾ ਰਹੇਗੀ ਦੂਰੀ


ਟ੍ਰੇਨਾਂ ਦੇ ਵਿਚ ਹੁਣ ਪਾਲਤੂ ਜਾਨਵਰ ਕੁੱਤੇ-ਬਿੱਲੀਆਂ ਨੂੰ ਸਫਰ ਕਰਨ ਦੀ ਮਿਲੀ ਇਜਾਜਤ-12% ਨੇ ਸਿਰਫ ਕੀਤਾ ਵਿਰੋਧ


ਔਕਲੈਂਡ 25 ਜੂਨ (ਹਰਜਿੰਦਰ ਸਿੰਘ ਬਸਿਆਲਾ)-ਜਿਹੜੇ ਲੋਕ ਆਪਣੇ ਪਾਲਤੂ ਜਾਨਵਰਾਂ ਜਿਵੇਂ ਕੁੱਤੇ-ਬਿਲੀਆਂ ਆਦਿ ਨੂੰ ਇਕਲਿਆ ਘਰ ਛੱਡ ਕੇ ਦੂਰੀ ਨਹੀਂ ਬਨਾਉਣਾ ਚਾਹੁੰਦੇ, ਦੇ ਲਈ ਚੰਗੀ ਖਬਰ ਹੈ ਕਿ ਹੁਣ ਇਹ ਦੂਰੀ ਖਤਮ ਹੋ ਜਾਵੇਗੀ ਕਿਉਂਕ ਉਹ ਹੁਣ ਟ੍ਰੇਨਾਂ ਦੇ ਵਿਚ ਆਪਣੇ ਪਿਆਰੇ ਜਾਨਵਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਲਿਜਾ ਸਕਣਗੇ। ਇਹ ਕਾਫੀ ਦੇਰ ਤੋਂ ਮੰਗ ਚੱਲੀ ਆ ਰਹੀ ਸੀ ਪਰ ਸੁਰੱਖਿਆ ਦਾ ਮੱਦੇਨਜ਼ਰ ਸਵੀਕਾਰੀ ਨਹੀਂ ਜਾ ਰਹੀ ਸੀ। ਇਸ ਸਬੰਧੀ ਲੋਕਾਂ ਦੀ ਰਾਏ ਲਈ ਗਈ ਤਾਂ ਸਿਰਫ 12% ਲੋਕਾਂ ਨੇ ਹੀ ਇਸ ਉਤੇ ਇਤਰਾਜ ਉਠਾਇਆ ਜਿਸ ਕਰਕੇ ਹੁਣ ਟ੍ਰੇਨਾਂ ਦੇ ਵਿਚ ਅਜਿਹੇ ਪਾਲਤੂ ਜਾਨਵਰ ਆਪਣੇ ਮਾਲਕ ਜਾਂ ਹੈਂਡਲਰ ਦੇ ਨਾਲ ਜਾ ਸਕਣਗੇ। ਇਹ ਪਾਲਤੂ ਜਾਨਵਰ ਸਵੇਰੇ 9 ਵਜੇ ਤੋਂ 3 ਵਜੇ ਦਰਮਿਆਨ ਟ੍ਰੇਨਾਂ ਵਿਚ ਸਫਰ ਕਰ ਸਕਦੇ ਹਨ। ਇਸ ਤੋਂ ਇਲਾਵਾ ਰਾਤ 6.30 ਤੋਂ ਬਾਅਦ ਅਤੇ ਵੀਕਐਂਡ ਜਾਂ ਛੁੱਟੀ ਵਾਲੇ ਦਿਨ ਸਾਰਾ ਦਿਨ ਸਫਰ ਕਰ ਸਕਦੇ ਹਨ। ਕੁੱਤਿਆਂ ਦੇ ਮੂੰਹ ਉਤੇ ਮਜ਼ਲ (ਮੰਜੂਰਸ਼ੁਦਾ ਜਾਲੀ ਜਾਂ ਛਿੱਕਲੀ) ਲਗਾਉਣੀ ਜ਼ਰੂਰੀ ਕੀਤੀ ਗਈ ਹੈ ਤਾਂ ਕਿ ਜਨਵਰ ਕਿਸੀ ਨੂੰ ਵੱਢ ਨਾ ਸਕੇ। ਟ੍ਰੇਨ ਦੇ ਵਿਚ ਕੁਤਿਆਂ ਦੇ ਜੰਗਲੇ ਆਦਿ ਨੂੰ ਵੀ ਲਿਜਾਇਆ ਜਾ ਸਕੇਗਾ। ਇਸਦਾ ਆਕਾਰ ਐਨਾ ਛੋਟਾ ਹੋਣਾ ਚਾਹੀਦਾ ਹੈ ਕਿ ਉਹ ਜਾਂ ਤਾਂ ਸੀਟ ਥੱਲੇ ਆ ਜਾਵੇ ਤਾਂ ਪੱਟਾਂ ਉਤੇ ਰੱਖਿਆ ਜਾ ਸਕੇ। ਜੇਕਰ ਇਹ ਜਾਨਵਰ ਉਥੇ ਕਿਸੀ ਤਰ੍ਹਾਂ ਦਾ ਗੰਦ ਪਾਉਂਦੇ ਹਨ ਤਾਂ ਜਾਨਵਰ ਦੇ ਮਾਲਕ ਨੂੰ ਤੁਰੰਤ ਉਹ ਸਾਫ ਕਰਨਾ ਪਵੇਗਾ। ਸੋ ਹੁਣ ਕੁੱਤਿਆਂ ਦੇ ਲਈ ਵੀ ਮੈਟਰੋ ਟ੍ਰੇਨਾਂ ਸਵਾਗਤ ਕਰਨਗੀਆਂ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-